More

    ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨਾਂ ਕੋਲੋਂ 41.84 ਲੱਖ ਦੀ ਮਾਰੀ ਠੱਗੀ, 9 ਲੋਕਾਂ ’ਤੇ ਮਾਮਲਾ ਦਰਜ

    ਸੰਗਰੂਰ, 13 ਸਤੰਬਰ (ਬੁਲੰਦ ਆਵਾਜ ਬਿਊਰੋ) – ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੇ ਚਾਹੇ ਲੱਖ ਦਾਅਵੇ ਕੀਤੇ ਜਾ ਰਹੇ ਹੋਣ ਬਾਵਜੂਦ ਇਸ ਦੇ ਨੌਜਵਾਨ ਰੋਜ਼ਗਾਰ ਦੀ ਚਾਹਤ ਵਿਚ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਲੇਕਿਨ ਉਹ ਜਾਅਲਸਾਜ਼ਾਂ ਦੇ ਜਾਲ ਵਿਚ ਫਸ ਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਤਾਜ਼ਾ ਉਦਹਾਰਣ ਜ਼ਿਲ੍ਹਾ ਸੰਗਰੂਰ ਦੀ ਪੁਲਿਸ ਦੁਆਰਾ ਦਰਜ ਕੀਤੇ ਗਏ ਪੰਜ ਵਿਭਿੰਨ ਮਾਮਲਿਆਂ ਵਿਚ ਦੇਖਣ ਨੂੰ ਮਿਲਿਆ। ਵਿਦੇਸ਼ ਜਾਣ ਦੇ ਚਾਹਵਾਨ 6 ਨੌਜਵਾਨਾਂ ਕੋਲੋਂ 41 ਲੱਖ 84 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਨੇ ਨੌਜਵਾਨਾਂ ਦੀ ਸ਼ਿਕਾਇਤ ’ਤੇ 9 ਲੋਕਾਂ ਦੇ ਖ਼ਿਲਾਫ਼ ਮਾਮਲ ਦਰਜ ਕੀਤਾ ਹੈ। ਪੁਲਿਸ ਫਿਲਹਾਲ ਮੁਲਜ਼ਮਾਂ ਦੇ ਖ਼ਿਲਾਫ਼ ਜਾਂਚ ਕਰ ਰਹੀ ਹੈ। ਪਿੰਡ ਛਾਹੜ ਨਿਵਾਸੀ ਹਰਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਨੇ ਅਪਣੇ ਹੀ ਪਿੰਡ ਦੇ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਜਸਵਿੰਦਰ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਮਲੇਸ਼ੀਆ ਸੈਟਲ ਹੈ। ਜਸਵਿੰਦਰ ਨੇ ਫੋਨ ’ਤੇ ਰਿਸ਼ਤੇਦਾਰ ਨਾਲ ਉਸ ਦੀ ਗੱਲ ਕਰਾਈ। ਰਿਸ਼ਤੇਦਾਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਰਾਹੁਲ ਵਰਮਾ ਨੇ ਮਲੇਸ਼ੀਆ ਵਿਚ ਸੈਟ ਕਰਾਇਆ ਹੈ। ਉਸ ਨੇ ਰਾਹੁਲ ਨਾਲ ਸੰਪਰਕ ਕੀਤਾ।

    ਉਸ ਨੇ ਰਾਹੁਲ ਦੇ ਕਹਿਣ ’ਤੇ 4 ਜਨਵਰੀ 2019 ਨੂੰ ਉਸ ਦੇ ਖਾਤੇ ਵਿਚ 20 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਇੱਕ ਮਹੀਨੇ ਦੇ ਅੰਦਰ ਹੀ ਉਸ ਨੇ ਰਾਹੁਲ ਦੇ ਖਾਤੇ ਵਿਚ 1 ਲੱਖ 10 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਮਾਰਚ 2019 ਨੂੰ ਰਾਹੁਲ ਨੇ ਉਸ ਨੂੰ ਮਲੇਸ਼ੀਆ ਏਅਰਪੋਰਟ ਪਹੁੰਚਣ ਦੇ ਲਈ ਕਿਹਾ। 10 ਮਾਰਚ ਨੂੰ ਉਹ ਅੰਮ੍ਰਿਤਸਰ ਏਅਰਪੋਰਟ ਤੋਂ ਮਲੇਸ਼ੀਆ ਪਹੁੰਚ ਗਿਆ ਪ੍ਰੰਤੂ ਰਾਹੁਲ ਵਰਮਾ ਨਹੀਂ ਪੁੱਜਿਆ ਅਤੇ ਨਾ ਹੀ ਉਸ ਦਾ ਵੀਜ਼ਾ ਪਹੁੰਚਾਇਆ। ਪੁਲਿਸ ਨੇ ਲੁਧਿਆਣਾ ਨਿਵਾਸੀ ਰਾਹੁਲ ਵਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
    ਵਿਦੇਸ਼ ਭੇੇਜਣ ਨਾਂ ’ਤੇ ਠੱਗੀ ਦਾ ਸ਼ਿਕਾਰ ਪਿੰਡ ਰੂਪਾਹੇੜੀ ਨਿਵਾਸੀ ਗੁਰਵੀਰ ਸਿੰਘ ਨੇ ਦੱਸਿਆ ਕਿ ਜਸਮੇਲ ਸਿੰਘ ਜਰਮਨ, ਦਲਵੀਰ ਕੌਰ ਨਿਵਾਸੀ ਨਵਾਂ ਸ਼ਹਿਰ ਅਤੇ ਮੁਕੇਸ਼ ਕੁਮਾਰ ਨਿਵਾਸੀ ਚੰਡੀਗੜ੍ਹ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ 48 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪਿੰਡ ਕੰਮੋਮਾਜਰਾ ਨਿਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ 2016 ਵਿਚ ਦੁਬਈ ਗਿਆ ਸੀ। 2020 ਵਿਚ ਉਹ ਵਾਪਸ ਆ ਗਿਆ। ਉਹ ਫੇਰ ਤੋਂ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਨੇ ਅਮਰਜੀਤ ਸਿੰਘ ਨਿਵਾਸੀ ਕਾਸਤੀਵਾਲ ਨਾਲ ਸੰਪਰਕ ਕੀਤਾ। ਅਮਰਜੀਤ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਵਰਕ ਪਰਮਿਟ ’ਤੇ ਸਪੇਨ ਭੇਜ ਦੇਵੇਗਾ। ਇਸ ਦਾ 6 ਲੱਖ 80 ਹਜ਼ਾਰ ਰੁਪਏ ਖ਼ਰਚ ਆਵੇਗਾ। ਉਸ ਨੇ 1 ਲੱਖ 95 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਬਾਕੀ ਪੈਸੇ ਸਪੇਨ ਪਹੁੰਚ ਕੇ ਦੇਣੇ ਸੀ। ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਥਾਣਾ ਸਦਰ ਸੰਗਰੂਰ ਵਿਚ ਅਮਰਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img