ਅੰਮ੍ਰਿਤਸਰ 7 ਮਾਰਚ (ਰਾਜੇਸ਼ ਡੈਨੀ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਸੁਧਾਰ ਦੇ ਲਈ ਬਣਾਏ ਜਾ ਰਹੇ ਸਕੂਲ ਆਫ ਐਮੀਨੈਂਸ ਅਧੀਨ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਛੇਹਰਟਾ ਹੁਣ ਸਕੂਲ ਆਫ਼ ਐਮੀਨੈਂਸ ਛੇਹਰਟਾ ਬਣ ਗਿਆ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ ਜਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਸੁਧਾਰ ਲਈ ਦਿਨ ਰਾਤ ਕੰਮ ਕਰ ਰਹੀ ਹੈ| ਇਸੇ ਕੜੀ ਤਹਿਤ ਸਰਕਾਰੀ ਸਕੂਲਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਰਹੇ ਹਨ| ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਰੇਖਾ ਮਹਾਜਨ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਦੱਸਿਆ ਕਿ ਇਸ ਤਹਿਤ 9ਵੀਂ ਅਤੇ 11ਵੀ ਦੇ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ 10 ਮਾਰਚ ਤੱਕ ਵੈੱਬਸਾਈਟ www.epunjabschool.gov.in//school-eminence ਤੇ ਕਰਵਾਈ ਜਾ ਸਕਦੀ ਹੈ| ਸਕੂਲ ਦੇ ਵਿਦਿਆਰਥੀਆਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ| 11ਵੀ ਜਮਾਤ ਦੇ ਵਿਦਿਆਰਥੀਆਂ ਲਈ ਸਾਇੰਸ,ਕਾਮਰਸ,ਆਰਟਸ ਅਤੇ ਵੋਕੇਸ਼ਨਲ ਸਟਰੀਮ ਦਾ ਪ੍ਰਬੰਧ ਹੈ| ਵਿਦਿਆਰਥੀਆਂ ਲਈ ਖੇਡਾਂ,ਐਨ ਸੀ ਸੀ,ਐਨ ਐਸ ਐਸ ਅਤੇ ਹੋਰ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ| ਵਿਦਿਆਰਥੀਆਂ ਨੂੰ NDA, NEET, JEE,CLAT ਆਦਿ ਮੁਕਾਬਲਿਆਂ ਦੀ ਤਿਆਰੀ ਵੀ ਕਰਵਾਈ ਜਾਵੇਗੀ| ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ| ਇਸ ਮੌਕੇ ਤੇ ਸ੍ਰੀਮਤੀ ਨਵਦੀਪ ਕੌਰ, ਸ੍ਰੀਮਤੀ ਹਰਪ੍ਰੀਤ ਕੌਰ,ਮਿਸ ਅਨੀਤਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ|