More

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਕਿਉਂ ਖਤਮ ਕੀਤੀਆਂ ਗਈਆਂ ?

    ਤੁਸੀਂ ਅਕਸਰ ਅੰਗਰੇਜ਼ਾਂ ਅਤੇ ਬਾਹਰਲੇ ਦੇਸ਼ਾਂ ਬਾਰੇ ਇਹ ਸਿਫ਼ਤਾਂ ਸੁਣੀਆਂ ਹੋਣਗੀਆਂ ਕਿ ਉਨ੍ਹਾਂ ਨੇ ਆਪਣਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਅਤੇ ਇਤਿਹਾਸਕ ਇਮਾਰਤਾਂ ਸੁਰੱਖਿਅਤ ਸਾਂਭੀਆਂ ਹੋਈਆਂ ਹਨ । ਅੰਗਰੇਜ਼ ਬੜੇ ਸਿਆਣੇ ਨੇ ਪਰ ਉਹ ਆਪਣੇ ਘਰ ਨੂੰ ਹੀ ਸਿਆਣੇ ਹਨ ਕਿਉਂਕਿ ਦੂਜਿਆਂ ਦੇ ਇਤਿਹਾਸ ਅਤੇ ਇਮਾਰਤਾਂ ਬਾਰੇ ਉਨ੍ਹਾਂ ਦਾ ਰਵੱਈਆ ਉਵੇਂ ਦਾ ਹੀ ਹੈ ਜਿਵੇਂ ਦਾ ਕਿਸੇ ਰਾਜ ਕਰਨ ਵਾਲੇ ਦਾ ਗੁਲਾਮਾਂ ਲਈ ਹੁੰਦਾ ਹੈ ।
    1849 ‘ਚ ਅੰਗਰੇਜ਼ਾਂ ਵੱਲੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾ ਲੈਣ ਪਿੱਛੋਂ ਸਭ ਤੋਂ ਪਹਿਲਾਂ ਅੰਗਰੇਜ਼ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਣਾਈਆਂ ਇਮਾਰਤਾਂ ਦੇ ਨਕਸ਼ੇ ਬਦਲੇ ।
    ਤੁਸੀਂ ਹੈਰਾਨ ਹੋਵੋਗੇ ਕਿ ਸਿਰਫ਼ ਤੇਈ ਸਾਲ ਪਹਿਲਾਂ ਬਣਨੀ ਸ਼ੁਰੂ ਹੋਈ ਅੰਮ੍ਰਿਤਸਰ ਦੀ ਚਾਰਦੀਵਾਰੀ ਜੋ ਕਿ ਮਹਾਰਾਜਾ ਸ਼ੇਰ ਸਿੰਘ ਨੇ ਮੁਕੰਮਲ ਕਰਵਾਈ ਉਸ ਨੂੰ ਮਹਿਜ ਦਸ ਸਾਲ ਬਾਅਦ ਢਾਹ ਦਿੱਤਾ ਗਿਆ । ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਤਾਜੇ ਬਣਾਏ ਬਾਰਾਂ ਗੁੰਬਦ ਵਾਲੇ ਗੇਟਾਂ ਨੂੰ ਵੀ ਢਾਹ ਕੇ ਅੰਗਰੇਜ਼ੀ (ਇਸਾਈਅਤ) ਦੀ ਤਰਜ਼ ਦੇ ਤਕੋਨੇ ਬਣਾਇਆ ਗਿਆ ।
    ਇਉਂ ਹੀ ਮਹਾਰਾਜੇ ਦੇ ਰਾਮ ਬਾਗ ਨੂੰ ਉਜਾੜਨ ਲਈ ਉਸ ਵਿੱਚ ਸੜਕਾਂ ਬਣਾਈਆਂ ਗਈਆਂ ਤੇ ਮਾਲ ਰੋਡ ਲਾਰੈਂਸ ਰੋਡ ਕੱਡੀਆਂ ਗਈਆਂ । ਮਹਾਰਾਜੇ ਦੇ ਸਮਰ ਪੈਲੇਸ ਨੂੰ ਸਿਪਾਹੀਆਂ ਦੀ ਰਿਹਾਇਸ਼ ਵਿੱਚ ਤਬਦੀਲ ਕਰ ਦਿੱਤਾ ਗਿਆ । ਬਾਗ਼ ਵਿੱਚ ਦਾਰੂਖਾਨੇ ਤੇ ਕਲੱਬ ਬਣਾ ਕੇ ਖਾਲਸਾ ਰਾਜ ਦਾ ਝੰਡਾ ਹਟਾ ਦਿੱਤਾ ਗਿਆ ।
    ਮਹਾਰਾਜੇ ਦੀਆਂ ਇਮਾਰਤਾਂ ਨਾਲ ਖਲਵਾੜ ਪੰਜਾਬ ਵੰਡ ਪਿੱਛੋਂ ਨਵੇਂ ਹੁਕਮਰਾਨਾਂ ਦੇ ਦੌਰ ਵਿੱਚ ਵੀ ਜਾਰੀ ਹੈ । ਸ਼ੇਰ ਏ ਪੰਜਾਬ ਨਾਲ ਸਬੰਧਤ ਤਿੰਨ ਸੌ ਦੇ ਕਰੀਬ ਇਮਾਰਤਾਂ ਵਿੱਚੋਂ ਬਹੁਤੀਆਂ ਢਹਿ ਢੇਰੀ ਹੋ ਚੁੱਕੀਆਂ ਹਨ ਜਾਂ ਫੌਜ ਅਤੇ ਸਰਕਾਰੀ ਦਫਤਰਾਂ ਦੇ ਕਬਜ਼ੇ ਹਨ ।
    ਸਿਆਣਿਆਂ ਦੇ ਦੱਸਣ ਮੁਤਾਬਕ ਕਿਸੇ ਰਾਜ ਦੀਆਂ ਨਿਸ਼ਾਨੀਆਂ ਨੂੰ ਇਸ ਲਈ ਫਨਾਹ ਕੀਤਾ ਜਾਂਦਾ ਹੈ ਤਾਂ ਕਿ ਉਥੋਂ ਦੇ ਲੋਕ ਕਦੇ ਆਪਣੇ ਰਾਜ ਦੀਆਂ ਨਿਸ਼ਾਨੀਆਂ ਵੇਖ ਕੇ ਮੁੜ ਰਾਜ ਕਰਨ ਬਾਰੇ ਨਾ ਸੋਚਣ ਲੱਗ ਜਾਣ ਤੇ ਹਮੇਸ਼ਾਂ ਲਈ ਗ਼ੁਲਾਮੀ ਕਰਦੇ ਰਹਿਣ ।
    ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਤੇਰਾਂ ਸੌ ਸਾਲ ਪੁਰਾਣੇ ਮੰਦਰ ਅਤੇ ਅਠਾਰਾਂ ਸੌ ਸਾਲ ਪੁਰਾਣੇ ਕਿਲੇ ਅਜੇ ਤੱਕ ਕਾਇਮ ਹਨ ਪਰ ਪੰਜਾਬ ਵਿੱਚ ਮਹਾਰਾਜੇ ਦੀਆਂ ਦੋ ਸੌ ਸਾਲ ਪਹਿਲਾਂ ਬਣੀਆਂ ਨਿਸ਼ਾਨੀਆਂ ਵੀ ਨਹੀਂ ਲੱਭਦੀਆਂ ।
    ਅਕਾਲੀ ਦਲ ਬਾਦਲ ਨੇ ਪੁਰਾਣੀਆਂ ਨੂੰ ਸਾਂਭਣ ਦੀ ਥਾਂ ਤੇ ਨਵੀਆਂ ਯਾਦਗਾਰਾਂ ਉਸਾਰ ਕੇ ਵੋਟਾਂ ਲੈਣ ਦਾ ਜੁਗਾੜ ਤਾਂ ਕੀਤਾ । ਜਿਵੇਂ ਕਿ ਮਹਾਰਾਜ ਦੇ ਰਾਮ ਬਾਗ ਅਮ੍ਰਿਤਸਰ ਵਿੱਚ ਅਯਾਸ ਕਲੱਬਾਂ ਦੇ ਕਬਜ਼ੇ ਨਹੀਂ ਹਟਾ ਸਕੇ ਪਰ ਇੱਕ ਜਾਅਲੀ ਕਿਸਮ ਦਾ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਜ਼ਰੂਰ ਬਣਾ ਦਿੱਤਾ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img