More

    ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਲੱਸਟਰ ਅਫਸਰਾਂ ਨੂੰ ਮਿਸ਼ਨ ਉਨਤ ਐਪ ਦੀ ਦਿੱਤੀ ਟ੍ਰੇਨਿੰਗ

    ਅੰਮ੍ਰਿਤਸਰ, 16 ਸਤੰਬਰ (ਬੁਲੰਦ ਆਵਾਜ਼):-ਜਿਲੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਸਾਂਭਣ ਸੰਬਧੀ ਸੰਦਾਂ ਬਾਰੇ ਮਿਸ਼ਨ ਉਨਤ ਐਪ ਦੀ ਟ੍ਰੇਨਿੰਗ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਕਿਹਾ ਇਹ ਟ੍ਰੇਨਿੰਗ ਸਮੂਹ ਨੋਡਲ ਅਫਸਰਾਂ ਨੂੰ ਦਿੱਤੀ ਜਾਵੇਗੀ ਤਾਂ ਜੋ ਉਹ ਅੱਗੇ ਜਾ ਸਕੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਸਕਣਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਰਾਹੀਂ ਕਿਸਾਨ ਝੋਨੇ ਦੀ ਪਰਾਲੀ  ਨੂੰ ਸਾਭਣ ਲਈ ਸੰਦਾਂ ਦੀ ਬੁਕਿੰਗ ਕਰਵਾ ਸਕਦੇ ਹਨ ਉਨ੍ਹਾਂ  ਦੱਸਿਆ ਕਿ ਇਸ ਐਪ ਨਾਲ ਹੁਣ ਕਿਸਾਨਾਂ ਨੂੰ ਦਫਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੋਵੇਗੀ ਅਤੇ ਘਰ ਬੈਠੇ ਹੀ ਇਸ ਐਪ ਦੀ ਵਰਤੋਂ ਕਰਕੇ ਮੰਗ ਅਨੁਸਾਰ ਆਪਣੇ ਸੰਦ ਲੈ ਸਕਦੇ ਹਨ ਉਨ੍ਹਾਂ ਦੱਸਿਆ ਕਿ ਇਹ ਐਪ ਕਿਸਾਨਾਂ ਲਈ ਬਹੁਤ ਵੱਡੀ ਸਹੂਲਤ ਹੋਵੇਗੀ ਵਧੀਕ ਡਿਪਟੀ ਕਮਿਸ਼ਨਰ ਨੇ ਕਲੱਸਟਰ ਅਫਸਰਾਂ ਨੂੰ ਟ੍ਰੇਨਿੰਗ ਦਿੰਦੇ ਹੋੲ ਕਿਹਾ ਕਿ ਉਹ ਆਪਣੇ ਅਧੀਨ ਆਉਦੇ ਨੋਡਲ ਅਫਸਰਾਂ ਨੂੰ ਟ੍ਰੇਨਿੰਗ ਦੇਣ ਅਤੇ ਨੋਡਲ ਅਫਸਰ ਆਪਣੇ ਅਧੀਨ ਪਿੰਡਾਂ ਵਿੱਚ ਕਿਸਾਨਾਂ ਨੂੰ ਇਸ ਐਪ ਸਬੰਧੀ ਜਾਗਰੂਕ ਕਰਨਗੇ ਇਸ ਮੀਟਿੰਗ ਵਿੱਚ ਸ੍ਰ ਸੁਖਚੈਨ ਸਿੰਘ ਖੇਤੀਬਾੜੀ ਅਫਸਰਸ੍ਰੀ ਅਜਮੇਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਜਨਾਲਾਸ੍ਰੀ ਸਤਵਿੰਦਰ ਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਤਰਸਿੱਕਾਸ੍ਰੀ ਸਿਮਰਜੀਤ ਸਿੰਘ ਖੇਤੀਬਾੜੀ ਵਿਸਤਾਰ ਅਫਸਰਸ੍ਰੀ ਗੁਰਜੀਤ ਸਿੰਘ ਖੇਤੀਬਾੜੀ ਅਫਸਰ ਵੇਰਕਾ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img