More

    ਵਿਧਾਇਕ ਢੋਸ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਦੇ ਵਿਚ ਹੋਏ ਸ਼ਾਮਲ

    ਧਰਮਕੋਟ, 27 ਮਈ (ਅਮਰੀਕ ਸਿੰਘ ਛਾਬੜਾ) – ਧਰਮਕੋਟ ਹਲਕੇ ਅੰਦਰ ਮੌਜੂਦਾ ਵਧਾਇਕ ਦਵਿੰਦਰਜੀਤ ਸਿੰਘ ਢੋਸ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਅਤੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਹਿਲ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾ ਨੇ ਅਤੇ ਵਿਧਾਇਕ ਢੋਸ ਦੀ ਕਾਬਲੀਅਤ ਨੇ ਆਮ ਆਦਮੀ ਪਾਰਟੀ ਨੂੰ ਹਲਕੇ ਅੰਦਰ ਸਿਖਰਾਂ ਉਪਰ ਪਹੁੰਚਾ ਦਿੱਤਾ ਹੈ। ਜਿਸ ਕਾਰਨ ਵਿਰੋਧੀ ਪਾਰਟੀਆਂ ਦੇ ਪੰਚ ਸਰਪੰਚ ਨੰਬਰਦਾਰ ਅਤੇ ਹੋਰ ਚੋਟੀ ਦੇ ਆਗੂ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਵਿਧਾਇਕ ਢੋਸ ਦਾ ਹੱਥ ਲਗਾਤਾਰ ਫੜ ਰਹੇ ਹਨ ਅਤੇ ਇਸੇ ਲੜੀ ਅਧੀਨ ਅੱਜ ਧਰਮਕੋਟ ਦੇ ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਰਿੱਕੀ ਜੋਂ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਅਤਿ ਨਜ਼ਦੀਕੀ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਡਾਕਟਰ ਸੁਖਦੇਵ ਸਿੰਘ ਜਗਸੀਰ ਸਿੰਘ ਸਭਰਵਾਲ ਸੰਤੋਖ ਸਿੰਘ ਰਾਮ ਸਿੰਘ ਰਾਜ ਸਿੰਘ ਸਵਰਨ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਅੱਜ ਧਰਮਕੋਟ ਸ਼ਹਿਰ ਤੋਂ ਵੱਡੀ ਗਿੱਣਤੀ ਦੇ ਵਿਚ ਆਮ ਆਦਮੀ ਪਾਰਟੀ ਦੇ ਵਿਚ , ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਧਰਮਕੋਟ ਤੋਂ ਮੌਜੂਦਾ ਵਧਾਇਕ ਦਵਿੰਦਰਜੀਤ ਸਿੰਘ ਢੋਸ ਨੇਂ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਏ ਇਹਨਾਂ ਪਰਿਵਾਰਾਂ ਦਾ ਸਿਰਪਾਓ ਪਾ ਕੇ ਇਨ੍ਹਾਂ ਦਾ ਸਵਾਗਤ ਕਰਦੇ ਹੋਏ ਪਰਿਵਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਇਸ ਮੌਕੇ ਗੁਰਮੀਤ ਮੁਖੀਜਾ ਸਾਬਕਾ ਉੱਪ ਪ੍ਰਧਾਨ ਨਗਰ ਕੌਂਸਲ ਧਰਮਕੋਟ, ਗੁਰਮੀਤ ਸਿੰਘ ਗਿੱਲ ਪਲਵਿੰਦਰ ਸਿੰਘ ਔਲਖ। ਹਰਮੀਤ ਸਿੰਘ ਲਾਡੀ ਜਗਮੋਹਨ ਸਿੰਘ ਕਾਹਲੋ ਨਿੱਕਾ ਸੰਧੂ ਗੁਰਬਖਸ਼ ਸਿੰਘ ਕੁੱਕੂ ਪਰਮਜੀਤ ਸਿੰਘ ਗੋਲੂ ਕੁਲਦੀਪ ਸਿੰਘ ਸਰਪੰਚ ਤਰਸੇਮ ਸਿੰਘ ਭੱਟੀ ਲਾਲੀ ਭੱਟੀ ਆਦਿ ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img