ਅੰਮ੍ਰਿਤਸਰ, 15 ਅਕਤੂਬਰ (ਗਗਨ) – ਪੰਜਾਬ ਦੇ ਰਾਜਨੀਤਕ ਲੀਡਰਾਂ ਦੀ ਸੌੜੀ ਸੋਚ ਨੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇਣ ਦੀ ਬਜਾਏ ਨਸਿਆਂ ਦੇ ਆਦੀ ਬਣਾ ਕੇ ਰੱਖ ਦਿੱਤਾ ਹੈ,ਜਿਸ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਪੜਨ/ਵਰਕ ਪਰਮਿਟ ਜਾਂ ਫਿਰ ਹੋਰ ਤਰੀਕਿਆਂ ਰਾਹੀਂ ਧੜਾ-ਧੜ ਵਿਦੇਸ਼ਾਂ ਵਿੱਚ ਭੇਜਣ ਲਈ ਮਜਬੂਰ ਹੋ ਰਹੇ ਹਨ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਦਲਬੀਰ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਦੇ ਐਕਸ ਇੰਪਲਾਈਜ਼ ਵਿੰਗ,ਅੰਮ੍ਰਿਤਸਰ ਨੇ ਵਿਸੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਪਿਛਲੇ ਲਗਭਗ ਡੇਢ ਦਹਾਕੇ ਤੋਂ ਰਾਜਨੀਤਕ ਲੋਕਾਂ ਦੀ ਸੌੜੀ ਸੋਚ ਨੇ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਜਾਏ ਭੈੜੇ ਨਸਿਆਂ ਵਿੱਚ ਧਕੇਲ ਰੱਖਿਆ ਹੈ।ਮਾਪਿਆਂ ਨੂੰ ਆਪਣੇ ਬੱਚਿਆਂ ਦਾ ਇੱਥੇ ਭਵਿੱਖ ਧੁੰਦਲਾ ਅਤੇ ਬਰਬਾਦੀ ਵਾਲਾ ਦਿਖਾਈ ਦੇਣ ਕਰਕੇ,ਉਹ ਤੰਗ ਪ੍ਰੇਸ਼ਾਨ ਹੋ ਕਰਜੇ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਕੇ ਉਹਨਾਂ ਦੀ ਜਾਨ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ, ਕਿਉਂਕਿ ਸਿਆਸੀ ਲੀਡਰ ਨੌਜਵਾਨਾਂ ਨੂੰ ਆਪਣੇ ਮਾੜੇ ਚੰਗੇ ਹਿੱਤਾਂ ਲਈ ਵਰਤਣ ਤੋਂ ਬਾਅਦ ਝੂਠੇ ਕੇਸਾਂ ਵਿੱਚ ਫਸਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ।
ਪੰਜਾਬ ਵਿੱਚ ਧੜਾ ਧੜ ਵਿਕ ਰਹੇ ਨਸੇ/ਬੇਰੁਜ਼ਗਾਰੀ/ਭਰਿਸ਼ਟਾਚਾਰ ਅਤੇ ਸਰਕਾਰੀ ਲੋਕਤੰਤਰ ਨੂੰ ਤਬਾਹ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਰਾਜ ਸਤਾ ਤੇ ਕਾਬਜ਼ ਰਹੀਆਂ ਕਾਂਗਰਸ ਅਤੇ ਅਕਾਲੀ ਦਲ ਇਹੀ ਰਿਵਾਇਤੀ ਪਾਰਟੀਆਂ ਪੂਰੀ ਤਰ੍ਹਾਂ ਜਿੰਮੇਵਾਰ ਹਨ।ਸ: ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਐਤਕੀਂ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣ,ਤਾਂ ਜੋ ਨਸਿਆਂ ਦੇ ਸੌਦਾਗਰਾਂ ਨੂੰ ਨਥ ਪਾਈ ਜਾ ਸਕੇ ਅਤੇ ਬੱਚਿਆ ਨੂੰ ਵਿਦੇਸ਼ਾ ਵਿੱਚ ਮਿਹਨਤ-ਮਜ਼ਦੂਰੀ ਕਰਨ ਦੀ ਬਜਾਏ ਰੁਜ਼ਗਾਰ ਦੇ ਮੌਕੇ ਮੁਹਈਆਂ ਕਰਕੇ ਪੰਜਾਪਬ ਵਿੱਚੋ ਖਤਮ ਹੋ ਨੌਜਵਾਨੀ ਨੂੰ ਬਚਾ ਕੇ ਪੰਜਾਬ ਨੂੰ ਮੁੜ ਕਰਪਸਨ ਅਤੇ ਨਸਾ ਮੁਕਤ ਕਰਕੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ।