More

    ਸਰਕਾਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਜਲਦੀ ਜਾਰੀ ਕਰੇ

    ਧਰਮਕੋਟ, 24 ਜਨਵਰੀ (ਅਮਰੀਕ ਸਿੰਘ ਛਾਬੜਾ) – ਜਨਵਰੀ ਮਹੀਨਾ ਵੀ ਭਾਵੇਂ ਖ਼ਤਮ ਹੋਣ ਵਾਲਾ ਹੋ ਗਿਆ ਹੈ ਪਰ ਸਿਹਤ ਵਿਭਾਗ ਦੇ ਬਹੁਤੇ ਮੁਲਾਜਮਾਂ ਨੂੰ ਅਜੇ ਤੱਕ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਜਿਸ ਕਰਕੇ ਮੁਲਾਜ਼ਮਾਂ ਅੰਦਰ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਲਾਕ ਕੋਟ ਈਸੇ ਖਾਂ ਦੇ ਪ੍ਰਧਾਨ ਪਰਮਿੰਦਰ ਕੁਮਾਰ ਬੱਡੂਵਾਲ ਤੇ ਮੁੱਖ ਸਲਾਹਕਾਰ ਦਵਿੰਦਰ ਸਿੰਘ ਤੂਰ ਨੇ ਦੱਸਿਆ ਕੇ ਦਸੰਬਰ ਮਹੀਨੇ ਦੀ ਤਨਖਾਹ ਨਾ ਹੋਣ ਕਰਕੇ ਮੁਲਾਜ਼ਮਾਂ ਦੀ ਲੋਹੜੀ ਦਾ ਤਿਉਹਾਰ ਵੀ ਪਤਾ ਨਹੀ ਰਿਹਾ ਜਿਸ ਕਾਰਨ ਸਰਕਾਰ ਮੁਲਾਜ਼ਮਾ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕੇ ਸਿਹਤ ਵਿਭਾਗ ਅੰਦਰ ਮਲਟੀਪਰਪਜ ਹੈਲਥ ਵਰਕਰ ਮੇਲ – ਫੀਮੇਲ ਹੈਲਥ ਸੁਪਰਵਾਈਜ਼ਰ ਮੇਲ ਤੇ ਫੀਮੇਲ ਲੈਬ ਟੈਕਨੀਸ਼ੀਅਨ ਰੇਡੀਓ ਗਰਾਫਰ, ਬਲਾਕ ਐਜੂਕੇਟਰ ਅਤੇ ਹੋਰ ਵੀ ਬਹੁਤੇ ਮੁਲਾਜ਼ਮ ਦਸੰਬਰ ਮਹੀਨੇ ਦੀ ਤਨਖ਼ਾਹ ਤੋਂ ਵਾਂਝੇ ਹਨ ਤਨਖਾਹ ਨਾ ਮਿਲਣ ਕਾਰਨ ਦਫ਼ਤਰੀ ਮੁਲਾਜ਼ਮਾਂ ਵੱਲੋਂ ਸਰਕਾਰ ਵੱਲੋਂ ਬਜਟ ਨਾ ਜਾਰੀ ਕਰਨਾ ਦੱਸਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਜਨਵਰੀ ਮਹੀਨਾ ਵੀ ਪੂਰਾ ਬੀਤਣ ਵਾਲਾ ਹੋਣ ਦੇ ਬਾਵਜੂਦ ਵੀ ਬਜਟ ਨਾ ਜਾਰੀ ਹੋਣਾ ਸਰਕਾਰ ਦੀ ਵੱਡੀ ਨਲਾਇਕੀ ਹੈ ਇਸ ਸਮੇਂ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੇ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਜਲਦੀ ਜਾਰੀ ਕਰੇ ਅਤੇ ਦੇਰੀ ਹੋਣ ਵਾਲੇ ਕਾਰਨਾਂ ਵਿਰੁੱਧ ਵੀ ਕਾਰਵਾਈ ਕਰੇ ਏਸ ਸਮੇਂ ਉਹਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਬਜਟ ਨਾ ਜਾਰੀ ਕੀਤਾ ਗਿਆ ਤਾਂ ਮੁਲਾਜ਼ਮਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਮੇਂ ਉਨ੍ਹਾਂ ਦੇ ਨਾਲ ਯੂਨੀਅਨ ਆਗੂ ਪਲਵਿੰਦਰ ਸਿੰਘ, ਗੁਰਨਾਮ ਸਿੰਘ, ਜਗਜੀਤ ਸਿੰਘ ਬਲਰਾਜ ਸਿੰਘ, ਜਤਿੰਦਰ ਸੂਦ, ਕੁਲਵੰਤ ਸਿੰਘ , ਰਾਜੇਸ਼ ਕੁਮਾਰ ਗਾਬਾ, ਜਗਮੀਤ ਸਿੰਘ , ਰਿੰਪਲ ਸਿੰਘ, ਪ੍ਰਦੀਪ ਸਿੰਘ, ਰਣਜੀਤ ਸਿੰਘ ਤੇ ਰਕੇਸ਼ ਕੁਮਾਰ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img