More

    ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਕਰਵਾਇਆ ਗਿਆ ਸੁੰਹ ਚੁੱਕ ਸਮਾਗਮ

    ਅੰਮ੍ਰਿਤਸਰ, 1 ਜੂਨ (ਹਰਪਾਲ ਸਿੰਘ) – ਸਿਹਤ ਵਿਭਾਗ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਲਈ ਵਚਨਬੱਧ ਹੈ।ਇਸੇ ਆਸ਼ੇ ਦੀ ਪੂਰਤੀ ਲਈ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ, ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸੁੰਹ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਕਰਨਾਂ ਜਾਨਲੇਵਾ ਸਾਬਿਤ ਹੋ ਸਕਦਾ ਹੈ, ਕਿਉਕਿ ਤੰਬਾਕੂ ਦਾ ਸੇਵਨ ਗਲੇ, ਮੂੰਹ ਅਤੇ ਫੇਫੜੇ ਦੇ ਕੈਂਸਰ ਦਾ ਕਾਰਣ ਬਣਦਾ ਹੈ।ਇਸ ਤੋ ਇਲਾਵਾ ਸਿਗਰੇਟ/ਬੀੜੀ ਪੀਣ ਵਾਲੇ ਲੋਕ ਆਪ ਤਾਂ ਗਭੀਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹੀ ਹਨ, ਪਰ ਜਿਹੜੇ ਲੋਕ ਸਿਗਰੇਟ/ਬੀੜੀ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੋਰ ਤੇ ਹੀ ਬਿਮਾਰੀਆ ਦਾ ਸਿਕਾਰ ਹੋ ਜਾਂਦੇ ਹਨ ਕਿਉਕਿ ਤੰਬਾਕੂ ਦੇ ਧੰੁੂਏ ਵਿੱੱਚ ਲਗਭਗ 40,000 ਤਰਾਂ ਦੇ ਕੈਮਿਕਲ ਪਾਏ ਜਾਦੇ ਹਨ, ਜਿਨਾਂ ਦੇ ਨਾਲ ਅਲੱੱਗ ਅਲਗ ਤਰਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਹੀ ਕਾਰਣ ਹੈ ਕਿ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸੁੰਹ ਚੁਕ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕ ਆਪ ਵੀ ਸਿਹਤਮੰਦ ਤੇ ਸੱੁਰਖਿਅਤ ਰਹਿਣ ਅਤੇ ਸਮਾਜ ਨੂੰ ਵੀ ਸਿਹਤਮੰਦ ਬਣਾਉਣ ਵਿਚ ਅਪਣਾਂ ਯੋਗਦਾਨ ਦੇਣ। ਉਹਨਾਂ ਨੇ ਕਿਹਾ ਕਿ ਅੱੱਜ ਦੀ ਇਸ ਵਰਕਸ਼ਾਪ ਦਾ ਮੱੱੁਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ। ਯੁਵਾ ਪੀੜੀ ਵਿੱਚ 18 ਸਾਲ ਤੋ ਛੋਟੀ ਉਮਰ ਦੇ ਬੱੱਚਿਆ ਵਿੱੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਣ ਵੇਖਿਆ ਗਿਆ ਹੈ ਜਿਵੇ ਕਿ ਚੈਨੀ ਖੈਨੀ, ਜਰਦਾ ਅਤੇ ਹੁੱੱਕਾ ਆਦਿ। ਇਹੀ ਕਾਰਣ ਹੈ ਕਿ ਸਰਕਾਰ ਵਲੌਂ ਹਰੇਕ ਵਿਿਦਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ਤੇ ਕਾਨੂੰਨੀ ਮਨਾਹੀ ਹੈ” ਅਤੇ 18 ਸਾਲ ਦੀ ਉਮਰ ਤੋ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ ।ਜੂਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਅੇਕਟ 2015 ਅਨੁਸਾਰ ਬੱਚਿਆ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ਹ ਸਿਹਤ ਅਫਸਰ ਡਾ ਭਾਰਤੀ ਧਵਨ, ਜਿਲਾ੍ਹ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਡਾ ਕਰਨ ਮਹਿਰਾ, ਡਿਪਟੀ ਅੇਮ.ਈ.ਆਈ.ਉ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਮੋਜੂਦ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img