More

    ਸਬ-ਇੰਸਪੈਕਟਰ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

    ਮੋਹਾਲੀ, 7 ਸਤੰਬਰ (ਬੁਲੰਦ ਆਵਾਜ ਬਿਊਰੋ) – ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਨੇ ਮੰਗਲਵਾਰ ਸਵੇਰੇ ਸਾਢੇ 8 ਵਜੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਕਰਤਾਰ ਸਿੰਘ ਨਾਂ ਦੇ ਇਸ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਆਪਣੀ ਪਤਨੀ ਦਾ ਸਿਰ ਕਈ ਵਾਰ ਫਰਸ਼ ’ਤੇ ਮਾਰਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਤਨੀ ਦੀ ਮੌਤ ਮਗਰੋਂ ਕਰਤਾਰ ਸਿੰਘ ਦਰਵਾਜ਼ਾ ਬੰਦ ਕਰਕੇ ਲਾਸ਼ ਦੇ ਨੇੜੇ ਹੀ ਬੈਠਾ ਰਿਹਾ। ਲਗਭਗ 2 ਘੰਟੇ ਬਾਅਦ ਪੁਲਿਸ ਨੇ ਦਰਵਾਜ਼ਾ ਤੋੜ ਕੇ ਫੇਜ਼-11 ਵਿੱਚ ਰਹਿਣ ਵਾਲੇ 65 ਸਾਲਾ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

    ਮ੍ਰਿਤਕਾ ਦੀ ਪਛਾਣ 60 ਸਾਲਾ ਕੁਲਦੀਪ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਕਰਤਾਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਤਾਰ ਸਿੰਘ ਦੇ 2 ਮੁੰਡੇ ਹਨ, ਜਿਨ੍ਹਾਂ ਵਿੱਚ ਵੱਡਾ ਮੁੰਡਾ ਆਸਟਰੇਲੀਆ ਵਿੱਚ ਹੈ, ਜਦਕਿ ਉਸ ਦਾ ਛੋਟਾ ਬੇਟਾ ਐਸਐਸਪੀ ਦਫ਼ਤਰ, ਮੋਹਾਲੀ ਵਿੱਚ ਤੈਨਾਤ ਹੈ। ਸਵੇਰੇ ਜਦੋਂ ਕਰਤਾਰ ਸਿੰਘ ਦਾ ਛੋਟਾ ਪੁੱਤਰ ਦਫ਼ਤਰ ਚਲਾ ਗਿਆ ਤਾਂ ਕਰਤਾਰ ਤੇ ਉਸ ਦੀ ਪਤਨੀ ਕੁਲਦੀਪ ਕੌਰ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਕਰਤਾਰ ਸਿੰਘ ਨੇ ਆਪਣੀ ਪਤਨੀ ਦਾ ਸਿਰ ਕਈ ਵਾਰ ਫਰਸ਼ ’ਤੇ ਮਾਰਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੂਰੇ ਕਮਰੇ ਵਿੱਚ ਫਰਸ਼ ’ਤੇ ਖੂਨ ਹੀ ਖੂਨ ਹੋ ਗਿਆ।

    ਕਰਤਾਰ ਸਿੰਘ ਜਦੋਂ ਆਪਣੀ ਪਤਨੀ ਕੁਲਦੀਪ ਕੌਰ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ ਤਾਂ ਉਸ ਦੀ ਚੀਕਾਂ ਦੀ ਆਵਾਜ਼ ਗੁਆਂਢੀਆਂ ਨੇ ਸੁਣੀ। ਉਨ੍ਹਾਂ ਨੇ ਇਸ ਦੀ ਸੂਚਨਾ ਐਸਐਸਪੀ ਦਫ਼ਤਰ ’ਚ ਤੈਨਾਤ ਉਸ ਦੇ ਬੇਟੇ ਨੂੰ ਦਿੱਤੀ। ਕਰਤਾਰ ਦੇ ਬੇਟੇ ਨੇ ਆਪਣੇ ਇੱਕ ਦੋਸਤ ਨੂੰ ਘਰ ਪਹੁੰਚ ਕੇ ਮਾਮਲਾ ਪਤਾ ਕਰਨ ਲਈ ਕਿਹਾ। ਉਹ ਉੱਥੇ ਪੁੱਜਾ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਵਾਰ-ਵਾਰ ਦਰਵਾਜ਼ਾ ਖੜਕਾਇਆ ਤਾਂ ਅੰਦਰ ਕੋਈ ਆਵਾਜ਼ ਨਹੀਂ ਆਈ। ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ। ਅੰਦਰ ਫਰਸ਼ ’ਤੇ ਕੁਲਦੀਪ ਕੌਰ ਦੀ ਲਾਸ਼ ਪਈ ਸੀ। ਕਰਤਾਰ ਸਿੰਘ ਲਾਸ਼ ਨੇੜੇ ਜ਼ਮੀਨ ’ਤੇ ਬੈਠਾ ਸੀ।

    ਪੂਰਾ ਕਮਰਾ ਖੂਨ ਨਾਲ ਲਾਲ ਹੋਇਆ ਪਿਆ ਸੀ। ਕਰਤਾਰ ਸਿੰਘ 7 ਸਾਲ ਪਹਲਿਾਂ ਚੰਡੀਗੜ੍ਹ ਪੁਲਿਸ ’ਚੋਂ ਸੇਵਾਮੁਕਤ ਹੋਇਆ ਸੀ। ਸਾਲ 2017 ਵਿੱਚ ਉਸ ਨੇ ਸੋਹਾਣਾ ’ਚ ਪੰਜਾਬੀ ਢਾਬਾ ਚਲਾਉਣ ਵਾਲੇ ਆਪਣੇ ਸਾਲ਼ੇ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ਵਿੱਚ ਕਰਤਾਰ ਦੇ ਸਾਲ਼ੇ ਨੂੰ 2 ਗੋਲੀਆਂ ਲੱਗੀਆਂ ਸਨ। ਕਰਤਾਰ ਸਿੰਘ 4 ਸਾਲ ਤੋਂ ਜੇਲ੍ਹ ਵਿੱਚ ਬੰਦ ਸੀ ਅਤੇ 8 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਘਰਵਾਲਿਆਂ ਦੇ ਅਨੁਸਾਰ ਕਰਤਾਰ ਕਈ ਵਾਰ ਆਪਣੇ ਸਾਲ਼ੇ ਤੇ ਪਤਨੀ ਨੂੰ ਮਾਰਨ ਦੀ ਗੱਲ ਕਹਿ ਚੁੱਕਾ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img