More

    ਸਟੇਟ ਪੱਧਰ ਟੂਰਨਾਂਮੈਂਟ ਵਿੱਚ ਅੰਮ੍ਰਿਤਸਰ ਜਿਲ੍ਹੇ ਦੀ ਗੇਮ ਵੇਟਲਿਫਟਿੰਗ ਵਿੱਚ ਲੜਕੇ ਅਤੇ ਲੜਕੀਆਂ ਨੇ ਮਾਰੀਆਂ ਮੱਲਾ

    ਅੰਮ੍ਰਿਤਸਰ,19 ਅਕਤੂਬਰ 2023 (ਬੁਲੰਦ ਅਵਾਜ਼ ਬਿਊਰੋ):- ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਰਾਜ ਪੱਧਰੀ ਖੇਡਾਂ ਵੱਖ ਵੱਖ ਜਿਲਿ੍ਹਆਂ ਵਿੱਚ ਆਯੋਜਿਤ ਕਰਵਾਈਆ ਗਈਆ। ਸ੍ਰੀ ਸੁਖਚੈਨ ਸਿੰਘ ਕਾਹਲੋ, ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਜਿਲ੍ਹੇ ਅੰਮ੍ਰਿਤਸਰ ਦੀਆਂ ਵੱਖ ਵੱਖ ਗੇਮਾਂ ਦੀਆਂ ਟੀਮਾਂ ਵੱਖ ਵੱਖ ਜਿਲਿ੍ਹਆਂ ਵਿੱਚ ਭੇਜੀਆਂ ਗਈਆਂ। ਗੇਮ ਵੇਟਲਿਫਟਿੰਗ ਦੇ ਟੂਰਨਾਂਮੈਟ ਮਿਤੀ: 10 ਅਕਤੂਬਰ 2023 ਤੋ 15 ਅਕਤੂਬਰ 2023 ਤੱਕ ਜਿਲ੍ਹੇ ਸੰਗਰੂਰ ਦੇ ਸੁਨਾਮ (ਸ੍ਰੀ ਹਰਗੋਬਿੰਦ ਸਿੰਘ ਧਰਮਸ਼ਾਲਾ) ਵਿਖੇ ਕਰਵਾਏ ਗਏ।

    ਸ੍ਰੀ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਜਿਲ੍ਹਾ ਸੰਗਰੂਰ (ਸੁਨਾਮ) ਵਿਖੇ ਗੇਮ ਵੇਟਲਿਫਟਿੰਗ ਦੇ ਕੋਚ ਸੂਬੇਦਾਰ ਰਜਿੰਦਰ ਸਿੰਘ (ਰਿਟਾਇਰ) ਦੀ ਅਗਵਾਈ ਹੇਠ ਅੰਮ੍ਰਿਤਸਰ ਜਿਲ੍ਹੇ ਦੀ ਅੰ-14 ਉਮਰ ਵਰਗ ਲੜਕਿਆਂ ਵਿੱਚ ਸਮੀਰ ਸਿੰਘ ਨੇ ਭਾਰ ਵਰਗ 49 ਕਿਲੋ ਵਿੱਚ ਗੋਲਡ ਮੈਡਲ, ਨਵਤੇਜ ਸਿੰਘ ਨੇ ਭਾਰ ਵਰਗ 43 ਕਿਲੋ ਵਿੱਚ ਬਰਾਊ ਮੈਡਲ ਪ੍ਰਾਪਤ ਕੀਤਾ। ਉਮਰ ਵਰਗ 21 ਵਿੱਚ ਸੁਰਿੰਦਰਪਾਲ ਸਿੰਘ ਭਾਰ ਵਰਗ 89 ਕਿਲੋ ਵਿੱਚ ਗੋਲਡ ਮੈਡਲ ਅਤੇ ਦਿਲਬਾਗ ਸਿੰਘ ਨੇ ਭਾਰ ਵਰਗ 102 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਮਰ ਵਰਗ ਅੰ-30 ਵਿੱਚ ਹੁਸ.ਨਪ੍ਰੀਤ ਸਿੰਘ ਨੇ ਭਾਰ ਵਰਗ 81 ਕਿਲੋ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ਵਿੱਚ ਅੰ-14 ਉਮਰ ਵਰਗ ਵਿੱਚ ਲਵਜੋਤ ਕੌਰ ਨੇ ਭਾਰ ਵਰਗ 40 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਮਰ ਵਰਗ ਅੰ-21 ਵਿੱਚ ਰੋ ਮੈਰੀ ਨੇ ਭਾਰ ਵਰਗ 87 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਮਰ ਵਰਗ ਅੰ-30 ਵਿੱਚ ਮਨਪ੍ਰੀਤ ਕੌਰ ਨੇ ਭਾਰ ਵਰਗ 45 ਕਿਲੋ ਵਿੱਚ ਗੋਲਡ ਮੈਡਲ ਅਤੇ ਸੰਦੀਪ ਕੌਰ ਨੇ ਭਾਰ ਵਰਗ 81 ਕਿਲੋ ਵਿੱਚ ਬਰਾਊਜ ਮੈਡਲ ਪ੍ਰਾਪਤ ਕੀਤਾ। ਇਸ ਤਰ੍ਹਾਂ ਗੇਮ ਵੇਟਲਿਫਟਿੰਗ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਖਿਡਾਰੀਆਂ ਨੇ ਕੁੱਲ 8 ਗੋਲਡ, 1 ਸਿਲਵਰ ਅਤੇ 3 ਬਰਾਊਜ ਮੈਡਲ ਪ੍ਰਾਪਤ ਕੀਤੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img