More

  ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੇ ਥਾਪੜੇ ਸਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਪ੍ਰਭਾਤ ਫੇਰੀ ਸਜਾਈ ਜਾਵੇਗੀ : ਰਜਿੰਦਰ ਸਿੰਘ ਮਰਵਾਹਾ

  ਅੰਮ੍ਰਿਤਸਰ, 14 ਨਵੰਬਰ (ਬੁਲੰਦ ਅਵਾਜ਼ ਬਿਊਰੋ):-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦਾ ਇੱਕ ਪ੍ਰਤੀਨਿਧ ਮੰਡਲ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲਿਆ। ਸਿੰਘ ਸਾਹਿਬ ਜੀ ਨੂੰ ਪ੍ਰਤੀਨਿਧ ਮੰਡਲ ਵੱਲੋਂ ਬੰਦੀਛੋੜ ਦਿਵਸ ਅਤੇ ਦੀਵਾਲੀ ਦੀ ਹਾਰਦਿਕ ਮੁਬਾਰਕਬਾਦ ਪੇਸ਼ ਕੀਤੀ ਜਿਸ ਦੇ ਉੱਤਰ ਵਿੱਚ ਸਿੰਘ ਸਾਹਿਬ ਜੀ ਨੇ ਵੀ ਹਾਜ਼ਰ ਮੈਂਬਰਾਂ ਨੂੰ ਵਧਾਈ ਦੇਂਦਿਆਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ। ਸਿੰਘ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਪਵਿੱਤਰ ਦਿਹਾੜੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਅਤੇ ਧਾਰਮਿਕ ਮੰਚ ਅੰਮ੍ਰਿਤਸਰ ਦੇ ਸਹਿਯੋਗ ਸਦਕਾ ਭਾਈ ਵੀਰ ਸਿੰਘ ਹਾਲ, ਲਾਰੈਂਸ ਰੋਡ ਤੋਂ ਆਰੰਭ ਹੋ ਕੇ ਘੰਟਾ ਘਰ ਪਲਾਜ਼ਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਣ ਵਾਲੀ ਪਰਭਾਤ ਫੇਰੀ ਦੀ ਅਗਵਾਈ ਕਰਨ ਲਈ ਬੇਨਤੀ ਪੱਤਰ ਸੌਂਪਿਆ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਬੇਨਤੀ ਪ੍ਰਵਾਨ ਕਰਨ ਉਪਰੰਤ ਬਚਨ ਬਿਲਾਸ ਕਰਦਿਆਂ ਹੋਇਆਂ ਦੱਸਿਆ ਕਿ ਉਹ ਪਿਛਲੇ ਸਮੇਂ ਦੌਰਾਨ ਇਸ ਪਰਭਾਤ ਫੇਰੀ ਦੀ ਅਗਵਾਈ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਕਰਦੇ ਰਹੇ ਹਨ। ਸਿੰਘ ਸਾਹਿਬ ਜੀ ਦੀ ਅਸ਼ੀਰਵਾਦ ਪ੍ਰਾਪਤ ਕਰਨ ਵਾਲਿਆਂ ਵਿੱਚ ਪ੍ਰਤੀਨਿਧ ਮੰਡਲ ਦੇ ਮੈਂਬਰ ਸਰਵਸ੍ਰੀ ਹਰਪਾਲ ਸਿੰਘ ਵਾਲੀਆ ਕਨਵੀਨਰ ਸੁਲਤਾਨ-ਉਲ-ਕੌਮ ਸ੍ਰ. ਜੱਸਾ ਸਿੰਘ ਆਹਲੂਵਾਲੀਆ ਫੈਡਰੇਸ਼ਨ,ਸ੍ਰ. ਚਰਨਜੀਤ ਸਿੰਘ ਪੂਜੀ ਪ੍ਰਧਾਨ ਗੋਲਡਸਮਿੱਥ ਐਸੋਸੀਏਸ਼ਨ,ਸ੍ਰ. ਹਰਦਿਆਲ ਸਿੰਘ ਬਾਜਵਾ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸ਼ਨ, ਸ੍ਰ. ਜਸਵਿੰਦਰ ਸਿੰਘ ਕੋਹਲੀ, ਪ੍ਰਧਾਨ ਹੋਟਲ ਐਸੋਸੀਏਸ਼ਨ,ਸ੍ਰੀ ਰਾਜੇਸ਼ ਬੰਟੂ ਪ੍ਰਧਾਨ ਲੋਹਗੜ੍ਹ ਬੈਟਰੀ ਐਸੋਸੀਏਸ਼ਨ, ਸ੍ਰੀ ਰੋਹਿਤ ਅਰੋੜਾ ਰਿੰਕੂ ਪ੍ਰਧਾਨ ਪੁਤਲੀਘਰ ਮਾਰਕੀਟ, ਐਡਵੋਕੇਟ ਸਰਬਜੀਤ ਸਿੰਘ ਤੇਗ਼, ਐਡਵੋਕੇਟ ਪਰਮਜੀਤ ਸਿੰਘ ਤੇਗ਼, ਜਗਮੋਹਣ ਸਿੰਘ ਮਾਰਸ਼ਲ ਪ੍ਰਧਾਨ ਫੋਕਲ ਪੁਆਇੰਟ ਐਸੋਸੀਏਸ਼ਨ, ਸ੍ਰ. ਗੁਰਜੀਤ ਸਿੰਘ ਗੁਲਾਟੀ,ਸ੍ਰ. ਅਮਰਜੀਤ ਸਿੰਘ ਨਾਰੰਗ ਪ੍ਰਧਾਨ ਅੰਮ੍ਰਿਤਸਰ ਧਾਰਮਿਕ ਮੰਚ, ਜਤਿੰਦਰ ਪਾਲ ਸਿੰਘ, ਬੌਬੀ ਬਾਦਸ਼ਾਹ ਫਾਈਨੈਂਸਰ, ਸ੍ਰੀ ਵਿਜੇ ਕੁਮਾਰ ਪਰਮਾਰ ਪ੍ਰਧਾਨ ਸਿਲਵਰ ਐਂਡ ਬੁਲੀਅਨ ਐਸੋਸੀਏਸ਼ਨ,ਸ੍ਰੀ ਮਦਨ ਮੋਹਨ ਗੋਇਲ ਡਰਾਈ ਫਰੂਟ ਡੀਲਰ, ਸ੍ਰ. ਹਰਪ੍ਰੀਤ ਸਿੰਘ ਭਾਟੀਆ ਪ੍ਰਧਾਨ ਕਪੜਾ ਐਸੋਸੀਏਸ਼ਨ, ਸ੍ਰ. ਮਨਦੀਪ ਸਿੰਘ ਪ੍ਰਧਾਨ ਰੀਅਲ ਅਸਟੇਟ ਐਸੋਸੀਏਸ਼ਨ, ਡਾਕਟਰ ਅਮਰਜੀਤ ਸਿੰਘ ਸਚਦੇਵਾ ਅਤੇ ਡਾਕਟਰ ਚਰਨਜੀਤ ਸਿੰਘ ਸਾਬਕਾ ਸਿਵਲ ਸਰਜਨ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img