More

    ਸ਼ਹਿਦੀ ਸਾਕਾ : ਪਹਾੜ ‘ਚ ਸਿੱਖਾਂ ਦਾ ਸਮੂਹਿਕ ਕਤਲੇਆਮ ਤੇ ਸ਼ਹੀਦ ਸੰਤ ਬਾਬਾ ਸੂਰਤ ਸਿੰਘ

    ਲਾਲੜੂ ਬੱਸ ਕਾਂਡ ਦਾ ਜੁਆਬ ਭਾਰਤ ਸਰਕਾਰ/ਕਾਂਗਰਸ ਤੇ ਹਿੰਦੂ ਸੰਗਠਨਾਂ ਨੇ ਪਹਾੜੀ ਸੂਬਿਆਂ ਵਿਚ ਸੰਗਠਿਤ ਹੋ ਕੇ 7 ਜੁਲਾਈ 1987 ਨੂੰ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ। ਹਰਿਆਣੇ ਸਣੇ ਹਿਮਾਚਲ ਪ੍ਰਦੇਸ਼ ਤੇ ਰਿਸ਼ੀਕੇਸ਼ (ਉਤਰਾਖੰਡ) ਵਿਚ ਕੱਲਮ ਕੱਲੇ ਬੈਠੇ ਨਿਹੱਥੇ ਸਿੱਖ ਕਤਲ ਕੀਤੇ ਗਏ। ਕੁਝ ਗੁਰਦੁਆਰਾ ਸਹਿਬਾਨ ਤੇ ਵੀ ਹਮਲੇ ਹੋਏ| ਰਿਸ਼ੀਕੇਸ਼ ਵਿਚ ਸਾਰੇ ਸ਼ਹਿਰ ਦੇ ਇਕੱਠਾ ਹੋ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਬੇਸ ਕੈਪ ਵਜੋਂ ਬਣੇ ਗੁਰਦਵਾਰਾ ਸਾਹਿਬ ਤੇ ਹਮਲਾ ਕੀਤਾ। ਇਕ ਨਿਹੰਗ ਸਿੰਘ ਕੇਸ ਸੁਕਾਉਣ ਲਈ ਛੱਤ ਤੇ ਖੜ੍ਹਾ ਸੀ ਜਿਸ ਨੂੰ ਗੋਲੀ ਮਾਰੀ ਗਈ। ਇਕ ਸਿੱਖ ਗੁਰਦੁਆਰਾ ਸਾਹਿਬ ਕੋਲ ਗੋਲਗੱਪਿਆ ਦੀ ਰੇਹੜੀ ਲਾਉੰਦਾ ਸੀ, ਭੀੜ ਨੇ ਉਸ ਤੇ ਹਮਲਾ ਕੀਤਾ ਤੇ ਬਹੁਤ ਹੀ ਬੇਰਹਿਮੀ ਨਾਲ ਉਸ ਨੂੰ ਮਾਰਿਆ| ਕੁਝ ਸਿਰਫਿਰੇ ਉਸ ਦੀ ਲਾਸ਼ ਨੂੰ ਵੀ ਵੱਢਦੇ ਟੁਕਦੇ ਰਹੇ। ਸ਼ਹਿਰ ਵਿਚ ਸਿੱਖਾਂ ਦੀਆਂ 72 ਦੁਕਾਨਾਂ ਲੱਭ ਲੱਭ ਕੇ ਸਾੜੀਆਂ ਗਈਆਂ।

    ਸੰਤ ਬਾਬਾ ਸੂਰਤ ਸਿੰਘ ਜੀ ਦੀ ਸ਼ਹੀਦੀ

    ਬਾਬਾ ਜੀ ਸਮਰਾਲੇ ਕੋਲ ਕਿਸੇ ਪਿੰਡ ਨਾਲ ਸਬੰਧਤ ਸਨ ਅਤੇ ਜਵਾਨੀ ਪਹਿਰੇ ਹਜੂਰ ਸਹਿਬ ਨਿਹੰਗ ਸਿੰਘਾਂ ਦੇ ਜਥੇ ‘ਚ ਸ਼ਾਮਲ ਹੋ ਗਏ। ਛੇ ਫੁੱਟ ਦੋ ਇੰਚ ਕੱਦ ਵਾਲੇ ਦਰਸ਼ਨੀ ਸਿੱਖ ਬਾਬਾ ਸੂਰਤ ਸਿੰਘ ਜੀ ਨਾਮ ਸਿਮਰਨ ਤੇ ਬੰਦਗੀ ਕਰਨ ਵਾਲੀ ਰੂਹ ਸਨ। 1960ਵਿਆਂ ਤੋਂ ਆਪ ਜੀ ਹਰ ਸਾਲ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਪਹਿਲੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆ ਰਹੇ ਸਨ। ਬਾਬਾ ਜੀ ਲੱਕੜ ਦੇ ਚੰਗੇ ਮਿਸਤਰੀ ਸਨ ਤੇ ਕੁਝ ਸਮਾਂ ਰਿਸ਼ੀਕੇਸ ਦੇ ਇਕ ਆਰੇ ਤੇ ਕਿਰਤ ਕਰਦੇ। ਆਪ ਜੀ ਸ਼ਹਿਰ ਦੇ ਬੱਚਿਆਂ ਨੂੰ ਗੁਰਮੁਖੀ ਪੜਾਉਣੀ, ਨਾਮ ਬਾਣੀ ਕਰਕੇ ਆਪ ਜੀ ਦੇ ਬਚਨਾ ਵਿਚ ਅਸਰ ਸੀ। ਆਪ ਜੀ ਦੇ ਬਚਨਾ ਨਾਲ ਹਿੰਦੂ ਪਰਿਵਾਰ ਦਾ ਇਕ ਬੱਚਾ ਮੌਤ ਦੇ ਮੂੰਹ ਚੋਂ ਬੱਚ ਨਿਕਲਿਆ। ਉਹ ਪਰਿਵਾਰ ਆਪ ਜੀ ਲਈ ਪਰਸ਼ਾਦੇ ਪਾਣੀ ਦੀ ਸੇਵਾ ਕਰਦਾ। ਹੋਰ ਵੀ ਅਨੇਕਾਂ ਸਿੱਖ ਆਪ ਜੀ ਦੀ ਸੰਗਤ ਕਰਕੇ ਨਿਹਾਲ ਹੁੰਦੇ। ਆਪ ਜੀ ਸੂਰਜ ਪ੍ਰਕਾਸ਼ ਦੀ ਕਥਾ ਵੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਚ ਕਰਦੇ ਰਹੇ। ਬਾਬਾ ਜੀ ਹਰ ਰੋਜ ਸਵੇਰੇ ਦੋ ਘੰਟੇ ਗਤਕਾ ਖੇਡਦੇ, ਖੰਡਾ ਘੁਮਾਉੰਦੇ। ਆਪ ਜੀ ਦੇ ਸਰੀਰਕ ਬਲ ਦੀਆਂ ਮਿਸਾਲਾਂ ਅੱਜ ਵੀ ਰਿਸ਼ੀਕੇਸ ਵਿਚ ਦਿੱਤੀਆਂ ਜਾਂਦੀਆਂ ਨੇ। 7 ਜੁਲਾਈ 1987 ਨੂੰ 500 ਦੇ ਕਰੀਬ ਹਿੰਦੂ ਆਪ ਜੀ ਦੀ ਵਾੜੀ (ਖਾਲੀ ਥਾਂ ਤੇ ਫੁੱਲ ਬੂਟੇ ਤੇ ਇਕ ਕੱਚਾ ਕੋਠਾ ਹੋਣ ਕਰਕੇ ਇਸ ਨੂੰ ਵਾੜੀ ਕਹਿੰਦੇ ਸੀ) ਵੱਲ ਚੱਲ ਪਏ। ਬਾਬਾ ਜੀ ਦਾ ਹਿੰਦੂ ਸੇਵਕ ਆਪ ਦੀ ਸੰਗਤ ਵਿਚ ਬੈਠਾ ਸੀ। ਉਸਦੇ ਬਿਆਨਾਂ ਮੁਤਾਬਕ ਸੰਤ ਜੀ ਨੇ ਪਹਿਲਾਂ ਹੀ ਕਹਿ ਦਿਤਾ ਕਿ ਇਮਤਿਹਾਨ ਦਾ ਦਿਨ ਆ ਗਿਆ। ਉਨ੍ਹਾਂ ਆਪਣਾ ਖੰਡਾ ਵੀ ਸੂਤ ਲਿਆ। ਭੀੜ ਆਪ ਦੇ ਦਰਾਂ ਤੇ ਆ ਚੜ੍ਹੀ, ਬਾਬਾ ਜੀ ਨੇ ਉਨ੍ਹਾਂ ਦੇ ਅੰਦਰ ਸਿੱਖਾਂ ਪ੍ਰਤੀ ਨਫਰਤ ਨੂੰ ਭਾਂਪ ਲਿਆ। ਆਪਣੇ ਹਿੰਦੂ ਸੇਵਕ ਨੂੰ ਕਹਿਣ ਲੱਗੇ ਕਿ ਇਹ ਭੀੜ ਮੇਰੇ ਖੰਡੇ ਸਾਹਮਣੇ ਕੁਝ ਵੀ ਨਹੀਂ ਪਰ ਰਿਸ਼ੀਕੇਸ਼ ‘ਚ ਕੋਈ ਸਿੱਖ ਜਿਉਂਦਾ ਨਹੀਂ ਬਚਣਾ। ਇਨ੍ਹਾਂ ਦਾ ਗੁੱਸਾ ਮੇਰੇ ਪ੍ਰਾਣ ਲੈ ਕੇ ਸ਼ਾਤ ਹੋ ਜਾਵੇਗਾ। ਸੋ ਮੇਰਾ ਮੋਹ ਨਾ ਕਰ, ਪਾਸੇ ਹੋ ਕੇ ਮੇਲਾ ਵੇਖ।

