More

    ਸਰਕਾਰੀ ਸਕੂਲ ਐਸੋਸੀਏਸ਼ਨ ਦੀਆਂ ਮੰਗਾਂ ਸੰਬੰਧੀ MLA ਡਾ. ਜਸਬੀਰ ਸੰਧੂ ਨੂੰ ਮਿਲਿਆ, ਐਸੋਸੀਏਸ਼ਨ ਪੰਜਾਬ ਦਾ ਵਫ਼ਦ

    ਅੰਮ੍ਰਿਤਸਰ, 26 ਮਾਰਚ (ਬੁਲੰਦ ਆਵਾਜ ਬਿਊਰੋ) – ਆਮ ਆਦਮੀ ਪਾਰਟੀ ਹਲਕਾ ਪੱਛਮੀ ਦੇ MLA ਸ. ਜਸਬੀਰ ਸਿੰਘ ਸੰਧੂ ਕੋਲ ਡਾ ਭੁਪਿੰਦਰ ਸਿੰਘ ਭਕਨਾ ਦੀ ਅਗਵਾਈ ਵਿੱਚ ਪੀ ਐੱਚ ਡੀ / ਐੱਮ ਫ਼ਿਲ ਸਰਕਾਰੀ ਸਕੂਲ ਐਸੋਸੀਏਸ਼ਨ ,ਪੰਜਾਬ ਦਾ ਵਫ਼ਦ ਐਸੋਸੀਏਸ਼ਨ ਦੀਆਂ ਮੰਗਾਂ ਸੰਬੰਧੀ ਮਿਲਿਆ। ਮੀਟਿੰਗ ਦੌਰਾਨ ਆਏ ਹੋਏ ਵਫ਼ਦ ਨੇ MLA ਡਾ.ਜਸਬੀਰ ਸੰਧੂ ਨੂੰ ਦੱਸਿਆ ਕਿ ਕਾਲਜ/ਯੂਨੀਵਰਸਿਟੀ ਪੱਧਰ ਦੇ ਲੈਕਚਰਾਰ ਅਧਿਆਪਕ ਦੀ ਯੋਗਤਾ ਹੋਣ ਦੇ ਬਾਵਜੂਦ ਵੀ ਉੱਚ ਯੋਗਤਾ ਪ੍ਰਾਪਤ ਅਧਿਆਪਕ ਸਕੂਲ ਪੱਧਰ ਤੇ ਹੀ 20-25 ਸਾਲਾਂ ਤੋਂ ਇੱਕ ਹੀ ਅਸਾਮੀ ਤੇ ਕੰਮ ਕਰ ਰਹੇ ਹਨ। ਸਿੱਖਿਆ ਸੁਧਾਰ ਹਿੱਤ ਇਹਨਾਂ ਅਧਿਆਪਕਾਂ ਲਈ ਵਿਭਾਗੀ ਤਰੱਕੀਆਂ ਕਰਨ ਸਮੇਂ ਹਰ ਪੱਧਰ ਤੇ ਕੋਟਾ ਨਿਰਧਾਰਿਤ  ਕਰਨ ਦੇ ਨਾਲ ਵਾਧੂ ਸਲਾਨਾ ਤਰੱਕੀਆਂ ਵੀ ਦਿੱਤੀਆਂ ਜਾਣ। ਇਹਨਾਂ ਮੰਗਾਂ ਦੇ ਨਾਲ ਬਾਰਡਰ ਏਰੀਆ ਅਤੇ ਪਿੰਡਾਂ ਚ ਸੇਵਾ ਕਰ ਰਹੇ ਵੱਖ-ਵੱਖ ਵਿਭਾਗਾਂ ਵਿੱਚ ਦੇ ਕਰਮਚਾਰੀਆਂ ਦੇ ਪਿਛਲੀ ਸਰਕਾਰ ਦੁਆਰਾ ਰੋਕੇ ਗਏ ਬਾਰਡਰ ਹਾਊਸ ਰੈਂਟ ਅਤੇ ਪੇਂਡੂ ਭੱਤਾ ਜਲਦੀ ਦੇਣ ਦੀ ਅਪੀਲ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ਹਿਰੀ ਖੇਤਰ ਚ ਸੇਵਾ ਕਰ ਰਹੇ ਕਰਮਚਾਰੀਆਂ ਨੂੰ 16% ਹਾਊਸ ਰੈਂਟ, ਜਦਕਿ ਬਾਰਡਰ ਏਰੀਆ ਤੇ ਪਿੰਡਾਂ ਚ ਸੇਵਾ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ 8% ਦਿੱਤਾ ਜਾ ਰਿਹਾ ਹੈ। ਇਸ ਮੌਕੇ ਡਾ ਜਸਬੀਰ ਸਿੰਘ ਸੰਧੂ ਨੇ ਆਏ ਵਫ਼ਦ ਦੀਆਂ ਮੰਗਾਂ ਧਿਆਨ ਨਾਲ ਸੁਣਿਆਂ ਅਤੇ ਭਰੋਸਾ ਦਿਵਾਇਆ ਕਿ ਉਹ ਮਾਨਯੋਗ ਮੁੱਖ ਮੰਤਰੀ ਸਾਬ ਨੂੰ ਇਹਨਾਂ ਮੰਗਾਂ ਤੋਂ ਜਾਣੂ ਕਰਵਾਉਣਗੇ ਅਤੇ ਸੰਬੰਧਿਤ ਵਿਭਾਗ ਨਾਲ ਵੀ ਇਸ  ਬਾਰੇ  ਗੱਲ  ਕਰਨਗੇ। ਇਸ ਵਫ਼ਦ ਚ ਬਲਦੇਵ ਸਿੰਘ ਵਡਾਲੀ ,ਡਾ ਓਮਪ੍ਰਕਾਸ਼,ਡਾ ਇੰਦਰਜੀਤ ਸਿੰਘ , ਮਨਜੀਤ ਸਿੰਘ ਅਟਾਰੀ , ਡਾ ਗੁਰਸ਼ਰਨ ਸਿੰਘ ਸੋਹਲ , ਕੁਲਦੀਪ ਸ਼ਰਮਾ , ਪਿ੍ਰੰ ਰਵੇਲ ਸਿੰਘ , ਅਰਵਿੰਦਰਜੀਤ ਸਿੰਘ ਭਕਨਾ , ਸੰਜੀਵ ਕੁਮਾਰ ਅਟਾਰੀ , ਪਦਮ ਸਚਿਆਰ ਸਿੰਘ ਆਦਿ ਸ਼ਾਮਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img