More

    ਵਿਕਾਸ ਪੱਖੋਂ ਜਿਲ੍ਹਾ ਪ੍ਰਸ਼ਾਸ਼ਨ ‘ ਤੇ ਹਲਕਾ ਵਿਧਾਇਕ ਅਟਾਰੀ ਦੀ ਅਣਦੇਖੀ ਦਾ ਸ਼ਿਕਾਰ ਬਣਿਆਂ ਹੈ ਪਿੰਡ ਚੱਬਾ

    ਪਿੰਡ ਚੱਬਾ ਦਾ ਨੱਕੋ ਨੱਕ ਭਰਿਆ ਹੋਇਆ ਛੱਪੜ ‘ ਤੇ ਉਗੀ ਹੋਈ ਬੂਟੀ

    ਅੰਮ੍ਰਿਤਸਰ, 27 ਜੁਲਾਈ (ਗਗਨ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਵੱਸਿਆ ਪਿੰਡ ਚੱਬਾ ਜੋ ਕਿ ਆਪਣੀ ਬੁੱਕਲ ਵਿੱਚ ਕਈ ਪੁਰਾਤਨ ਇਤਿਹਾਸ ਸਮੋਈ ਬੈਠਾ ਹੈ। ਜਿਸਨੇਂ ਅੰਗਰੇਜਾਂ ਦੇ ਜਬਰ ਸਮੇਂ ਵੀ ਜਲਿਆਂ ਵਾਲੇ ਬਾਗ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਮੁਗਲਾਂ ਦੇ ਜੁਲਮ ਦਾ ਟਾਕਰਾ ਵੀ ਸ਼ਹੀਦੀਆਂ ਪ੍ਰਾਪਤ ਕਰਕੇ ਕੀਤਾ। ਉਨਾ ਕਿਹਾ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੀ ਖਾਲਸਾ ਫ਼ੌਜ ਨਾਲ ਚੱਬੇ ਦੀ ਧਰਤੀ ਤੋਂ ਲੱਥੇ ਸੀਸ ਨਾਲ ਸ਼੍ਰੀ ਦਰਬਾਰ ਸਾਹਿਬ ਤੱਕ ਮੁਗਲਾਂ ਨਾਲ ਜੰਗ ਕਰਕੇ ਸ਼੍ਰੀ ਦਰਬਾਰ ਸਾਹਿਬ ਅਜਾਦ ਕਰਵਾਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਸੱਤ ਪੁੱਤਰਾਂ ਦਾ ਵਰ ਵੀ ਚੱਬੇ ਦੀ ਧਰਤੀ ਤੇ ਬਖਸ਼ਿਸ ਕੀਤਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਨ੍ਹਾਂਗਾ ਜੀ , ਮੰਦਰ ਬਾਬਾ ਠਾਕੁਰ ਜੀ ਸਮੇਤ ਕਈ ਯਾਦਗਾਰਾਂ ਸ਼ੁਸ਼ੋਬਿਤ ਹਨ। ਜਰਨੈਲੀ ਸੜਕ ਦੇ ਕੰਢੇ ਤੇ ਸੀਨੀਅਰ ਸੈਕੰਡਰੀ ਸਕੂਲ ਵੀ ਬਣਿਆ ਹੈ, ਜਿਸ ਵਿੱਚ ਵੱਡੀ ਤਾਦਾਦ ਵਿੱਚ ਇਲਾਕੇ ਦੇ ਲੜਕੇ ਲੜਕੀਆਂ ਵਿੱਦਿਆ ਹਾਸਲ ਕਰ ਰਹੇ ਹਨ। ਗੁਰਦੁਆਰਾ ਬਾਬਾ ਨੋਧ ਸਿੰਘ ਜੀ ਵੀ ਮੇਨ ਸੜਕ ਉੱਪਰ ਸਥਿਤ ਹੈ।

