More

    ਸਬ-ਸਿਡਰੀ ਹੈਲਥ ਸੈਂਟਰ ਬਜ਼ੀਦਪੁਰ ਵਿਖੇ ਮਲੇਰੀਆ ਸਬੰਧੀ ਕੀਤਾ ਗਿਆ ਜਾਗਰੂਕ

    ਬੇਲਾ, ਬਹਿਰਾਮਪੁਰ ਬੇਟ 06 ਜੂਨ (ਹਰਦਿਆਲ ਸਿੰਘ ਸੰਧੂ) – ਡਾ: ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸਾਂ ਅਤੇ ਡਾ. ਰਾਜੇਸ਼ ਕੁਮਾਰ ਕਾਰਜਕਾਰੀ ਐਸ.ਐਮ.ਓ ਚਮਕੌਰ ਸਾਹਿਬ ਦੀ ਅਗਵਾਈ ਹੇਠ ਸਬ-ਸਿਡਰੀ ਹੈਲਥ ਸੈਂਟਰ ਬਜ਼ੀਦਪੁਰ ਵਿਖੇ ਮਲੇਰੀਆ ਦੀ ਰੋਕ-ਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਡਾ. ਦਵਿੰਦਰਬੀਰ ਸਿੰਘ ਰੂਰਲ ਮੈਡੀਕਲ ਅਫਸਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਲੇਰੀਆ ਇੱਕ ਗੰਭੀਰ ਬੁਖਾਰ ਹੈ ਜੋ ਕਿ ਐਨਾਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਪਾਣੀ ਕਿਸੇ ਵੀ ਥਾਂ ਤੇ ਇੱੱਕਠਾ ਨਾ ਹੋਣ ਦਿੱੱਤਾ ਜਾਵੇ। ਉਨ੍ਹਾਂ ਮਲੇਰੀਆ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ‘ਚ ਠੰਡ ਅਤੇ ਕਾਂਬੇ ਨਾਲ ਤੇਜ ਬੁਖਾਰ ਚੜ੍ਹਦਾ ਹੈ।ਮਲੇਰੀਆ ਦੇ ਲੱਛਣਾ ਵਿੱਚ ਉਲਟੀਆਂ ਆਉਣਾ ਅਤੇ ਤੇਜ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜੌਰੀ ਮਹਿਸੂਸ ਹੋਣਾ ਅਤੇ ਸ਼ਰੀਰ ਦਾ ਪਸੀਨੋ ਪਸੀਨੀ ਹੋਣਾ ਆਦਿ ਸ਼ਾਮਿਲ ਹੁੰਦਾ ਹੈ।ਇਸ ਲਈ ਅਜਿਹੇ ਲੱਛਣ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ।ਸਰਕਾਰੀ ਸਿਹਤ ਕੇਂਦਰਾਂ ਵਿੱਚ ਮਲੇਰੀਆ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਰਵਿੰਦਰ ਸਿੰਘ ਐਸ.ਆਈ ਨੇ ਮਲੇਰੀਆ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਫ਼ਤੇ ਵਿੱਚ ਕੂਲਰਾਂ ਦਾ ਪਾਣੀ ਜਰੂਰ ਬਦਲੋ, ਛੱੱਤ ਤੇ ਲੱਗੀਆਂ ਪਾਣੀਆਂ ਦੀਆਂ ਟੈਂਕੀਆਂ ਢੱੱਕ ਕੇ ਰੱਖੋ, ਗਮਲਿਆਂ, ਡਰੱਮ, ਟੁੱਟੇ ਭੱੱਜੇ ਭਾਂਡੇ ਖਰਾਬ ਟਾਇਰ, ਟੱਬ, ਖਾਲੀ ਬੋਤਲਾਂ, ਗਲੀਆਂ, ਛੱਪੜਾਂ, ਨੀਵੀਆਂ ਥਾਂਵਾ, ਟੋਭਿਆਂ ਅਤੇ ਟੋਇਆਂ ਵਿੱਚ ਖੜੇ ਪਾਣੀ ਨੂੰ ਕੱਡ ਦਿਓ, ਨਾਲੀਆਂ ਵਿੱਚ ਪਾਣੀ ਨਾ ਖੜਾ ਹੋਣ ਦਿਓ। ਸਰੀਰ ਨੂੰ ਢਕਣ ਲਈ ਕਪੜੇ ਪੂਰੀਆਂ ਬਾਂਵਾ ਵਾਲੇ ਪਹਿਨਣੇ ਚਾਹੀਦੇ ਹਨ।ਰਾਤ ਨੂੰ ਸੋਣ ਸਮੇਂ ਮੱੱਛਰਦਾਨੀ, ਮੱੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਤੇ ਦਵਿੰਦਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜਰ ਮੇਲ, ਸੁਖਵਿੰਦਰ ਕੌਰ ਐਲ.ਐਚ.ਵੀ, ਲਖਵੀਰ ਸਿੰਘ ਹੈਲਥ ਵਰਕਰ, ਅਮਰੀਕ ਸਿੰਘ ਅਤੇ ਪਤਵੰਤੇ ਸੱਜਣ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img