More

    ਵਾਤਾਵਰਨ ਪ੍ਰੇਮੀ ਦਲਜੀਤ ਸਿੰਘ ਕੋਹਲੀ ਨੇ ਮਿੰਨੀ ਜੰਗਲ ਵਿਚ ਲਗਾਏ ਬੁੱਟੇ

    ਅੰਮ੍ਰਿਤਸਰ, 20 ਮਾਰਚ (ਹਰਪਾਲ ਸਿੰਘ) – ਧਰਤੀ ਉਪਰ ਘਟ ਰਹੀ ਹਰਿਆਵਲ ਤੇ ਆਕਸੀਜਨ ਦੀਆ ਫੈਕਟਰੀਆਂ ਰੁੱਖ ਤੇ ਪੰਛੀਆਂ ਦੇ ਰੈਣਬਸੇਰਿਆਂ ਦਾ ਪੁਖਤਾ ਪ੍ਰਬੰਧ ਕਰਨ ਲਈ ਗੁਰੂ ਨਗਰੀ ਅੰਮ੍ਰਿਤਸਰ ਦੇ ਇਲਾਕਾ ਰਣਜੀਤ ਐਵੀਨਿਊ ਵਿਖੇ ਵਾਤਾਵਰਨ ਪ੍ਰੇਮੀ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਵਲੋ ਜਿਲਾ ਪ੍ਰਸ਼ਾਸ਼ਨ ਦੇ ਨਾਲ ਇਮਪਰੂਮੈਂਟ ਟ੍ਰਸਟ ਦੇ ਐਸ ਸੀ ਜੈਸਵਾਲ ,ਪ੍ਰਿੰਸੀਪਲ ਮੇਜਰ ਸਿੰਘ ,ਕੁੱਕੂ ਸ਼ਰਮਾ ,ਐਚ ਦੀ ਐਫ ਸੀ ਬੈੰਕ ,ਏ ਡੀ ਸੀ ਪੀ ਅਮਨਦੀਪ ਕੌਰ , ਪ੍ਰਧਾਨ ਸੌਸ਼ਅਲ ਵੈਲਫੇਅਰ ਐਸੋਸੀਏਸ਼ਨ ਡੀ ਬਲਾਕ ਰਣਜੀਤ ਐਵੀਨਿਉ ਦੇ ਸਹਿਯੋਗ ਨਾਲ ਸਾਲ 2022 ਵਿਚ ਮਿੰਨੀ ਜੰਗਲ ਲਗਾਇਆ ਗਿਆ ਜਿਸ ਵਿਚ 40 ਪ੍ਰਕਾਰ ਦੇ 1700 ਦੇ ਕਰੀਬ ਰਵਾਇਤੀ ਬੂਟੇ ਲਗਾਏ ਗਏ ਮੌਸਮ ਦੀ ਤਬਦੀਲੀ ਕਾਰਨ ਭਾਰੀ ਮਾਤਰਾ ਵਿਚ ਬੂਟੇ ਪਰਮਾਤਮਾ ਦੀ ਭੇਟ ਚੜ ਗਏ ਓਨਾ ਦੀ ਜਗਾ ਨਵੇਂ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਗਿਆ ਜਿਸ ਵਿਚ ਸਮਾਜਿਕ,ਧਾਰਮਿਕ ਤੇ ਸਕੂਲੀ ਬੱਚਿਆਂ ਦੇ ਨਾਲ ਨਿਰਮਲ ਸਿੰਘ ਅਨੰਦ ,ਅਵਤਾਰ ਸਿੰਘ ਘੁੱਲਾ ,ਰਵੀ ਮਹਿਰਾ, ਵਿਨੀਤ ਕਪੂਰ,ਐਡਵੋਕੇਟ ਸ਼ੋਬਿਤ ਕਪੂਰ,ਅਕਸ਼ਿੰਦਰ ਸਿੰਘ,ਕੁਲਵੰਤ ਸਿੰਘ ,ਰਾਜਵੰਤ ਸਿੰਘ , ਰਮਨ ਚੰਦ ਸ਼ਰਮਾ,ਪਾਰਸ ,ਸੁਨੀਲ ਕਪੂਰ ,ਕੇਸ਼ਵ ,ਸ਼ਤੀਸ਼ ਚੋਪੜਾ ,ਅਰਜੁਨ ਸ਼ਾਖਾ,ਮਨਜੀਤ ਸਿੰਘ ਸੈਣੀ ,ਸੁਖਦੇਵ ਸਿੰਘ ਸੰਧੂ ਜਨਰਲ ਸਕੱਤਰ ,ਐਚ ਇਸ ਰੰਧਾਵਾ,ਇਕਬਾਲ ਸਿੰਘ ਤੁੰਗ ,ਮੈਡਮ ਥਿੰਦ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਇਸ ਮੋਕੇ ਕੋਹਲੀ ਨੇ ਕਿਹਾ ਕਿ ਵਾਤਾਵਰਨ ਦੀ ਸੁੱਧਤਾ ਸਾਡੇ ਜੀਵਨ ਲਈ ਵਰਦਾਨ ਹੈ ਅਤੇ ਇਸ ਵਿਚ ਹਰ ਮਨੁੱਖ ਆਪਣੀ ਜ਼ਿੰਮੇਵਾਰੀ ਬੂਟੇ ਲਗਾ ਕੇ ਨਿਭਾ ਸਕਦਾ ਹੈ ਪਰ ਜੇਕਰ ਅਸੀਂ ਇਸ ਪ੍ਰਤੀ ਅਣਗਹਿਲੀ ਕਰਦੇ ਹਾਂ ਤਾਂ ਇਹ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੋ ਸਕਦਾ ਹੈ ਜਿਸ ਦੇ ਨਤੀਜੇ ਸਾਡੇ ਲਈ ਅਤੇ ਆਪਣੀ ਅਗਲੀ ਪੀੜ੍ਹੀ ਲਈ ਬਹੁਤ ਹਾਨੀਕਾਰਕ ਤੇ ਖ਼ਤਰਨਾਕ ਹੋ ਸਕਦੇ ਹਨ।

    ਕੋਹਲੀ ਨੇ ਕਿਹਾ ਕਿ ਮਨੁੱਖ ਦੀ ਪੈਦਾ ਕੀਤੀ ਗੰਦਗੀ ਨੂੰ ਰੁੱਖ ਸਾਂਭਦੇ ਹਨ ਭਾਵ ਮਨੁੱਖ ਵਲੋਂ ਛੱਡੀ ਕਾਰਬਨ ਵਗੈਰਾ। ਜੇਕਰ ਵਾਤਾਵਰਨ ਸ਼ੁੱਧ ਹੈ ਤਾਂ ਅਸੀਂ ਸਿਹਤਮੰਦ ਹਾਂ। ਅਜੋਕੇ ਸਮੇਂ ਹਰਿਆਲੀ ਘਟਣ ਅਤੇ ਪ੍ਰਦੂਸ਼ਣ ਵਧਣ ਕਾਰਨ ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ। ਜਿਸ ਦਾ ਅਸਰ ਮਨੁੱਖ ਸਮੇਤ ਹੋਰਨਾਂ ਜੀਵਾਂ ‘ਤੇ ਦੇਖਣ ਨੂੰ ਪ੍ਰਤੱਖ ਮਿਲ ਰਿਹਾ ਹੈ, ਜੇਕਰ ਹਰਿਆਲੀ ਇਸੇ ਤਰ੍ਹਾਂ ਘਟਦੀ ਰਹੀ ਤਾਂ ਆਉਣ ਵਾਲੇ ਸਮੇਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹ ਲੈਣਾ ਔਖਾ ਹੋ ਜਾਵੇਗਾ। ਨਿਰਮਲ ਸਿੰਘ ਅਨੰਦ ਨੇ ਕਿਹਾ ਕਿ ਸਾਨੂ ਇਸ ਸੰਕਟ ਤੋਂ ਬਚਣ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਪਿੱਛਲੇ ਲੰਮੇ ਸਮੇ ਤੋਂ ਇੰਜ ਦਲਜੀਤ ਸਿੰਘ ਕੋਹਲੀ ਹਰਿਆਵਲ ਵਧਾਉਣ ‘ਤੇ ਜ਼ੋਰ ਦੇ ਰਹੈ ਹਨ । ਇਸ ਦੇ ਸਾਕਾਰਾਤਮਕ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਮੌਕੇ ਹਾਜ਼ਰ ਨਿਰਮਲ ਸਿੰਘ ਅਨੰਦ ਨੇ ਕਿਹਾ ਕਿ ਛੋਟੇ ਬੱਚੇ ਵੀ ਰੁੱਖਾਂ ਦੀ ਮਹੱਤਤਾ ਨੂੰ ਸਮਝ ਰਹੇ ਹਨ। ਹਰਿਆਵਲ ਮੁਹਿੰਮ ਨੂੰ ਇਲਾਕੇ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img