More

    ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ ਭਗਤ ਪੂਰਨ ਸਿੰਘ ਦੀ 29 ਵੀ ਬਰਸੀ ਦੇ ਸਬੰਧ ‘ਚ ਕਵੀ ਦਰਬਾਰ ਦਾ ਅਯੋਜਿਨ

    ਅੰਮ੍ਰਿਤਸਰ, 4 ਅਗਸਤ (ਗਗਨ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ ਭਗਤ ਪੂਰਨ ਸਿੰਘ, ਬਾਨੀ ਪਿੰਗਲਵਾੜਾ, ਅੰਮ੍ਰਿਤਸਰ ਦੀ 29ਵੀਂ ਬਰਸੀ ਦੇ ਮੌਕੇ ਮਿਤੀ 04 ਅਗਸਤ 2021 ਨੂੰ ਮੁੱਖ ਦਫ਼ਤਰ ਪਿੰਗਲਵਾੜਾ ਨਜ਼ਦੀਕ ਬੱਸ ਸਟੈਂਡ ਦੇ ਖੁੱਲੇ ਪੰਡਾਲ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਕਵੀ ਦਰਬਾਰ ਦੇ ਆਰੰਭ ਵਿਚ ਡਾ. ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਅੰਮ੍ਰਿਤਸਰ ਨੇ ਆਏ ਸਾਰੇ ਕਵੀਆਂ ਅਤੇ ਸੰਗਤ ਨੂੰ ਜੀ ਆਇਆਂ ਆਖਿਆ । ਉਨ੍ਹਾਂ ਨੇ ਭਗਤ ਜੀ ਦੀਆਂ ਸਮਾਜ ਅਤੇ ਵਾਤਾਵਰਨ ਪ੍ਰਤੀ ਕੀਤੇ ਸੰਘਰਸ਼ ਬਾਰੇ ਸਭ ਨੂੰ ਦੱਸਿਆ । ਇਹ ਕਵੀ ਦਰਬਾਰ ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਅਤੇ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਇਸ ਕਵੀ ਦਰਬਾਰ ਵਿਚ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਅੱਲਗ-ਅੱਲਗ ਪੱਖਾਂ ਜਿਵੇਂ ਕਿ ਭਗਤ ਜੀ ਦੀ ਸਮਾਜ ਪ੍ਰਤੀ ਨਿਸ਼ਕਾਮ ਸੇਵਾ, ਵਾਤਾਵਰਨ ਪ੍ਰਤੀ ਚਿਤਾਵਨੀ, ਸਮਾਜਿਕ ਚੇਤਨਾ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਲਗਾਤਾਰ ਸੰਘਰਸ਼ ਦੇ ਵਿਿਸ਼ਆ ’ਤੇ ਕਵਿਤਾਵਾਂ ਪੜ੍ਹੀਆਂ ਗਈਆਂ ।

    ਇਸ ਕਵੀ ਦਰਬਾਰ ਵਿਚ ਕਈ ਨਾਮਵਰ ਕਵੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਇੰਜੀ. ਕਰਮਜੀਤ ਸਿੰਘ ਨੂਰ ਜਲੰਧਰ, ਡਾ. ਸਤੀਸ਼ ਸੋਨੀ ਠੁਕਰਾਲ ਮੱਖੂ, ਸ੍ਰ. ਰਛਪਾਲ ਸਿੰਘ ਪਾਲ ਜਲੰਧਰ, ਡਾ. ਸਰਬਜੀਤ ਕੌਰ ਬੁਲੰਦਪੁਰ, ਸ੍ਰ. ਗੁਰਬਖਸ਼ ਸਿੰਘ ਬੱਗਾ ਸ੍ਰੀ ਅੰਮ੍ਰਿਤਸਰ, ਡਾ. ਸ਼ਿਆਮ ਸੁੰਦਰ ਦੀਪਤੀ, ਸ੍ਰ. ਸਵਿੰਦਰ ਸਿੰਘ ਲਾਹੋਰੀਆ, ਡਾ. ਹਰੀ ਸਿੰਘ ਜਾਚਕ ਲੁਧਿਆਣਾ, ਸ੍ਰ. ਇੰੰਦਰਜੀਤ ਸਿੰਘ ਕਾਜਲ, ਸ੍ਰ. ਦਵਿੰਦਰ ਸਿੰਘ ਭੋਲਾ ਆਦਿ ਸ਼ਾਮਿਲ ਸਨ । ਇਸ ਕਵੀ ਦਰਬਾਰ ਦਾ ਸੰਚਾਲਨ ਐਡਵੋਕੇਟ ਸ਼ੁਕਰ ਗੁਜਾਰ ਸਿੰਘ ਦੀਵਾਨਾ ਜੰਡਿਆਲਾ ਵਲੋਂ ਬੜੀ ਬਾਖੂਬੀ ਨਾਲ ਕੀਤਾ ਗਿਆ ।

    ਇਸ ਮੌਕੇ ਪਿੰਗਲਵਾੜਾ ਸੋਸਾਇਟੀ ਮੱੁਖ ਸੇਵਾਦਾਰ ਡਾ. ਇੰਦਰਜੀਤ ਕੌਰ, ਪਿੰਗਲਵਾੜਾ ਦੇ ਸਰਪ੍ਰਸਤ ਭਗਵੰਤ ਸਿੰਘ ਦਿਲਾਵਰੀ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਪਿੰਗਲਵਾੜਾ ਸੋਸਾਇਟੀ ਦੇ ਮੈਂਬਰ ਸ੍ਰ. ਰਾਜਬੀਰ ਸਿੰਘ, ਪ੍ਰੀਤਇੰਦਰਜੀਤ ਕੌਰ, ਸ੍ਰ. ਰਮਨੀਕ ਸਿੰਘ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਸ੍ਰ. ਹਰਪਾਲ ਸਿੰਘ ਸੰਧੂ, ਸ੍ਰ. ਪਰਮਿੰਦਰ ਸਿੰਘ ਭੱਟੀ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img