More

    ਵਿਰੋਧੀ ਰਿਪਬਲਿਕਨ ਪਾਰਟੀ ਤੋਂ ਡੋਨਾਲਡ ਟਰੰਪ, ਵਿਵੇਕ ਰਾਮਾਸਵਾਮੀ, ਨਿੱਕੀ ਹੇਲੀ, ਰੌਨ ਡੇਸੈਂਟਿਸ, ਮਾਈਕ ਪੇਂਸ ਸਮੇਤ ਕਈ ਉਮੀਦਵਾਰ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ

    ਪੋਲ ਨੇ ਦਿਖਾਇਆ ਕਿ ਨਿੱਕੀ ਹੈਲੀ, ਜੇਕਰ ਰਿਪਬਲਿਕਨ ਪਾਰਟੀ ਦੁਆਰਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਉਹ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ‘ਤੇ ਭਾਰੀ ਹੋਵੇਗੀ

    ਵਾਸ਼ਿੰਗਟਨ,8 ਸਤੰਬਰ (ਰਾਜ ਗੋਗਨਾ )—ਅਮਰੀਕਾ ਵਿੱਚ ਅਗਲੇ ਸਾਲ 2024 ਚ’ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਜਿਸ ਲਈ ਕਈ ਉਮੀਦਵਾਰ ਪਹਿਲਾਂ ਹੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਵਿਰੋਧੀ ਰਿਪਬਲਿਕਨ ਪਾਰਟੀ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਵਿਵੇਕ ਰਾਮਾਸਵਾਮੀ, ਨਿੱਕੀ ਹੇਲੀ, ਰੌਨ ਡੇਸੈਂਟਿਸ, ਮਾਈਕ ਪੇਂਸ ਸਮੇਤ ਕਈ ਉਮੀਦਵਾਰ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਹਨ। ਹੁਣ ਤੱਕ ਟਰੰਪ ਰਿਪਬਲਿਕਨ ਪਾਰਟੀ ਦੀ ਦੌੜ ਵਿੱਚ ਸਭ ਤੋਂ ਅੱਗੇ ਹੁੰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਇੱਕ ਤਾਜ਼ਾ ਸਰਵੇਖਣ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਪੋਲ ਨੇ ਦਿਖਾਇਆ ਕਿ ਨਿੱਕੀ ਹੈਲੀ, ਜੇਕਰ ਰਿਪਬਲਿਕਨ ਪਾਰਟੀ ਦੁਆਰਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਉਹ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ‘ਤੇ ਭਾਰੀ ਹੋਵੇਗੀ। ਅਤੇ ਇਕੋ ਉਮੀਦਵਾਰ ਹੀ ਜੋ ਜੋ ਬਿਡੇਨ ਨੂੰ ਹਰਾ ਸਕਦਾ ਹੈ ਇਹ ਜਾਣਕਾਰੀ ਸੀ.ਐਨ.ਐਨ ਦੇ ਸਰਵੇਖਣ ਦੇ ਨਤੀਜਿਆਂ ਵਿੱਚ ਸਾਹਮਣੇ ਆਈ ਹੈ। ਨਤੀਜੇ ਮੁਤਾਬਕ ਜੇਕਰ ਬਿਡੇਨ ਅਤੇ ਨਿੱਕੀ ਹੇਲੀ ਵਿਚਾਲੇ ਪ੍ਰਧਾਨਗੀ ਲਈ ਲੜਾਈ ਹੁੰਦੀ ਹੈ ਤਾਂ ਨਿੱਕੀ ਹੈਲੀ ਬਿਡੇਨ ‘ਤੇ ਭਾਰੀ ਹੋਵੇਗੀ। ਪੋਲ ਮੁਤਾਬਕ ਨਿੱਕੀ ਹੇਲੀ ਨੂੰ 49% ਵੋਟ ਮਿਲੇ ਹਨ। ਹਾਲਾਂਕਿ, ਬਿਡੇਨ ਨੂੰ ਸਿਰਫ 43% ਵੋਟਾਂ ਮਿਲੀਆਂ। ਜਦਕਿ ਟਰੰਪ ਅਤੇ ਬਿਡੇਨ ਵਿਚਾਲੇ ਸਿੱਧੀ ਟੱਕਰ ਨੂੰ ਲੈ ਕੇ ਦੋਵਾਂ ਵਿਚਾਲੇ ਕੰਡੇਦਾਰ ਟੱਕਰ ਹੈ। ਇਸ ਸਰਵੇਖਣ ਦੇ ਵਿੱਚ ਟਰੰਪ ਨੂੰ 47% ਵੋਟ ਮਿਲੇ ਹਨ ਜਦਕਿ ਬਿਡੇਨ ਨੂੰ 46% ਵੋਟ ਮਿਲੇ ਹਨ। ਟਿਮ ਸਕਾਟ ਅਤੇ ਮਾਈਕ ਪੇਂਸ ਦੋਵਾਂ ਨੂੰ ਬਿਡੇਨ ਦੇ 44% ਦੇ ਮੁਕਾਬਲੇ 46% ਵੋਟਾਂ ਮਿਲੀਆਂ।

    • ਕੀ ਹੈ ਰਾਮਾਸਵਾਮੀ ਦੀ ਸਥਿਤੀ

    ਨਿਊਜਰਸੀ ਦੇ ਗਵਰਨਰ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕ੍ਰਿਸ ਕ੍ਰਿਸਟੀ ਨੂੰ ਬਿਡੇਨ ਦੇ 42% ਦੇ ਮੁਕਾਬਲੇ 44% ਵੋਟਾਂ ਮਿਲੀਆਂ। ਵਿਵੇਕ ਰਾਮਾਸਵਾਮੀ ਲਗਾਤਾਰ ਸੁਰਖੀਆਂ ‘ਚ ਹਨ। ਹਾਲਾਂਕਿ ਇਸ ਪੋਲ ‘ਚ ਉਹ ਬਿਡੇਨ ਤੋਂ ਹਾਰ ਗਏ ਹਨ। ਪੋਲ ਦੇ ਅਨੁਸਾਰ, ਬਿਡੇਨ ਨੂੰ 46% ਅਤੇ ਰਾਮਾਸਵਾਮੀ ਨੂੰ 45% ਵੋਟਾਂ ਮਿਲੀਆਂ ਹਨ। ਇੱਥੋਂ ਤੱਕ ਕਿ ਡੈਮੋਕਰੇਟਸ ਵੀ ਨਿੱਕੀ ਹੇਲੀ ਨੂੰ ਖ਼ਤਰਾ ਮੰਨਦੇ ਹਨ। ਨਿੱਕੀ ਹੇਲੀ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਇਕਲੌਤੀ ਭਾਰਤੀ ਮੂਲ ਦੀ ਔਰਤ ਹੈ। ਇੱਥੋਂ ਤੱਕ ਕਿ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਨਿੱਕੀ ਹੈਲੀ ਉਨ੍ਹਾਂ ਲਈ ਖਤਰਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਇੱਕ ਰਣਨੀਤੀਕਾਰ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਨਿੱਕੀ ਹੈਲੀ ਨੂੰ ਰਿਪਬਲਿਕਨ ਪਾਰਟੀ ਤੋਂ ਚੁਣਿਆ ਜਾਂਦਾ ਹੈ ਤਾਂ ਸਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img