More

    ਵੈਟਰਨਰੀ ‌ਇੰਸਪੈਕਟਰ‌‌ ਮਨਜੀਤ ‌ਸਿੰਘ‌ ਮਰਹਾਣਾ ਦੀ ਸੇਵਾ ਮੁਕਤੀ ‌ਤੇ ਨਿਘੀ ਵਿਦਾਇਗੀ ‌

    ਤਰਨਤਾਰਨ, 4 ਅਗਸਤ (ਬੁਲੰਦ ਆਵਾਜ ਬਿਊਰੋ) – ਪੰਜਾਬ ਸਟੇਟ ‌ਵੈਟਨਰੀ‌ ਇੰਸਪੈਕਟਰ ਐਸੋਸੀਏਸ਼ਨ ਜਿਲਾ ਤਰਨ ਤਾਰਨ ਦੇ ਵਾਇਸ ‌ਜਿਲਾ ਪ੍ਰਧਾਨ ਮਨਜੀਤ ਸਿੰਘ ਮਰਹਾਣਾ ‌ਦੀ ਸੇਵਾ ਮੁਕਤੀ ਤੇ ‌ਵਿਦਾਇਗੀ ਪਾਰਟੀ ‌ਦਿੱਤੀ ਗਈ ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਇਲਾਕੇ ਭਰ ਚੋਂ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਵਿਦਾਇਗੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਮਨਜੀਤ ਸਿੰਘ ਮਰਹਾਣਾ ਨੂੰ ਸੇਵਾਮੁਕਤੀ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ।

    ਇਸ ਮੌਕੇ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਜ਼ਿਲਾ ਤਰਨਤਾਰਨ ਦੇ ਪ੍ਰਧਾਨ ਰੁਪਿੰਦਰਪਾਲ ਸਿੰਘ ਲੌਹਕਾ ਨੇ ਬੋਲਦਿਆਂ ਕਿਹਾ ਕਿ ਮਨਜੀਤ ਸਿੰਘ ਮਰਹਾਣਾ ਨੇ ਜਿੱਥੇ 35 ਸਾਲ ਪੂਰੀ ਤਨਦੇਹੀ ਨਾਲ ਡਿਊਟੀ ਸੇਵਾ ਨਿਭਾ ਕੇ ਵੈਟਨਰੀ ਵਿਭਾਗ ਦੀ ਤਰੱਕੀ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਉਥੇ ਇਹਨਾ ਨੇ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਵੀ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਉਨ੍ਹਾਂ ਸਮੇਤ ਸਮੂਹ ਐਸੋਸੀਏਸ਼ਨ ਨੁਮਾਇੰਦਿਆਂ ਤੇ ਮੈਂਬਰਾਂ ਵੱਲੋਂ ਮਨਜੀਤ ਸਿੰਘ ਮਰਹਾਣਾ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਇਸ ਮੌਕੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਸੁਖਰਾਜ ਸਿੰਘ ਰੰਧਾਵਾ, ਪੰਜਾਬ ਮੀਤ ਪ੍ਰਧਾਨ ‌ਦਲਜੀਤ ਸਿੰਘ ‌ਚਾਹਲ, ਰਵਿੰਦਰ ਕੁਮਾਰ ਫੇਰੂਮਾਨ, ਗੁਰਪ੍ਰੀਤ ਸਿੰਘ ਗਿੱਲ, ਸਾਹਿਬ ਸਿੰਘ ਸਾਧਰਾ, ਬਲਜਿੰਦਰ ਸਿੰਘ ਵੈਰੋਵਾਲ, ਦਿਲਬਾਗ ਸਿੰਘ ਮੱਲੀ, ਤਹਿਸੀਲ ਤਰਨ ‌ਤਾਰਨ ਦੇ ਪ੍ਰਧਾਨ ਕਸਮੀਰ ਸਿੰਘ ‌ਮਰਹਾਣਾ, ਤਹਿਸੀਲ ਪੱਟੀ ‌ਦੇ ਪ੍ਰਧਾਨ ਅਮਨਦੀਪ ਸਿੰਘ ਪੱਟੀ ਤਹਿਸੀਲ ‌ਤਰਨ ਤਾਰਨ ਦੇ ਕੈਸ਼ੀਅਰ ਪਰਮਿੰਦਰ ਸਿੰਘ ਦੋਬੁਰਜੀ, ਸੁਰਿੰਦਰ ਪਾਲ ‌ਸਿੰਘ ਗਿੱਲ ਤੇ ਜਿਲਾ ਤਰਨ ਤਾਰਨ ਦੇ ਸਮੂੰਹ ਵੈਟਰਨਰੀ ਇੰਸਪੈਕਟਰ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img