More

  ਸਰਹੰਦ ਦੀ ਦੀਵਾਰ ਬੋਲਦੀ ਅਤੇ ਸੁਣਦੀ ਵੀ ਹੈ :- ਪ੍ਰੋ ਬਲਜਿੰਦਰ ਸਿੰਘ

  ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਿੱਖ ਫੋਰਮ ਅਤੇ ਹਵਾਰਾ ਕਮੇਟੀ ਨੇ ਸੈਮੀਨਾਰ ਕਰਵਾਇਆ 

  ਅੰਮ੍ਰਿਤਸਰ, 9 ਨਵੰਬਰ (ਬੁਲੰਦ ਅਵਾਜ਼ ਬਿਊਰੋ):– ਨੌਜਵਾਨ ਵਿਦਿਆਰਥੀਆਂ ਨੂੰ ਸਿੱਖ ਵਿਰਾਸਤ ਨਾਲ ਜੋੜਨ ਲਈ ਸਿੱਖ ਫੋਰਮ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵਲੋਂ ਮਾਈ ਭਾਗੋ ਪੋਲੀਟੈਕਨੀਕ ਸਰਕਾਰੀ ਕਾਲਜ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਧਰਮ ਅਤੇ ਲੋਕ ਭਲਾਈ ਕਰਜ਼ਾਂ ਨਾਲ ਦੀ ਸੇਵਾ ਨਾਲ ਜੋੜਨਾ ਜ਼ਰੂਰੀ ਹੈ। ਮੁੱਖ ਮਹਿਮਾਨ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਮੌਕੇ ਤੇ ਕਿਹਾ ਨੌਜਵਾਨਾਂ ਨੂੰ ਕੌਮ ਪ੍ਰਤੀ ਆਪਣੀ ਜੁੰਮੇਵਾਰੀ ਨੂੰ ਸਮਝਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਕੇ ਨਵੇਂ ਸਮਾਜ ਦੀ ਸਿਰਜਣਾ ਕਰਣ ਵਿੱਚ ਅੱਗੇ ਆਉਣਾ ਚਾਹੀਦਾ ਹੈ। ਸਿੱਖ ਫੋਰਮ ਦੇ ਮੁੱਖੀ ਪ੍ਰੋ.ਹਰੀ ਸਿੰਘ ਨੇ ਵਿੱਦਿਆ ਦੇ ਨਾਲ ਨਾਲ ਧਾਰਮਿਕ ਗਿਆਨ ਦੀ ਮਹਾਨਤਾ ਤੇ ਜੋਰ ਦਿੱਤਾ। ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਸਰਹੰਦ ਦੀ ਦੀਵਾਰ ਬੋਲਦੀ ਹੈ ਅਤੇ ਸੁਣਦੀ ਵੀ ਹੈ। ਇਸਦੇ ਅੱਗੇ ਖਲੋ ਕੇ ਲੋਕ ਆਪਣੀਆਂ ਮੰਗਾਂ ਲਈ ਅਰਦਾਸਾਂ ਕਰਦੇ ਹਨ ਅਤੇ ਇਹ ਦੀਵਾਰ ਜ਼ੁਲਮ ਅੱਗੇ ਨਾ ਝੁਕਣ, ਧਰਮ ਦੇ ਨਿਆਰੇਪਨ, ਸੱਚ, ਲਾਲਚ ਵਿੱਚ ਨਾ ਆਉਣ ਆਦਿ ਦਾ ਸੁਨਹਾ ਦੇਂਦੀ ਹੈ। ਕਾਲਜ ਦੇ ਪ੍ਰਿ.ਪਰਮਬੀਰ ਸਿੰਘ ਮੱਤੇਵਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਸਟਾਫ ਦੇ ਇਲਾਵਾ ਮਨਦੀਪ ਸਿੰਘ ਬੇਦੀ, ਬਲਦੇਵ ਸਿੰਘ ਨਵਾਂਪਿੰਡ, ਡਾ ਜੋਗਿਦੰਰ ਸਿੰਘ ਅਰੋੜਾ, ਅਵਤਾਰ ਸਿੰਘ, ਮਨਮੋਹਨ ਸਿੰਘ ਆਦਿ ਹਾਜ਼ਰ ਸਨ। ਪ੍ਰੋ ਹਰੀ ਸਿੰਘ ਅਤੇ ਪ੍ਰੋ.ਬਲਜਿੰਦਰ ਸਿੰਘ ਅਤੇ ਪ੍ਰੋ ਹਰੀ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਇਹੋ ਜਹੇ ਸੈਮੀਨਾਰ ਹੋਰ ਕਰਵਾਏ ਜਾਣਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img