More

    ਸਰਕਾਰੀ ਬੱਸਾਂ ਦੀ ਆਵਾਜਾਈ ਮੁੜ ਹੋਈ ਸ਼ੁਰੂ, ਠੇਕਾ ਮੁਲਾਜ਼ਮ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਵਿਚ ਰਹੇ ਸਫ਼ਲ

    ਮਾਨਸਾ, 15 ਸਤੰਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਵਿਚ ਸਫ਼ਲ ਰਹੇ ਪੱਨਬਸ-ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਕਾਮਿਆਂ ਵੱਲੋਂ ਅੱਜ ‌ ਹੜਤਾਲ ਖੋਲ੍ਹਣ ਤੋਂ ਬਾਅਦ ਰਾਜ ਭਰ ਦੇ ਸਾਰੇ ਡਿਪੂਆਂ ਉਪਰ ਸਰਕਾਰੀ ਬੱਸਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ, ਜਿਸ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਭਾਵੇਂ ਸਾਰੇ ਡਿਪੂਆਂ ਵਿਚ ਸਵੇਰੇ ਹੀ ਬੱਸਾਂ ਲੰਬੇ ਸਫ਼ਰ ਲਈ ਚੱਲ ਪਈਆਂ ਹਨ ਪਰ ਕਈ ਥਾਵਾਂ ‘ਤੇ ਜੇਤੂ ਰੈਲੀ ਤੋਂ ਬਾਅਦ ਬੱਸਾਂ ਦੇ ਡਰਾਈਵਰਾਂ ਦਾ ਮੂੰਹ ਮਿੱਠਾ ਕਰਵਾਕੇ ਲਾਰੀਆਂ ਨੂੰ ਰੂਟਾਂ ਉਪਰ ਤੋਰਿਆ ਗਿਆ ਹੈ। ਜਥੇਬੰਦੀ ਦੇ ਆਗੂ ਕਮਲ ਕੁਮਾਰ ਅਤੇ ਗੁਰਵਿੰਦਰ ਸਿੰਘ ਨੀਨਾ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਕੋਈ ਢਿੱਲ ਵਰਤੀ ਗਈ ਤਾਂ ਉਹ ਮੁੜ ਪਹਿਲਾਂ ਵਾਂਗ ਜ਼ਬਰਦਸਤ ਹੜਤਾਲ ‘ਤੇ ਚਲੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img