More

    ਸਤਿਗੁਰੂ ਕਬੀਰ ਸਾਹਿਬ ਜੀ ਦਾ ਮਨਾਇਆ 624ਵਾਂ ਪ੍ਰਕਾਸ ਪੁਰਬ 

    ਅੰਮ੍ਰਿਤਸਰ, 14 ਜੂਨ (ਰੰਧਾਵਾ) – ਮਹਾਨ ਕ੍ਰਾਂਤੀਕਾਰੀ ਸਤਿਗੁਰੂ ਕਬੀਰ ਸਾਹਿਬ ਜੀ ਦਾ 624ਵਾਂ ਪ੍ਰਕਾਸ ਪੁਰਬ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਇਲਾਕੇ ਦੀਆਂ ਸਮੂੰਹ ਸੰਗਤਾ ਅਤੇ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸਾਹਪੁਰਕੰਡੀ ਟਾਊਨਸਿਪ ਵਲੋ ਬੜੀ ਸਰਧਾ ਪੂਰਵਕ ਅਤੇ ਧੂਮ ਧਾਮ ਨਾਲ ਗੁਰੂ ਰਵਿਦਾਸ ਮੰਦਿਰ ਸਾਹਪੁਰਕੰਡੀ ਵਿਖੇ ਮਨਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਇਸ ਪਵਿੱਤਰ ਦਿਹਾੜੇ ਤੇ ਇਕੱਤਰ ਹੋਈਆਂ ਸੰਗਤਾਂ ਨੂੰ ਭਾਈ ਗੁਰਮੇਜ ਸਿੰਘ ਗੇਜਾ ਦੇ ਢਾਡੀ ਜਥੇ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੀ ਜੀਵਨੀ ਅਤੇ ਉਨ੍ਹਾਂ ਵੱਲੋ ਪਾਖੰਡਵਾਦ ਦੇ ਖਾਤਮੇ ਲਈ ਕੀਤੇ ਸੰਘਰਸ਼ ਤੇ ਚਾਨਣਾ ਪਾਇਆ ਗਿਆ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ,ਜਨਰਲ ਸਕੱਤਰ ਯੋਗਰਾਜ,ਖਜਾਨਚੀ ਬੋਧਰਾਜ,ਵਿਜੈ ਕੁਮਾਰ,ਲਖਵਿੰਦਰ ਸਿੰਘ, ਸੁਰਿੰਦਰ ਕੁਮਾਰ,ਤਾਰਾ ਚੰਦ,ਉੱਤਮ ਚੰਦ,ਰਵੀ ਕੁਮਾਰ,ਰਾਮਪਾਲ ਬੰਗਾ,ਸਤਪਾਲ,ਰਜਿੰਦਰ ਕੁਮਾਰ,ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img