More

    ਸਦਰ ਬਾਜ਼ਾਰ ਦੀਆਂ ਦੁਕਾਨਾਂ ਨੂੰ ਸੀਲ ਕਰਨ ਦੇ ਵਿਰੋਧ ‘ਚ ਵਪਾਰੀਆਂ ਨੇ ਐਮ.ਸੀ.ਡੀ. ਵਿਰੁੱਧ ਕੀਤਾ ਪ੍ਰਦਰਸ਼ਨ

    ਨਵੀਂ ਦਿੱਲੀ 13 ਮਾਰਚ (ਮਨਪ੍ਰੀਤ ਸਿੰਘ ਖਾਲਸਾ) – ਸਦਰ ਬਜ਼ਾਰ ਵਿੱਚ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਦੁਕਾਨਾਂ ਨੂੰ ਸੀਲ ਕੀਤੇ ਜਾਣ ਨੂੰ ਲੈ ਕੇ ਵਪਾਰੀਆਂ ਵਿੱਚ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ, ਕੁਝ ਵਪਾਰੀ ਠੇਲਿਆਂ ’ਤੇ ਚੜ੍ਹ ਕੇ ਐਮਸੀਡੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਵਿੱਚੋਂ ਕਾਰਜਕਾਰੀ ਪ੍ਰਧਾਨ ਚੌਧਰੀ ਯੋਗਿੰਦਰ ਸਿੰਘ, ਜਨਰਲ ਸਕੱਤਰ ਕਮਲ ਕੁਮਾਰ ਅਤੇ ਹੋਰ ਵਪਾਰੀਆਂ ਨੇ ਐਮਸੀਡੀ ਹਾਇ ਹਾਇ, ਵਪਾਰੀਆਂ ਨੂੰ ਤੰਗ ਕਰਨਾ ਬੰਦ ਕਰੋ, ਕੰਮ ਨਹੀਂ ਚੱਲੇਗਾ, ਕੰਮ ਨਹੀਂ ਚੱਲੇਗਾ, ਸੀਲਿੰਗ ਦੀ ਕਾਰਵਾਈ ਨਹੀਂ ਚੱਲੇਗੀ ਦੇ ਨਾਅਰੇ ਲਾਏ। ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੀ 12 ਜਨਵਰੀ ਨੂੰ ਸਦਰ ਬਜ਼ਾਰ ਵਿੱਚ ਸੀਲਿੰਗ ਦੀ ਕਾਰਵਾਈ ਕੀਤੀ ਗਈ ਸੀ, ਉਦੋਂ ਤੋਂ ਹੀ ਵਪਾਰੀ ਆਪਣੇ ਦਸਤਾਵੇਜ਼ ਲੈ ਕੇ ਦਰ-ਦਰ ਭਟਕ ਰਹੇ ਹਨ ਅਤੇ ਇੱਥੋਂ ਤੱਕ ਕਿ ਐਮ.ਸੀ.ਡੀ ਦਫ਼ਤਰ ਵਿੱਚ ਵੀ 2006 ਤੋਂ ਪਹਿਲਾਂ ਦੇ ਵੀ ਦਸਤਾਵੇਜ਼ ਜਮ੍ਹਾਂ ਕਰਵਾ ਚੁੱਕੇ ਹਨ ਪਰ ਹੁਣ ਤੱਕ ਇਨ੍ਹਾਂ ਦੀ ਸੀਲਿੰਗ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ, ਜਿਸ ਕਾਰਨ ਵਪਾਰੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
    ਪ੍ਰਦਰਸ਼ਨ ਵਿਚ ਵਪਾਰੀ ਆਗੂ ਬੀਐਲ ਅਗਰਵਾਲ, ਉਮਾਸ਼ੰਕਰ, ਵਰਿੰਦਰ ਕੁਮਾਰ, ਮਾਨਿਕ ਸ਼ਰਮਾ, ਰਾਜਿੰਦਰ ਅਗਰਵਾਲ, ਵਿਜੇਂਦਰ ਗੁਪਤਾ, ਅਵਧੇਸ਼ ਕੁਮਾਰ ਨੇ ਐਮਸੀਡੀ ਅਤੇ ਪੀੜਤ ਵਪਾਰੀਆਂ ਨੇ ਸੀਲਿੰਗ ਅਤੇ ਐਮਸੀਡੀ ਵਿਰੁੱਧ ਆਪਣੇ ਵਿਚਾਰ ਰੱਖੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img