More

    ਵਿਧਾਨ ਸਭਾ ਚੋਣਾਂ 2022 ਵਿੱਚ ਅਕਾਲੀ ਦਲ-ਬਸਪਾ ਦੀ ਬਹੁਮਤ ਨਾਲ ਸਰਕਾਰ ਬਣੇਗੀ – ਮਜੀਠੀਆ, ਅਟਵਾਲ

    ਅੰਮ੍ਰਿਤਸਰ, 22 ਜੂਨ (ਗਗਨ ਅਜੀਤ ਸਿੰਘ) – ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਵੱਲੋ ਵਿਚਾਰਾਂ ਦੇ ਅਧਾਰਿਤ ਹੋਏ ਪਵਿੱਤਰ ਗੰਠਬੰਧਨ ਨੂੰ ਲੈ ਕੇ ਜਿੱਥੇ ਦੋਵਾਂ ਪਾਰਟੀਆਂ ਦੇ ਵਰਕਰਾਂ ਵੱਲੋ ਪੰਜਾਬ ਭਰ ਵਿੱਚ ਢੋਲ-ਢਮੁਕੇ ਵਜਾ ਕੇ ਖੁਸੀਆਂ ਮਨਾਈਆਂ ਜਾ ਰਹੀਆਂ ਹਨ,ਉੱਥੇ ਦੋਵਾਂ ਪਾਰਟੀਆਂ ਦੇ ਪ੍ਰਮੁਖ ਆਗੂਆਂ ਵੱਲੋ ਵੀ ਇਕ ਦੂਜੇ ਨੂੰ ਆਪਸੀ ਮੂੰਹ ਮਿੱਠਾ ਕਰਵਾਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਗਠਬੰਧਨ ਦੀ ਮਜਬੂਤੀ ਨੂੰ ਲੈਕੇ ਅਜ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਬਸਪਾ ਦੇ ਲੋਕ ਸਭਾ ਹਲਕਾ ਅਮ੍ਰਿੰਤਸਰ ਦੇ ਇੰਚਾਰਜ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਦੀ ਗਠਬੰਧਨ ਦੀ ਮਜਬੂਤੀ ਨੂੰ ਲੈਕੇ ਹੋਈ ਵਿਚਾਰ ਚਰਚਾ ਤੋਂ ਬਾਅਦ ਬਸਪਾ ਆਗੂ ਮਨਜੀਤ ਸਿੰਘ ਅਟਵਾਲ ਨੇ ਦੱਸਿਆ ਕਿ ਬਸਪਾ ਦੇ ਸੰਸਥਾਪਕ ਸਾਹਿਬ ਕਾਂਸੀ ਰਾਮ ਜੀ ਅਤੇ ਅਕਾਲੀ ਦਲ ਬਾਦਲ ਦੇ ਮੁੱਖੀ ਸ:ਪ੍ਰਕਾਸ ਸਿੰਘ ਬਾਦਲ ਦੋਵਾਂ ਪਾਰਟੀਆਂ ਦੇ 25 ਸਾਲ ਪਹਿਲਾਂ ਹੋਏ ਗਠਬੰਧਨ ਵੱਲੋ ਪੰਜਾਬ ਵਿੱਚ ਹੂੰਝਾ ਫੇਰ ਇਤਿਹਾਸਕ ਜਿੱਤ ਨੂੰ ਲੈ ਕੇ ਨੇਤਾਵਾਂ ਅਤੇ ਵਰਕਰਾਂ ਵਿੱਚ ਫਿਰ ਤੋਂ ਇਤਿਹਾਸ ਨੂੰ ਦੁਰਹਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਅਤੇ ਇਹ ਗਠਬੰਧਨ ਦੀ 2022 ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਬਹੁਮਤ ਨਾਲ ਸਰਕਾਰ ਬਣੇਗੀ।ਇਸ ਮੌਕੇ ਜਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਅਬਦਾਲ ਵੀ ਉਨ੍ਹਾਂ ਦੇ ਨਾਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img