More

    ਵਿਧਾਨ ਸਭਾ ਹਲਕਾ ਕੇਂਦਰੀ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਨਾਉਣਾ ਮੁੱਖ ਮਕਸਦ – ਬੀਬੀ ਦਲਵੀਰ ਕੌਰ

    ਅੰਮ੍ਰਿਤਸਰ, 13 ਨਵੰਬਰ (ਗਗਨ) – ਅੱਜ ਹਲਕਾ ਕੇਂਦਰੀ ਵਿਧਾਨ ਸਭਾ ਅੰਮ੍ਰਿਤਸਰ ਦੀ ਵਾਰਡ ਨੰਬਰ 70 ਦੀ ਅਬਾਦੀ ਹਿੰਮਤਪੁਰਾ ਵਿੱਚ ਬਾਬਾ ਧਰੇਕਾਂ ਵਾਲਾ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਇਕ ਭਰਵੀਂ ਮੀਟਿੰਗ ਹਲਕਾ ਕੇਂਦਰੀ ਦੇ ਪ੍ਰਧਾਨ ਵੱਸਣ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਅਟਵਾਲ ਜੀ ਜਨਰਲ ਸਕੱਤਰ ਪੰਜਾਬ, ਹਲਕਾ ਇੰਚਾਰਜ ਅਤੇ ਬਸਪਾ ਅਕਾਲੀ ਦਲ ਗਠਜੋੜ ਦੀ ਸਾਂਝੀ ਉਮੀਦਵਾਰ ਬੀਬੀ ਦਲਵੀਰ ਕੌਰ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਦਲਵੀਰ ਕੌਰ ਨੇ ਕਿਹਾ ਕਿ ਜਦੋਂ ਉਹ ਕੌਂਸਲਰ ਸਨ ਤਾਂ ਉਦੋਂ ਵੀ ਅਤੇ ਉਸ ਤੋ ਬਾਅਦ ਵੀ ਉਹ ਹਮੇਸ਼ਾ ਹੀ ਜਨਤਾ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਰਹੀ ਹੈ।ਉਹਨਾਂ ਨੇ ਕਿਹਾ ਜਿਨ੍ਹਾਂ ਵਿਕਾਸ ਮੈਂ ਕੌਂਸਲਰ ਹੁੰਦੇ ਹੋਏ ਅਪਣੀ ਵਾਰਡ ਦਾ ਕੀਤਾ ਸੀ ਉਸ ਦੇ 10% ਵੀ ਹਿੱਸੇ ਦਾ ਵਿਕਾਸ ਵਾਰਡ ਨੰਬਰ 70 ਵਿੱਚ ਨਹੀਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਵਿਚ ਪੀਣ ਵਾਲਾ ਪਾਣੀ ਸਾਫ ਨਹੀਂ ਆ ਰਿਹਾ ਅਤੇ ਨਾ ਹੀ ਡੇਂਗੂ ਦੇ ਬਚਾਉ ਲਈ ਕੋਈ ਮੌਜੂਦਾ ਸਰਕਾਰ ਵੱਲੋ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਵਾਰਡ ਨੰਬਰ 70 ਦੀ ਬਹੁ ਗਿਣਤੀ ਅਬਾਦੀ ਗਰੀਬ ਜਨਤਾ ਦੀ ਹੈ ਅਤੇ ਡੇਂਗੂ ਅਤੇ ਉਸ ਤੋਂ ਪਹਿਲਾਂ ਕਰੋਨਾ ਕਾਲ ਦੌਰਾਨ ਹਲਕੇ ਦੇ ਵਿਧਾਇਕ ਅਤੇ ਵਾਰਡ ਦੇ ਕੌਂਸਲਰ ਵਲੋਂ ਕੋਈ ਵੀ ਰਾਹਤ ਦਾ ਕੰਮ ਲੋਕਾਂ ਲਈ ਨਹੀਂ ਕੀਤਾ ਗਿਆ ਹੈ।

    ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਔਰਤਾਂ ਦਾ ਮਾਣ ਸਨਮਾਨ ਵਧਾਉਂਦੇ ਹੋਏ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਅਤੇ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।ਮਾਤਾ ਖੀਵੀ ਜੀ ਯੋਜਨਾ ਦੇ ਤਹਿਤ ਨੀਲਾ ਕਾਰਡ ਧਾਰਕ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ।ਬੀਬੀ ਦਲਵੀਰ ਕੌਰ ਨੇ ਕਿਹਾ ਅਗਰ ਹਲਕੇ ਕੇਂਦਰੀ ਦੀ ਜਨਤਾ ਨੇ ਮੈਨੂੰ ਜਿੱਤਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਮੈਂ ਅਪਣੇ ਹਲਕੇ ਨੂੰ ਪੰਜਾਬ ਦਾ ਸਭ ਤੋਂ ਵਧੀਆਂ ਅਤੇ ਸਭ ਤੋਂ ਵੱਧ ਸਿੱਖਿਅਤ ਤੇ ਸਿਹਤਮੰਦ ਹਲਕਾ ਬਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ।ਇਸ ਮੌਕੇ ਤੇ ਮਨਜੀਤ ਸਿੰਘ ਅਟਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਸਰਬੱਤ ਦੇ ਭਲੇ ਵਾਲੀ ਸਰਕਾਰ ਬਨਾਉਣ ਲਈ ਸਾਨੂੰ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਸਰਕਾਰ ਬਣਾਉਣ ਲਈ ਗਠਜੋੜ ਦੇ 13 ਨੁਕਾਤੀ ਪ੍ਰੋਗਰਾਮ ਨੂੰ ਜਨਤਾ ਵਿੱਚ ਲੈ ਕੇ ਜਾਣਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦਾ ਭਲਾ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਹੀ ਕਰ ਸਕਦੀ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਮੋਰਚੇ ਤੇ ਫੇਲ ਹੋ ਚੁੱਕੀ ਹੈ ਅਤੇ ਅਪਣੀਆਂ ਨਾਕਾਮੀਆਂ ਤੋ ਜਨਤਾ ਦਾ ਧਿਆਨ ਹਟਾਉਣ ਲਈ ਝੁਠੇ ਵਾਅਦੇ ਕਰ ਰਹੀ ਹੈ।ਇਸ ਮੌਕੇ ਤੇ ਸ੍ਰ ਬਾਜ ਸਿੰਘ ਬਾਜਾ ਨੂੰ ਵਾਰਡ ਨੰਬਰ 70 ਦਾ ਪ੍ਰਧਾਨ ਅਤੇ ਨਿਸ਼ਾਨ ਸਿੰਘ ਨੂੰ ਵਾਰਡ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਜਿਲ੍ਹਾ ਅੰਮ੍ਰਿਤਸਰ ਦੇ ਜੌਨ ਇੰਚਾਰਜ ਰਤਨ ਸਿੰਘ ਚਵਿੰਡਾ ਜੌਨ ਇੰਚਾਰਜ ਸ੍ਰ ਸੁਰਜੀਤ ਸਿੰਘ ਭੈਲ, ਸ਼ਹਿਰੀ ਪ੍ਰਧਾਨ ਤਾਰਾ ਚੰਦ ਭਗਤ, ਜਿਲਾ ਇੰਚਾਰਜ ਇੰਜੀ: ਅਮਰੀਕ ਸਿੰਘ ਸਿੱਧੂ ਸ਼ਹੀਰੀ ਮੀਤ ਪ੍ਰਧਾਨ ਐਡਵੋਕੇਟ ਵਿਕਰਮ ਲੰਕੇਸ਼, ਸ਼ਹਿਰੀ ਜਰਨਲ ਸਕੱਤਰ ਮੁਕੇਸ਼ ਕੁਮਾਰ, ਹਲਕਾ ਕੇਂਦਰੀ ਦੇ ਉਪ ਪ੍ਰਧਾਨ ਸੁਖਦੇਵ ਸਿੰਘ, ਹਲਕਾ ਜਰਨਲ ਸਕੱਤਰ ਬੋਬੀ ਗਿੱਲ ਰਜੇਸ਼ ਕੌਸ਼ਿਕ, ਚਰਨ ਕਮਲ ਹਲਕਾ ਸਕੱਤਰ ਅਤੁਲ ਮੱਟੂ, ਕਮਲ ਕੁਮਾਰ, ਜਨਕ ਰਾਜ ਮਹਾਜਨ, ਜਗਤਾਰ ਸਿੰਘ, ਲਖਵਿੰਦਰ ਸਿੰਘ ਆਦਿ ਬਸਪਾ ਅਤੇ ਅਕਾਲੀ ਦਲ ਦੇ ਵਰਕਰ ਸ਼ਾਮਿਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img