More

    ਵਾਤਾਵਰਨ ਦੀ ਸ਼ੁੱਧਤਾ ਲਈ ਰੋਜ਼ ਸਬ-ਤਹਿਸੀਲ ਅਮਰਗੜ੍ਹ ਵਿਖੇ ਲਗਾਏ ਗਏ ਫਲਦਾਰ ਤੇ ਛਾਂਦਾਰ ਬੂਟੇ

    ਜਰਗ-ਜੌੜੇਪੁਲ, ਪਾਇਲ, 27 ਜੁਲਾਈ (ਲਖਵਿੰਦਰ ਸਿੰਘ ਲਾਲੀ) – ਪਿਛਲੇ ਦਿਨੀਂ 26 ਜੁਲਾਈ ਦਿਨ ਸੋਮਵਾਰ ਨੂੰ ਰੋਜ ਸਬ-ਤਹਿਸੀਲ ਅਮਰਗੜ ਕੰਪਲੈਕਸ ਵਿਖੇ ਨਾਇਬ ਤਹਿਸੀਲਦਾਰ ਅਮਰਗੜ ਸ੍ਰੀ ਗੁਰਦੀਪ ਸਿੰਘ,ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ  ਹਰਵੀਰ ਸਿੰਘ ਢੀਂਡਸਾ ਅਤੇ ਡਾਕਟਰ ਪਵਿੱਤਰ ਸਿੰਘ ਸਿਆਣ ਪ੍ਰਧਾਨ ਵਿਗਿਆਨਕ ਐਂਡ ਵੈਲਫੇਅਰ ਕਲੱਬ ਅਮਰਗੜ ਦੀ ਰਹਿਨੁਮਾਈ ਹੇਠ ਫਲਦਾਰ ਬੂਟੇ ਲਗਾਏ ਗਏ। ਨਾਇਬ ਤਹਿਸੀਲਦਾਰ ਅਮਰਗੜ ਸ੍ਰੀ ਗੁਰਦੀਪ ਸਿੰਘ ਨੇ ਗੱਲ-ਬਾਤ ਕਰਦਿਆਂ ਦੱਸਿਆ ਕਿ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ ਨੂੰ ਠੀਕ ਕਰਨ ਲਈ ਬੂਟੇ ਲਗਾਉਣ ਦੀ ਬਹੁਤ ਜਰੂਰਤ ਹੈ। ਇਸ ਲਈ ਉਹ ਸਬ-ਤਹਿਸੀਲ ਅਮਰਗੜ ਕੰਪਲੈਕਸ ਵਿਖੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ।  ਸੂਬਾ ਪ੍ਰਧਾਨ ਸ੍ਰੀ ਹਰਵੀਰ ਸਿੰਘ ਢੀਂਡਸਾ ਨੇ ਕਰੋਨਾ- ਕਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਬਾਰੇ ਦੱਸਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਅਪੀਲ ਕੀਤੀ। ਇਸ ਮੌਕੇ ਕਾਨੂੰਗੋ ਮਨਜੀਤ ਸਿੰਘ ਝਿੰਜਰ , ਪਟਵਾਰੀ ਹਰਦੀਪ ਸਿੰਘ ਮੰਡੇਰ , ਪਟਵਾਰੀ ਹਰਵੀਰ ਸਿੰਘ ਸਰਵਾਰੇ , ਪਟਵਾਰੀ ਗੁਰਿੰਦਰਜੀਤ ਸਿੰਘ, ਰਜਿਸਟਰੀ ਕਲਰਕ ਮੁਹੰਮਦ ਕਾਸਿਮ ਅਤੇ ਕਲੱਬ ਮੈਂਬਰ ਚਰਨਜੀਤ ਸਿੰਘ ਅਲੀਪੁਰ , ਮਨਜੀਤ ਸਿੰਘ ਸਿਆਣ, ਹਰਪਰੀਤ ਸਿੰਘ ਸਿਆਣ, ਰਣਵੀਰ ਸਿੰਘ ਗੁਆਰਾ, ਗੁਰਜੀਤ ਸਿੰਘ ਬੁਰਜ, ਡਾਕਟਰ ਵਿਕਾਸ ਮੋਨਾ ਆਦਿਕ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img