ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਮਾਈਸਰਖਾਨਾ ਵਿਚ ਮੁਫਤ ਅੱਖਾਂ ਦਾ ਜਾਂਚ ਅਤੇ ਓਪਰੇਸ਼ਨ ਕੈਂਪ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਮਾਈਸਰਖਾਨਾ ਵਿਚ ਮੁਫਤ ਅੱਖਾਂ ਦਾ ਜਾਂਚ ਅਤੇ ਓਪਰੇਸ਼ਨ ਕੈਂਪ

ਬਠਿੰਡਾ, 13 ਸਤੰਬਰ (ਬੁਲੰਦ ਆਵਾਜ਼):– ਡਾ. ਐਸ.ਪੀ. ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ,ਡਾ. ਆਰ ਐਸ. ਅਟਵਾਲ ਅਤੇ ਡਾ. ਕੁਲਦੀਪ ਸਿੰਘ ਗਰੇਵਾਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਅੱਖਾਂ ਦਾ 652 ਵਾਂ ਮੈਡੀਕਲ ਕੈਂਪ ਪਿੰਡ ਮਾਈਸਰਖਾਨਾ ਜਿਲ੍ਹਾ ਬਠਿੰਡਾ ਵਿਖੇ ਐਸ.ਪੀ. ਹਸਪਤਾਲ ਮੌੜ ਮੰਡੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾ. ਕੇ.ਪੀ.ਐਸ. ਗਿੱਲ, ਡਾ. ਪੰਪਾ ਅਤੇ ਡਾ. ਡਾਲੀਆ ਨੇ 367 ਮਰੀਜਾਂ ਦਾ ਚੈਕਅੱਪ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 69 ਆਪਰੇਸ਼ਨ ਯੋਗ ਪਾਏ ਗਏ ਮਰੀਜਾਂ ਦਾ ਆਪਰੇਸ਼ਨ ਐਸ.ਪੀ. ਹਸਪਤਾਲ ਮੌੜ ਮੰਡੀ ਵਿਖੇ ਦਿਨ ਸ਼ਨੀਵਾਰ ਨੂੰ ਕੀਤਾ ਗਿਆ। ਇਸ ਕੈਪ ਵਿੱਚ ਮਾਈਸਰਖਾਨਾ ਤੋ ਇਲਾਵਾ ਭਾਈ ਬਖਤੌਰ ਯਾਤਰੀ, ਮਾੜੀ, ਘੁੰਮਣ, ਜੋਧਪੁਰ ਪਾਖਰ, ਘਸੋਖਾਨਾ, ਹਰਕਿਸ਼ਨ ਪੁਰਾ, ਨੰਦਗੜ੍ਹ ਕੋਲੜਾ, ਚਨਾਰਥਲਖਾਨਾ, ਮਾਨਕਖਾਨਾ, ਮੌੜ ਚੜ੍ਹਤ ਸਿੰਘ, ਰਾਮਨਗਰ ਦੇ ਮਰੀਜਾ ਨੇ ਲਾਹਾ ਲਿਆ। ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਪ੍ਰੋਫੈਸਰ ਜੇ.ਐਸ. ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ, ਹਰ 15 ਦਿਨਾਂ ਬਾਅਦ ਮੈਡੀਕਲ ਕੈਂਪ, ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ, ਲੋੜਵੰਦ ਮਰੀਜਾਂ ਦਾ ਡਾਇਲਸਿਸ ਅਤੇ ਸਰਕਾਰੀ ਸਕੂਲਾਂ ਵਿਚ ਮੁਫਤ ਬਲੱਡ ਗਰੁੱਪ ਅਤੇ ਸੰਨੀ ਉਬਰਾਏ ਕਲੀਨੀਕਲ ਲੈਬੋਰੇਟਰੀ ਦੀਆਂ ਬਠਿੰਡਾ, ਮੌੜ ਮੰਡੀ, ਤਲਵੰਡੀ ਸਾਬੋ, ਚਾਉਕੇ, ਬਾਲਿਆਵਾਲੀ ਅਤੇ ਮਹਿਰਾਜ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਠਿੰਡਾ ਇਕਾਈ ਦੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ਿਅਰ ਬਲਦੇਵ ਸਿੰਘ ਚਹਿਲ, ਸੋਮ ਪ੍ਰਕਾਸ਼, ਗੁਰਪਿਆਰ ਸਿੰਘ, ਹਰਦੀਪ ਸਿੰਘ ਸਰਪੰਚ ਝੁੰਬਾ ਅਤੇ ਪਿੰਡ ਮਾਈਸਖਾਨਾ ਤੋਂ ਜਰਨੈਲ ਸਿੰਘ, ਰਣਜੀਤ ਸਿੰਘ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਜਰ ਸਨ। ਇਸ ਕੈਂਪ ਵਿੱਚ ਸਮੁੱਚੇ ਨਗਰ ਨਿਵਾਸੀਆਂ ਦਾ ਸੰਪੂਰਨ ਸਹਿਯੋਗ ਹੈ।

Bulandh-Awaaz

Website: