More

    ਸਰਬੱਤ ਦਾ ਭਲਾ ਟਰੱਸਟ ਵਲੋਂ ਪਿੰਡ ਜਿਉਂਦ ਵਿੱਚ ਮੁਫ਼ਤ ਮੈਡੀਕਲ ਕੈਂਪ

    ਬਠਿੰਡਾ, 23 ਅਕਤੂਬਰ (ਬੁਲੰਦ ਅਵਾਜ਼ ਬਿਊਰੋ):- ਬੀਤੇ ਕੱਲ੍ਹ 22 ਅਕਤੂਬਰ ਨੂੰ ਪਿੰਡ ਜਿਉਂਦ (ਜ਼ਿਲ੍ਹਾ ਬਠਿੰਡਾ) ਵਿਖੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਕੀਤਾ। ਉਹਨਾਂ ਦੱਸਿਆ ਇਸ ਪਿੰਡ ਵਿੱਚ ਇਸ ਸੰਸਥਾ ਵਲੋਂ ਇਹ ਪਹਿਲਾ ਕੈਂਪ ਲਾਇਆ ਜਾ ਰਿਹਾ ਹੈ।ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ, ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ , ਡਾਕਟਰ ਹਰਮਨਪ੍ਰੀਤ ਭੰਗੂ ਅਤੇ ਡਾਕਟਰ ਪਲਕਦੀਪ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ।ਡਾਕਟਰ ਢਾਲੀਆ ਤੇ ਡਾਕਟਰ ਪੰਪਾ ਓਪਟਰੋਮਿਸਟ ਨੇ ਅੱਖਾਂ ਦੇ ਮਰੀਜਾਂ ਨੂੰ ਚੈੱਕ ਕੀਤਾl ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਅਤੇ ਐਨਕਾਂ ਵੰਡੀਆਂ ਗਈਆਂ। ਕੁਲ 310 ਮਰੀਜਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ, ਇਹਨਾਂ ਵਿਚੋਂ ਅੱਖਾਂ ਦੇ ਆਪ੍ਰੇਸ਼ਨ ਯੋਗ ਮਰੀਜਾਂ ਦੇ ਅੱਖਾਂ ਦੇ ਆਪ੍ਰੇਸ਼ਨ ਐਸ ਪੀ ਹੱਸਪਤਾਲ ਮੌੜ ਮੰਡੀ ਵਿਖੇ ਕਰਵਾਏ ਜਾਣਗੇ।ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ, ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾਂਦੇ ਵੱਖ-ਵੱਖ ਭਲਾਈ ਕਾਰਜਾਂ, ਜਿਵੇਂ ਲੋੜਵੰਦਾਂ ਨੂੰ ਪੈਨਸ਼ਨ, ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਪੈਨਸ਼ਨ, ਮੁਫ਼ਤ ਕੰਪਿਊਟਰ ਸਿੱਖਿਆ, ਮੁਫ਼ਤ ਸਿਲਾਈ ਕਢਾਈ ਸਿੱਖਿਆ, ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਬਹੁਤ ਹੀ ਵਾਜਿਬ ਰੇਟਾਂ ਤੇ ਸੰਨੀ ਓਬਰਾਏ ਕਲੀਨੀਕਲ ਲੈਬੋਰੇਟਰੀ (ਤਲਵੰਡੀ ਸਾਬੋ) ਵਲੋਂ ਕੀਤੇ ਜਾਂਦੇ ਮੈਡੀਕਲ ਟੈਸਟਾਂ ਬਾਰੇ ਅਤੇ ਟਰੱਸਟ ਵਲੋਂ ਪੀਣ ਵਾਲੇ ਪਾਣੀ ਲਈ ਸੰਸਥਾਵਾਂ ਨੂੰ ਆਰ.ਓ. ਦਾਨ ਦੇਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਪ੍ਰੋ ਜਸਵੰਤ ਸਿੰਘ ਬਰਾੜ ਤੋਂ ਇਲਾਵਾ ਮੈਂਬਰ ਜੰਟਾ ਸਿੰਘ,ਗੁਰਦੇਵ ਸਿੰਘ, ਪਰਮਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਨਰੂਆਣਾ, ਅਮਨਜੋਤ ਕੌਰ ਤੇ ਸੁਖਮੰਦਰ ਸਿੰਘ ਇਸ ਕੈਂਪ ਹਾਜ਼ਰ ਸਨ। ਇਸ ਕੈਂਪ ਵਿੱਚ ਸਮੂਹ ਨਗਰ ਪੰਚਾਇਤ ,ਸ਼੍ਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸਮੂਹ ਕਲੱਬਾਂ ਦੇ ਮੈਂਬਰ ਸਾਹਿਬਾਨ ਦਾ ਪੂਰਨ ਸਹਿਯੋਗ ਰਿਹਾ। ਇਸ ਤੋਂ ਇਲਾਵਾ ਨਗਰ ਨਿਵਾਸੀਆਂ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ,ਸਵਰਨਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਮਨ ਸਿੰਘ, ਮਨਪ੍ਰੀਤ ਸਿੰਘ,ਗੁਰਜੋਤ ਸਿੰਘ ਗੁਰਪਾਲ ਸਿੰਘ, ਸਰਦਾਰ ਤਰਵਿੰਦਰ ਸਿੰਘ ਸਿੱਧੂ, ਅਮਨਜੋਤ ਕੌਰ ਤੇ ਜਸਵੀਰ ਕੌਰ ਵਲੋਂ, ਕੈਂਪ ਦੇ ਸੰਚਾਲਨ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੀ ਸਮਾਪਤੀ ਤੇ, ਪ੍ਰੋ ਜਸਵੰਤ ਸਿੰਘ ਬਰਾੜ ਨੇ ਸਾਰੇ ਮੈਡੀਕਲ ਸਟਾਫ ਤੇ ਸਮੂਹ ਸਹਿਯੋਗੀ ਸੱਜਣਾ ਦਾ ਕੈਂਪ ਦੀ ਸਫਲਤਾ ਲਈ ਧੰਨਵਾਦ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img