More

    ਵਿਧਾਨ ਸਭਾ ਹਲਕਾ ਕੇਦਰੀ ‘ਚ 50 ਪ੍ਰੀਵਾਰ ਭਾਜਪਾ ਛੱਡਕੇ ਆਪ ‘ਚ ਹੋਏ ਸ਼ਾਮਿਲ

    ਅੰਮ੍ਰਿਤਸਰ, 14 ਸਤੰਬਰ (ਗਗਨ) – ਹਲਕਾ ਕੇਂਦਰੀ ਚ ਆਪ ਨੂੰ ਮਿਲਿਆ ਭਰਵਾਂ ਹੁੰਗਾਰਾ ਜਦੋ ਅਸ਼ੋਕ ਤਲਵਾਰ ਸੰਭਾਵਿਤ ਉਮੀਦਵਾਰ ਦੀ ਅਗਵਾਈ ਹੇਠ ਭਾਜਪਾ ਦੇ ਮੰਡਲ ਪ੍ਰਧਾਨ ਮਨੁ ਸ਼ਰਮਾ, ਕਾਰੋਬਾਰੀ ਅਸ਼ਿਸ਼ ਧਵਨ ਵ ਰਾਹੁਲ ਕੁਮਾਰ ਆਪਣੇ ਪਰਿਵਾਰ ਤੇ ਸਾਥੀਆਂ ਸਹਿਤ ਹੋਏ ਆਪ ਚ ਸ਼ਾਮਿਲ। ਇਸ ਮੌਕੇ ਅਸ਼ੋਕ ਤਲਵਾਰ ਨੇ ਸ਼ਾਮਿਲ ਹੋਏ ਸਾਥੀਆਂ ਨੂੰ ਪਾਰਟੀ ਦਾ ਸਨਮਾਨ ਚਿੰਨ੍ਹ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਲਈ ਸਿਆਸਤ ਵਿਚ ਬਦਲਾਅ ਲਿਆਉਣ ਲਈ ਬਿਹਤਰ ਪਾਰਟੀ ਹੈ,ਉਹਨਾਂ ਕਿਹਾ ਕਿ 2022 ਵਿਚ ਅਸੀਂ ਆਪਣੇ ਸੁਨਹਿਰੇ ਭਵਿਖ ਲਈ ਅਤੇ ਗੰਧਲੀ ਹੋ ਚੁੱਕੀ ਸਿਆਸਤ ਤੋਂ ਛੁਟਕਾਰਾ ਪਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਅਤੇ ਸੁਪੋਰਟ ਕਰੀਏ , ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ,ਮ ਹਿੰਗੀ ਬਿਜਲੀ,ਗੰਧਲੇ ਸਿਆਸੀਕਰਨ ਤੋਂ ਛੁਟਕਾਰਾ ਪਾਉਣ ਲਈ ਆਮ ਆਦਮੀ ਪਾਰਟੀ ਇਕ ਬਿਹਤਰ ਵਿਕਲਪ ਹੈ।

    ਜੇਕਰ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ ਹੁੰਦੀ ਹੈ ਤਾਂ ਇਸ ਨਾਲ ਰਿਵਾਇਤੀ ਪਾਰਟੀਆਂ ਦੇ ਲੀਡਰਾਂ ਦਾ ਹੰਕਾਰ ਵੀ ਟੁਟੇਗਾ । ਪੰਜਾਬ ਦੇ ਰਿਵਾਇਤੀ ਸਿਆਸਤਦਾਨਾਂ ਨੂੰ ਵਹਿਮ ਸੀ ਕਿ ਪੰਜਾਬ ਦੇ ਲੋਕਾਂ ਕੋਲੇ ਸਾਡੇ ਤੋਂ ਇਲਾਵਾ ਕੋਈ ਹੋਰ ਬਦਲ ਹੀ ਨਹੀ ਹੈ। ਪਰ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਇਕ ਮਜਬੂਤ ਧਿਰ ਬਣ ਕੇ ਉਭਰ ਰਹੀ ਹੈ।ਜੇਕਰ ਦਿਲੀ ਵਿਚ ਹਰ ਤਰਾਂ ਦੀਆਂ ਸਹੂਲਤਾਂ ਮਿਲ ਸਕਦੀਆਂ ਨੇ ਤਾਂ ਪੰਜਾਬ ਵਿਚ ਕਿਉਂ ਨਾ ਮਿਲਣਗੀਆਂ।ਆਮ ਆਦਮੀ ਪਾਰਟੀ ਦੀ ਨੀਅਤ ਅਤੇ ਨੀਤੀ ਪੰਜਾਬ ਦੇ ਲੋਕਾਂ ਜਵਾਨੀ ਅਤੇ ਕਿਰਸਾਨੀ ਬਾਰੇ ਬਹੁਤ ਸੁਚਾਰੂ ਹੈ! ਇਸ ਮੌਕੇ ਲੋਕ ਸਭਾ ਇੰਚਾਰਜ ਸ.ਇਕ਼ਬਾਲ ਸਿੰਘ ਭੁੱਲਰ, ਜਿਲ੍ਹਾ ਦਫਤਰ ਇੰਚਾਰਜ ਸ.ਸੋਹਣ ਸਿੰਘ ਨਾਗੀ,ਮੈਡਮ ਸਰੋਜ,ਡਾ. ਅਸ਼ੋਕ ਹਾਜ਼ਿਰ,ਵਿਸ਼ਵ,ਪੰਕਜ,ਮੋਨਿਕਾ, ਲਖਵਿੰਦਰ, ਡਾ. ਅਸ਼ੋਕ ਹਾਜ਼ਿਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img