ਸਟੇਟ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦਾ ਅੱਖਰ ਮੰਚ ਵੱਲੋਂ ਵਿਸ਼ੇਸ ਸਨਮਾਨ

ਸਟੇਟ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦਾ ਅੱਖਰ ਮੰਚ ਵੱਲੋਂ ਵਿਸ਼ੇਸ ਸਨਮਾਨ

ਅੰਮ੍ਰਿਤਸਰ,17 ਸਤੰਬਰ (ਹਰਪਾਲ ਸਿੰਘ):-ਸ੍ਰੀਮਤੀ ਪੁਨੀਤ ਪੁਰੀ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਨੂਰਪੁਰ ਲੁਬਾਣਾ ਜੀ ਨੇ ਐਮ. ਏ (ਅੰਗਰੇਜ਼ੀ ਅਤੇ ਪੰਜਾਬੀ) ਡੀ.ਏ.ਵੀ ਕਾਲਜ ਜਲੰਧਰ ਤੋਂ ਕੀਤੀ ॥ ਓੁਹਨਾਂ ਨੇ ਆਪਣੀ ਬੀ.ਐਡ ਅਤੇ ਐਮ.ਐਡ ਦੀ ਡਿਗਰੀ ਸਰਕਾਰੀ ਕਾਲਜ ਆਫ ਐਜੂਕੇਸਨ ਤੋਂ 1994 ਚ ਪਾਸ ਕੀਤੀ॥ ਆਪਣੀ ਪੂਰੀ ਪੜਾਈ ਦੇ ਦੌਰਾਨ ਹੀ ਓੁਹ ਗੋਲ਼ਡ ਮੈਡਲਿਸਟ ਰਹੇ ॥ ਸਰਕਾਰੀ ਨੌਕਰੀ ਚ ਆਉਣ ਤੋਂ ਪਹਿਲਾਂ ਓੁਹਨਾਂ ਨੇ ਹਿੰਦੂ ਕੰਨਿਆਂ ਕਾਲਜ ਕਪੂਰਥਲਾ ਅਤੇ ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਈਆਂ॥
ਸਾਲ 1996 ਚ ਓੁਹ ਡਾਈਟ ਸ਼ੇਖੂਪੁਰ (ਕਪੂਰਥਲਾ ) ਵਿਖੇ ਡਾਇਰੈਕਟ ਅੰਗਰੇਜ਼ੀ ਲੈਕਚਰਾਰ ਨਿਯੁਕਤ ਹੋਏ ॥
ਸਾਲ 1998 ਚ ਓੁਹਨਾਂ ਦਾ ਤਬਾਦਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਹੋਇਆ ॥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਚ ਓੁਹਨਾਂ ਨੇ ਦਸੰਬਰ 2017 ਤੱਕ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾਵਾਂ ਨਿਭਾਈਆਂ ॥
26 ਦਸੰਬਰ 2017 ਨੂੰ ਓੁਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਵਿਖੇ ਬਤੌਰ ਪ੍ਰਿੰਸੀਪਲ ਨਿਯੁਕਤ ਹੋਏ ਅਤੇ ਜਿੱਥੇ ਹੁਣ ਤੱਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ॥
ਵਿਦਿਅਕ ਖੇਤਰ ਚ ਵਧੀਆ ਕਾਰਗੁਜ਼ਾਰੀ ਕਾਰਨ ਓੁਹਨਾਂ ਨੂੰ 29 ਮਈ 2017 ਚ ਮਾਲਤੀ ਗਿਆਨਪੀਠ ਪੁਰਸਕਾਰ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਵੱਲੋ ਪ੍ਰਾਪਤ ਹੋਇਆ ॥
ਵਿਦਿਅਕ ਖੇਤਰ ਚ ਓੁਹਨਾ ਵੱਲੋ ਪਾਏ ਗਏ ਵਡਮੁੱਲੇ ਯੋਗਦਾਨ ਬਦੌਲਤ ਓੁਹਨਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਬੈਸਟ ਐਡਮਿਨਸਟਰੇਟਿਵ ਅਵਾਰਡ ਦਿੱਤਾ ਗਿਆ ॥
ਸਿੱਖਿਆ ਦੇ ਹਰ ਖੇਤਰ ਚ ਓੁਹਨਾਂ ਵੱਲੋ ਪਾਏ ਗਏ ਵਡਮੁੱਲੇ ਯੋਗਦਾਨ ਬਦੌਲਤ ਓੁਹਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਪ੍ਰਸੰਸਾਂ ਪੱਤਰ ਦੇ ਕਿ ਨਿਵਾਜਿਆ ਗਿਆ ॥
ਪਿੰਡ ਦੇ ਪਤਵੰਤੇ ਸੱਜਣ , ਐਨ ਆਰ ਆਈ ਅਤੇ ਆਈ.ਟੀ.ਸੀ ਕੰਪਨੀ ਦੇ ਸਹਿਯੋਗ ਸਦਕਾ 80 ਲੱਖ ਤੋ ਵੱਧ ਦੀ ਰਾਸ਼ੀ ਖਰਚ ਕਿ ਸਕੂਲ ਦੀ ਨੁਹਾਰ ਬਦਲ ਦਿੱਤੀ ਗਈ ॥
ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਵੱਲੋ ਪਿੰਡ ਦੀ ਪੰਚਾਇਤ ਨੂੰ ਬਾਲ ਹਿਤੈਸ਼ੀ ਗ੍ਰਾਮ ਪੰਚਾਇਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ॥
ਡਾਕਟਰ ਪ੍ਰਗਵਾਨ ਡੰਗਵਾਲ ਜੀ ਨੇ ਆਪਣੀ ਪ੍ਰਸਿੱਧ ਕਿਤਾਬ “ women steer community Development “ਚ ਭਾਰਤ ਦੀਆਂ 11 ਪ੍ਰਸਿੱਧ ਸ਼ਕਤੀਸਾਲੀ ਔਰਤਾਂ ਦਾ ਜ਼ਿਕਰ ਓੁਹਨਾਂ ਚ ਇਕ ਨਾਮ ਪ੍ਰਿੰਸੀਪਲ ਪੁਨੀਤ ਪੁਰੀ ਜੀ ਦਾ ਵੀ ਹੈ॥

Bulandh-Awaaz

Website: