More

    ਵਾਰਡ ਨੰ: 71 (ਫਤਾਹਪੁਰ) ਦੀਆਂ ਦੀ ਟੁੱਟੀਆ ਗਲੀਆ ‘ਚ ਸੀਵਰੇਜ ਦਾ ਗੰਦਾ ਪਾਣੀ ਦੇ ਰਿਹਾ ਹੈ ਡੇਗੂ ਨੂੰ ਸੱਦਾ

    ਸਰਕਾਰ ਤੇ ਹਲਕਾ ਵਧਾਇਕ ਅਤੇ ਕੈਬਨਿਟ ਮੰਤਰੀ ਵਲੋ ਕੀਤੇ ਜਾ ਵਿਕਾਸ ਦੇ ਦਾਅਵਿਆ ਨੂੰ ਖੋਖਲਾ ਦਰਸਾਂਉਦੀ ਤਸਵੀਰ

    ਅੰਮ੍ਰਿਤਸਰ, 16 ਸਤੰਬਰ (ਗਗਨ) – ਪੰਜਾਬ ਸਰਕਾਰ ਅਤੇ ਨਗਰ ਨਿਗਮ ਵਲੋ ਸ਼ਹਿਰ ਦੇ ਸੁੰਦਰੀਕਰਨ ਦੇ ਵਿਕਾਸ ਕੀਤੇ ਜਾਣ ਦੇ ਦਾਅਵਿਆ ਦੀ ਉਸ ਸਮੇ ਫੂਕ ਨਿਕਲਦੀ ਨਜਰ ਆਈ ਜਦ ਵਿਧਾਨ ਸਭਾ ਹਲਕਾ ਕੇਦਰੀ ਦੇ ਵਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਜੋ ਕਿ ਪੰਜਾਬ ਵਜਾਰਤ ਵਿੱਚ ਕੈਬਨਿਟ ਮੰਤਰੀ ਹਨ ਉਨਾਂ ਦੇ ਹਲਕੇ ਵਿੱਚ ਆਉਦੇ ਇਲਾਕੇ ਫਤਾਹਪਰ ਦੀ ਚੜਦੀ ਪੱਤੀ ਜੋ ਕਿ ਵਾਰਡ ਨੰ71 ਨਾਲ ਜਾਣੀ ਜਾਂਦੀ ਹੈ ਉਸ ਦੀਆਂ ਟੁੱਟੀਆ ਗਲੀਆ ਵਿੱਚ ਫਿਰਦਾ ਸੀਵਰੇਜ ਦਾ ਗੰਦਾ ਪਾਣੀ ਵਿਕਾਸ ਕਾਰਜਾਂ ਨੂੰ ਕੋਹਾ ਦੂਰ ਦੱਸ ਰਿਹਾ ਹੈ।

    ਜਿਸ ਸਬੰਧੀ ਗੱਲ ਕਰਦਿਆਂ ਇਲਾਕੇ ਦੇ ਵਸਨੀਕਾ ਨੇ ਦੱਸਿਆ ਕਿ ਇਕ ਪਾਸੇ ਹਲਕਾ ਵਧਾਇਕ ਤੇ ਕੈਬਨਿਟ ਮੰਤਰੀ ਸ੍ਰੀ ਸੋਨੀ ਡੇਗੂ ਨਾਲ ਨਜਿੱਠਣ ਲਈ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆ ਨਾਲ ਸਖਤੀ ਨਾਲ ਪੇਸ਼ ਆਉਣ ਦੀ ਗੱਲ ਕਰ ਰਹੇ ਹਨ , ਪਰ ਡੇਗੂ ਵਰਗੀ ਬੀਮਾਰੀ ਫੈਲਣ ਲਈ ਸਹਾਈ ਹੋ ਰਹੇ ਇਸ ਗੰਦੇ ਪਾਣੀ ਦੇ ਨਿਕਾਸ ਦਾ ਲੋੜੀਦੇ ਇੰਤਜਾਮ ਨਾ ਹੋਣ ਕਰਕੇ ਖੜਾ ਗੰਦਾ ਪਾਣੀ ਬਦਬੋ ਮਾਰ ਰਿਹਾ ਹੈ। ਜਿਸ ਨਾਲ ਵਸਨੀਕਾ ਦਾ ਜੀਣਾ ਮੁਹਾਲ ਹੋਇਆ ਪਿਆ ਹੈ।ਇਸ ਲਈ ਦਫਤਰਾਂ. ਨਗਰ ਨਿਗਮ ਤੇ ਸਿਆਸੀ ਆਗੂਅ ਦੇ ਚੱਕਰ ਕੱਟ ਰਹੇ ਜਤਿੰਦਰ ਸਿੰਘ,ਭੋਲੀ, ਸੁਰਜਨ ਸਿੰਘ, ਜੀਤੋ, ਜਸਵੰਤ ਸਿੰਘ ਆਦਿ ਨੇ ਦੱਸਿਆ ਕਿ ਗੰਦੇ ਪਾਣੀ ਨਾਲ ਪੈਦਾ ਹੋਇਆ ਮੋਟਾ ਮੋਟਾ ਮੱਛਰ ਸਾਰੀ ਸਾਰੀ ਰਾਤ ਉਨਾ ਨੂੰ ਜਿਥੇ ਸੌਣ ਨਹੀ ਦੇਦਾਂ ਉਥੇ ਉਨਾਂ ਨੂੰ ਚਿੰਤਾ ਹੈ ਕਿ ਜੇਕਰ ਇਹੋ ਹਾਲਤ ਰਹੇ ਤਾਂ ਇਥੇ ਭਿਆਨਕ ਬੀਮਾਰੀਆ ਫੈਲ ਸਕਦੀਆ ਹਨ, ਜਿਸ ਲਈ ਨਿਗਮ ਪ੍ਰਸ਼ਾਸਨ ਤੇ ਲਾਪ੍ਰਵਾਹ ਸਿਆਸੀ ਆਗੂ ਜੁਮੇਵਾਰ ਹੋਣਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img