    ਪ੍ਰਤੱਖਦਰਸ਼ੀ ਦੇ ਦੱਸਣ ਮੁਤਾਬਕ ਬਾਬਾ ਜੀ ਨੂੰ ਸਾਹਮਣੇ ਤੋਂ ਕੋਈ ਇਕ ਵਾਰ ਵੀ ਨਹੀਂ ਲੱਗਾ। ਪਿਛਲੇ ਪਾਸਿਉ ਇਟਾਂ ਦੇ ਵਾਰ ਕੀਤੇ ਗਏ। ਆਪ ਬਾਣੀ ਪੜ੍ਹਦੇ ਖੰਡਾ ਖੜਕਾਉੰਦੇ ਚੜ੍ਹਦੀ ਕਲਾ ਵਿਚ ਸ਼ਹੀਦੀ ਪ੍ਰਪਾਤ ਕੀਤੀ। ਰਿਸ਼ੀਕੇਸ ਦੇ ਸਿੱਖਾਂ ਤੋਂ ਛੁੱਟ ਕਈ ਹਿੰਦੂ ਸੇਵਕਾਂ ਦੀਆਂ ਦੁਕਾਨਾਂ ‘ਤੇ ਬਾਬਾ ਜੀ ਦੀ ਤਸਵੀਰ ਦੇਵਤਿਆਂ ਦੀਆਂ ਤਸਵੀਰਾਂ ਵਾਲੇ ਪੂਜਾ ਘਰ ਵਿਚ ਟਿਕਾਈ ਮਿਲਦੀ ਹੈ।

    ਮਹਿਕਮਾ ਪੰਜਾਬੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img