More

    ਵੱਖ-ਵੱਖ ਪਾਰਟੀਆਂ ਦੇ ਲੋਕ ਬਸਪਾ ਵਿੱਚ ਹੋਏ ਸਾਮਲ

    ਅੰਮ੍ਰਿਤਸਰ, 5 ਫਰਵਰੀ (ਕੇ ਰੰਧਾਵਾ) – ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਅਜਨਾਲਾ ਦੀ ਮੀਟਿੰਗ ਦਾਣਾ ਮੰਡੀ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਅਹੁਦੇਦਾਰ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਮੀਟਿੰਗ ਵਿੱਚ ਹਲਕਾ ਪ੍ਰਧਾਨ ਸੁਰਜੀਤ ਸਿੰਘ ਡਿਆਲ ਭੜੰਗ ਮੁੱਖ ਮਹਿਮਾਨ ਵਜੋ ਪਹੁੰਚੇ।ਇਸ ਮੌਕੇ ਹਲਕਾ ਇੰਚਾਰਜ ਸਤਪਾਲ ਸਿੰਘ ਗਾਲਬ,ਮੀਤ ਪ੍ਰਧਾਨ ਸੁੱਚਾ ਸਿੰਘ ਗੱਗੋਮਾਹਲ ਦੀ ਅਣਥੱਕ ਮਿਹਨਤ ਅਤੇ ਪ੍ਰੇਰਨਾ ਸਦਕਾ 10 ਪ੍ਰੀਵਾਰ ਵਖ ਵਖ ਪਾਰਟੀਆਂ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਸ਼ਾਮਲ ਹੋਏ।ਇਸ ਮੌਕੇ ਸਾਮਿਲ ਹੋਏ ਸਾਥੀਆਂ ਨੂੰ ਹਲਕਾ ਪ੍ਧਾਨ ਸੁਰਜੀਤ ਸਿੰਘ ਡਿਆਲ ਭੜੰਗ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਪੂਰਨ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੰਦਿਆਿ ਹੋਇਆ ਪਾਰਟੀ ਦੀ ਮਜਬੂਤੀ ਲਈ ਡਟ ਜਾਣ ਲਈ ਕਿਹਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਜਿਲ੍ਹਾ ਜਰਨਲ ਸਕੱਤਰ ਕੁਲਵੰਤ ਸਿੰਘ ਨਿਸੋਕੇ,ਜਿਲ੍ਹਾ ਸਕੱਤਰ ਸਾਹਿਬ ਮਸੀਹ,ਯੂਥ ਪ੍ਧਾਨ ਸਨਦੀਪ ਸਿੰਘ, ਸਰਕਲ ਪ੍ਰਧਾਨ ਸਰਵਨ ਸਿੰਘ, ਅਜੀਤ ਸਿੰਘ, ਮਨਹੋਰ ਸਿੰਘ, ਧਿਰਤ ਸਿੰਘ ਨਿਰਵੈਰ ਸਿੰਘ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img