More

    ਸਤਲੁਜ ਦਰਿਆ ਦਾ ਤਲ ਸਾਫ਼ ਕਰਨ ਲਈ ਦੂਸਰੇ ਗੇੜ ਦੀ ਕਾਰਸੇਵਾ ਆਰੰਭ:- ਸੰਤ ਸੀਚੇਵਾਲ

    ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੀ ਸਾਹ ਰਗ ਮੰਨੇ ਜਾਂਦੇ ਸਤਲੁਜ ਦਰਿਆ ‘ਤੇ ਬਣੇ ਗਿੱਦੜਪਿੰਡੀ ਪੁਲ ਦੇ ਰਹਿੰਦੇ ਦਰ ਸਾਫ ਕਰਨ ਲਈ ਦੂਜੇ ਗੇੜ ਦੀ ਕਾਰ ਸੇਵਾ ਆਰੰਭ ਦਿੱਤੀ ਗਈ ਹੈ। 2020 ਦੌਰਾਨ ਰੇਲਵੇ ਵਿਭਾਗ ਅਤੇ ਜ਼ਿਲ੍ਹਾ ਜਲੰਧਰ ਦੇ ਡੀਸੀ ਦੀ ਸਹਿਮਤੀ ਨਾਲ ਗਿੱਦੜਪਿੰਡੀ ਪੁਲ ਦੇ ਦਰ ਸਾਫ ਕਰਨ ਲਈ ਕਰੋਨਾ ਕਾਲ ਦੌਰਾਨ ਦਿਨ ਰਾਤ ਕਾਰ ਸੇਵਾ ਚਲਾਈ ਗਈ ਸੀ। ਦਹਾਕਿਆਂ ਤੋਂ ਪੁਲ ਦੇ ਦਰਾਂ ਵਿੱਚ ਮਿੱਟੀ ਜਮ੍ਹਾਂ ਹੋਣ ਕਰਕੇ ਬਰਸਾਤੀ ਪਾਣੀ ਲੰਘਣ ਦੀ ਸਮਰੱਥਾ ਘਟ ਗਈ ਜਿਸ ਕਾਰਨ 2008 ਤੇ 2019 ਵਿੱਚ ਆਏ ਹੜ੍ਹਾਂ ਕਾਰਨ ਲੋਹੀਆਂ, ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਹਲਕੇ ਵਿੱਚ ਭਾਰੀ ਤਬਾਹੀ ਹੋਈ ਸੀ। ਦਰਿਆ ਦਾ ਤਲ ਉੱਚਾ ਹੋਣਾ, ਦਰਾਂ ਵਿੱਚ ਮਿੱਟੀ ਜਮ੍ਹਾਂ ਹੋਣਾ, ਬੰਨ੍ਹਾਂ ਦਾ ਕਮਜ਼ੋਰ ਹੋਣਾ ਅਤੇ ਦਰਿਆ ਵਿੱਚ ਵੱਡੇ ਪੱਧਰ ‘ਤੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਜਿਸ ਨਾਲ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਤੇ ਤਰੱਕੀ ਵਿੱਚ ਵੀ ਆਮ ਲੋਕਾਂ ਨਾਲੋਂ ਪੱਛੜ ਗਏ।ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਲਈ ਸਰਕਾਰੀ ਪੱਧਰ ‘ਤੇ ਕਾਗਜ਼ਾਂ ਵਿੱਚ ਤਾਂ ਕਦੇ ਫੰਡਾਂ ਦੀ ਘਾਟ ਨਹੀਂ ਆਈ ਪਰ ਮਾਨਸਿਕ ਕੰਗਾਲੀ ਕਾਰਨ ਇਨ੍ਹਾਂ ਫੰਡਾਂ ਦੀ ਕਦੇ ਸੁਚੱਜੀ ਵਰਤੋਂ ਨਹੀਂ ਹੋਈ। ਜਿਸ ਕਾਰਨ ਪੰਜਾਬ ਦੇ ਦਰਿਆਵਾਂ ਕੰਢੇ ਵਸਦੇ ਲੋਕ ਅੱਜ ਵੀ ਮੰਦਹਾਲੀ ਦਾ ਜੀਵਨ ਜਿਊਣ ਲਈ ਮਜਬੂਰ ਹਨ। ਨਾ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਉਣ ਨਾ ਹੀ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ। ਕਹਿੰਦੇ ਨੇ ‘ਜੇ ਕਰਤਾ ਵੱਲ ਤਾਂ ਸਭ ਕੁਛ ਵੱਲ’ ਅਨੁਸਾਰ ਗੁਰੂ ਨਾਨਕ ਦੀ ਅਪਾਰ ਕਿਰਪਾ ਹੀ ਹੈ ਦੋਆਬੇ ‘ਤੇ ਕਿ ਇੱਥੇ ਦੇ ਲੋਕਾਂ ਉਪਰ ਜਦੋਂ ਕੋਈ ਮੁਸੀਬਤ ਬਣੀ ਹੈ ਤਾਂ ਉਨ੍ਹਾਂ ਲਈ ਹਮੇਸ਼ਾਂ ਆਸ ਦੀ ਕਿਰਨ ਬਣ ਮਸੀਹਾ ਬਣ ਅੱਗੇ ਹੋ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਲੋਕਾਂ ਦੀਆਂ ਮਸੀਬਤਾਂ ਨੂੰ ਆਪ ਝੱਲਿਆ ਤੇ ਉਨ੍ਹਾਂ ਵਿਚੋਂ ਕੱਢਣ ਲਈ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਲਈ ਕੰਮ ਕੀਤਾ। ਇਸ ਦੀ ਤਾਜ਼ਾ ਮਿਸਾਲ ਹੈ ਸਤਲੁਜ ਦਰਿਆ ਦੀ ਸੇਵਾ। ਹੜ੍ਹ ਆਇਆ, ਬੰਨ੍ਹ ਟੁੱਟਿਆ, ਲੋਕ ਘਰੋਂ ਬੇਘਰ ਹੋਏ, ਰੋਟੀ ਪਾਣੀ ਨੂੰ ਤਰਸੇ ਤਾਂ ਸਭ ਤੋਂ ਅੱਗੇ ਹੋ ਸੰਤ ਸੀਚੇਵਾਲ ਜੀ ਨੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।
    ਟੁੱਟੇ ਬੰਨ੍ਹ ਨੂੰ ਜੋੜਨ ਵੇਲੇ ਪੰਜਾਬ ਦਾ ਕੋਈ ਐਸਾ ਜ਼ਿਲ੍ਹਾ ਨਹੀਂ ਸੀ ਜਿੱਥੋਂ ਨੌਜਾਵਨ ਟਰੈਕਟਰ ਟਰਾਲੀਆਂ ਭਰ ਕੇ ਮਿਟੀ ਲੈ ਕੇ ਨਾ ਆਏ ਹੋਣ। ਜਦ ਹੜ੍ਹ ਦਾ ਕਾਰਨ ਲੱਭਿਆ ਤਾਂ ਉਸ ਨੂੰ ਦੂਰ ਕਰਨ ਲਈ ਕਰੋਨਾ ਕਾਲ ਸਮੇਂ ਜਨਵਰੀ ਤੋਂ ਅਗਸਤ ਤੱਕ ਸੰਤ ਸੀਚੇਵਾਲ ਨੇ ਲੋਕਾਂ ਦੇ ਸਹਿਯੋਗ ਨਾਲ 50 ਕਿਲੋਮੀਟਰ ਤੋਂ ਵੀ ਵੱਧ ਬੰਨ੍ਹ ਮਜ਼ਬੂਤ ਕੀਤੇ ਅਤੇ ਉਹ ਮਿੱਟੀ ਦੇ 13 ਦਰਾਂ ਨੂੰ ਸਾਫ ਕਰਨ ਸਮੇਂ ਕੱਢੀ। ਬਿਨਾਂ ਗਰਾਂਟਾਂ ਤੋਂ ਕਰੋੜਾਂ ਰੁਪੈ ਦੇ ਕੰਮ ਉਹ ਵੀ ਲੋਕਾਂ ਦੇ ਸਾਧਨਾਂ ਤੇ ਐਨ.ਆਰ.ਆਈ ਵੀਰਾਂ ਦੇ ਆਰਥਿਕ ਸਹਿਯੋਗ ਨਾਲ ਇਤਿਹਾਸਿਕ ਕਾਰਜ਼ ਹੋਇਆ।ਦੂਜੇ ਗੇੜ ਦੀ ਕਾਰ ਸੇਵਾ ਦੌਰਾਨ ਹੁਣ ਜਿੱਥੇ ਇਸ ਸਾਲ ਦੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਗਿੱਦੜਪਿੰਡੀ ਪੁਲ ਦੇ ਰਹਿੰਦੇ ਦਰਾਂ ਨੂੰ ਸਾਫ਼ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ਉੱਥੇ ਇਸ ਮਿੱਟੀ ਨਾਲ ਇਲਾਕੇ ਦੀਆਂ ਸਾਂਝੀਆਂ ਥਾਵਾਂ ਦੀ ਵੀ ਕਾਇਆ ਕਲਪ ਕੀਤੀ ਜਾ ਰਹੀ ਹੈ। ਪਿੰਡ ਗਿੱਦੜਪਿੰਡੀ ਦੇ ਲੋਕਾਂ ਨੇ ਦੱਸਿਆ ਕਿ ਦਰਿਆ ਵਿੱਚ ਜਮ੍ਹਾਂ ਹੋਈ ਵਾਧੂ ਮਿੱਟੀ ਨਾਲ ਜਿੱਥੇ ਬਾਬਾ ਜੀ ਨੇ ਇਸ ਇਲਾਕੇ ਦੇ ਬੰਨ੍ਹ ਮਜ਼ਬੂਤ ਕੀਤੇ ਹਨ ਉਸ ਦੇ ਨਾਲ ਸਾਡੇ ਪਿੰਡ ਦੇ 2 ਖੇਤਾਂ ਵਿੱਚ ਬਣੇ ਸਟੇਡੀਅਮ ਨੂੰ ਵੀ ਉੱਚਾ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਸਾਲ ਦੀ ਤਰ੍ਹਾਂ ਬਰਸਾਤਾਂ ਵਿੱਚ ਉਹ ਪਾਣੀ ਨਾਲ ਨਾ ਭਰੇ ਅਤੇ ਖਿਡਾਰੀ ਦੇ ਅਭਿਆਸ ਵਿੱਚ ਵੀ ਰੁਕਾਵਟ ਨਾ ਪੈਂਦਾ ਹੋਵੇ। ਉਸ ਦੇ ਨਾਲ ਹੀ ਮੁੱਖ ਸੜਕ ਦੇ ਕਿਨਾਰੇ ਪੁਰਾਣੇ ਛੱਪੜ ਦੇ 2 ਏਕੜ ਰਕਬੇ ਨੂੰ ਵੀ ਪਾਰਕ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਪਾਰਕ ਬਣਾਉਣ ਲਈ ਇਸ ਛੱਪੜ ਵਿੱਚ 15 ਫੁੱਟ ਤੋਂ ਵੀ ਵੱਧ ਭਰਤੀ ਪੈ ਰਹੀ ਹੈ। ਹੁਣ ਤੱਕ 13 ਟਿੱਪਰਾਂ ਰਾਹੀਂ 1000 ਤੋਂ ਵੱਧ ਟਿੱਪਰ ਮਿੱਟੀ ਦੇ ਪਿੰਡ ਦੀਆਂ ਸਾਂਝੀਆਂ ਥਾਵਾਂ ਵਿੱਚ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ 50 ਲੱਖ ਤੋਂ ਵੱਧ ਦੀ ਮਿੱਟੀ ਹੁਣ ਤੱਕ ਪੈ ਚੁੱਕੀ ਹੈ।ਉਨ੍ਹਾਂ ਕਿਹਾ ਕਿ ਜੇਕਰ ਸੰਤ ਸੀਚੇਵਾਲ ਜੀ ਦੀ ਦੂਰ-ਅੰਦੇਸ਼ੀ ਸੋਚ ਨਾਲ ਕਾਰਜ਼ ਨਾ ਕਰਦੇ ਤਾਂ ਏਨੀ ਗਰਾਂਟ ਸਾਨੂੰ ਕਿਸੇ ਨੇ ਨਹੀਂ ਦੇਣੀ ਸੀ। ਕਾਰ ਸੇਵਾ ਰਾਹੀਂ ਸਾਡੇ ਪਿੰਡ ਦੀ ਨੁਹਾਰ ਬਦਲ ਰਹੀ ਹੈ। ਇੱਕ ਪੰਥ ਤੇ ਕਈ ਕਾਜ ਹੋ ਰਹੇ ਹਨ। ਅਸੀਂ ਹੜ੍ਹਾਂ ਤੋਂ ਵੀ ਬਚ ਰਹੇ ਹਾਂ, ਸਾਡੇ ਪਿੰਡਾਂ ਦਾ ਆਲਾ ਦੁਆਲਾ ਵੀ ਸੁੰਦਰ ਬਣ ਰਿਹਾ ਹੈ। ਇਹ ਸਭ ਸੰਤ ਸੀਚੇਵਾਲ ਜੀ ਦੀ ਹਿੰਮਤ ਅਤੇ ਇਲਾਕੇ ਦੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ। ਦੂਜੇ ਗੇੜ ਦੀ ਆਰੰਭ ਕਾਰ ਸੇਵਾ ਵਿਚ ਹੁਣ ਤੱਕ ਸੰਗਤਾਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 12000 ਲੀਟਰ ਤੇਲ ਵਰਤਿਆ ਗਿਆ ਹੈ। ਜਿਸ ਵਿਚ ਹੁਣ ਤੱਕ 3 ਵੱਡੀਆਂ ਮਸ਼ੀਨਾਂ, 2 ਜੇ.ਸੀ.ਬੀ ਅਤੇ 13 ਟਿੱਪਰ ਦਿਨ ਰਾਤ ਕਾਰ ਸੇਵਾ ਵਿਚ ਲੱਗੇ ਹੋਏ ਹਨ। ਮਾਲਵੇ ਦੇ ਪਿੰਡਾਂ ਵਿੱਚੋਂ ਵੀ ਵੱਡੀ ਗਿਣਤੀ ਵਿਚ ਨੌਜਵਾਨ ਅਪਾਣੇ ਟਰੈਕਟਰਾਂ ਟਰਾਲੀਆਂ ਸਮੇਤ ਕਾਰਸੇਵਾ ਵਿਚ ਹੋ ਰਹੇ ਹਨ ਸ਼ਾਮਿਲ।ਫੋਟੋ ਕੈਪਸ਼ਨ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਜੇ ਬੀ ਸੀ ਚਲਾ ਕੇ ਟਿੱਪਰ ਭਰਦੇ ਹੋਏ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img