    ਇੰਨਾਂ ਵੱਡਾ ਇਤਿਹਾਸ ਸਮੋਈ ਬੈਠਾ ਪਿੰਡ ਚੱਬਾ ਲਗਾਤਾਰ ਵਿਕਾਸ ਪੱਖੋਂ ਪੱਛੜ ਰਿਹਾ ਹੈ। ਪਿੰਡ ਚੱਬੇ ਦਾ ਛੱਪੜ ਜੋ ਗੰਦੇ ਤੇ ਪ੍ਰਦੂਸ਼ਿਤ ਪਾਣੀ ਅਤੇ ਬੂਟੀ ਨਾਲ ਭਰਿਆ ਪਿਆ ਹੈ। ਜਿਸਦੀ ਸਫਾਈ ਦਾ ਮੰਦਾ ਹਾਲ ਹੈ ਤੇ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ ਹੈ। ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਹਲਕਾ ਵਿਧਾਇਕ ਅਟਾਰੀ ਤਰਸੇਮ ਸਿੰਘ ਡੀਸੀ ਅਤੇ ਪਿੰਡ ਦੀ ਪੰਚਾਇਤ ਇਸ ਵੱਲ ਬਿਲਕੁਲ ਬੇਧਿਆਨੀ ਕਰੀ ਬੈਠੇ ਹਨ। ਜਿਸ ਨਾਲ ਭਿਆਨਕ ਬਿਮਾਰੀਆ ਫੈਲਣ ਦਾ ਖ਼ਦਸ਼ਾ ਹੈ। ਪਾਣੀ ਵੀ ਪੀਣ ਯੋਗ ਨਹੀਂ ਰਿਹਾ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਛੱਪੜਾਂ ਦੀ ਸਾਫ ਸਫਾਈ ਬਾਰੇ ਅਖ਼ਬਾਰਾਂ ਵਿੱਚ ਦਿੱਤੇ ਬਿਆਨ ਵੀ ਹਵਾ ਹਵਾਈ ਸਾਬਤ ਹੋਏ ਹਨ। ਉਨਾ ਕਿਹਾ ਘਟੀਆ ਰਾਜਨੀਤੀ ਕਰਨ ਵਿਕਾਸ ਦੇ ਕੇਵਲ ਦਾਅਵੇ ਹੀ ਹੁੰਦੇ ਹਨ, ਵਿਕਾਸ ਨਹੀਂ। ਸਿਆਸਤ ਵੋਟਾਂ ਤਕ ਹੀ ਸੀਮਤ ਹੈ। ਛੱਪੜ ਦਾ ਪਾਣੀ ਬਰਸਾਤਾਂ ਦੇ ਦਿਨਾਂ ਵਿੱਚ ਓਵਰ ਫਲੋਅ ਹੋ ਕੇ ਨਜਦੀਕੀ ਘਰਾਂ ਵਿੱਚ ਵੜ ਜਾਂਦਾ ਹੈ। ਜ਼ਹਿਰੀਲੇ ਜੀਵ ਜੰਤੂ ਵੀ ਘਰਾਂ ਵਿੱਚ ਵੜ ਕੇ ਲੋਕਾਂ ਦੀ ਨੀਂਦ ਹਰਾਮ ਕਰ ਦਿੰਦੇ ਹਨ। ਛੱਪੜ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਦੱਸਦਿਆਂ ਹਨ ਕਿ ਕਿਸੇ ਵੀ ਵਿਧਾਇਕ ਨੇ ਵੋਟਾਂ ਤੋ ਬਾਅਦ ਇਸਦੀ ਸਫਾਈ ਤੇ ਪਾਣੀ ਦੀ ਨਿਕਾਸੀ ਵੱਲ ਧਿਆਨ ਨਹੀਂ ਦਿੱਤਾ।ਇਹ ਛੱਪੜ ਆਉਣ ਵਾਲੇ ਸਮੇਂ ਵਿੱਚ ਪਿੰਡ ਵਿੱਚ ਭਿਆਨਕ ਬਿਮਾਰੀਆ ਫੈਲਣ ਦਾ ਕਾਰਨ ਬਣ ਸਕਦਾ ਹੈ।ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਹਲਕਾ ਵਿਧਾਇਕ ਨੂੰ ਪਿੰਡ ਵਿੱਚ ਧੜੇਬੰਦੀ ਖਤਮ ਕਰਕੇ ਬਿਨ੍ਹਾ ਪੱਖਪਾਤ ਤੋਂ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਸੰਘਣੀ ਆਬਾਦੀ ਵਾਲੇ ਪਿੰਡ ਦਾ ਵਿਕਾਸ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਤੇ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img