ਵਿਧਾਇਕ ਮੁੰਡੀਆਂ ਵੱਲੋਂ ਪਿੰਡ ਜੰਡਿਆਲੀ ‘ਚ ਛੱਪੜ ਦੇ ਨਵੀਨੀਕਰਨ ਦਾ ਉਦਘਾਟਨ

ਵਿਧਾਇਕ ਮੁੰਡੀਆਂ ਵੱਲੋਂ ਪਿੰਡ ਜੰਡਿਆਲੀ ‘ਚ ਛੱਪੜ ਦੇ ਨਵੀਨੀਕਰਨ ਦਾ ਉਦਘਾਟਨ

ਲੁਧਿਆਣਾ, 19 ਸਤੰਬਰ (ਹਰਮਿੰਦਰ ਮੱਕੜ):-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡ ਜੰਡਿਆਲੀ ਦੇ ਛੱਪੜ ਦੇ ਨਵੀਨੀਕਰਨ ਦਾ ਉਦਘਾਟਨ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਕੀਤਾ। ਵਿਧਾਇਕ ਮੁੰਡੀਆਂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਪਿੰਡ ਜੰਡਿਆਲੀ ਦੇ ਛੱਪੜ ਦਾ ਨਵੀਨੀਕਰਨ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਲੋਕਾਂ ਵਲੋਂ ਇੱਥੇ ਕੂੜਾ ਕਰਕਟ ਸੁੱਟਿਆ ਜਾਂਦਾ ਸੀ ਅਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਛੱਪੜ ਦਾ ਪਾਣੀ ਹੁਣ ਬਿਲਕੁਲ ਸਾਫ ਸੁੱਥਰਾ ਹੈ ਜਿਸ ਨੂੰ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ। ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਹਲਕਾ ਸਾਹਨੇਵਾਲ ਵਿੱਚ ਵਿਕਾਸ ਪ੍ਰੋਜੈਕਟ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਮੌਕੇ ਧਰਮਜੀਤ ਸਿੰਘ ਗਿੱਲ, ਰਛਪਾਲ ਸਿੰਘ ਪੀ.ਏ., ਮਾਸਟਰ ਸਾਧੂ ਸਿੰਘ, ਧਰਮਜੀਤ ਸਿੰਘ ਸੋਨੀ ਗਿੱਲ, ਬਾਬਾ, ਰੋਮਲ ਗਿੱਲ, ਬੱਬੂ ਬਾਬਾ, ਸਿਵਦੀਪ ਸਿੰਘ, ਕੁਲਜੀਤ ਸਿੰਘ, ਕੁਲਵਿੰਦਰ ਸ਼ਾਰਧੇ, ਸੌਦਾਗਰ ਸਿੰਘ, ਜਗਨ ਸਿੰਘ ਸਾਬਕਾ ਪੰਚ, ਜੀਤਾ ਸਿੰਘ, ਸੁਰਿੰਦਰ ਚੌਧਰੀ, ਬੱਬੂ ਮੂੰਡੀਆਂ ਤੋਂ ਇਲਾਵਾ ਪਿੰਡ ਦੇ ਵਸਨੀਕ ਵੀ ਮੌਜੂਦ ਸਨ।

Bulandh-Awaaz

Website: