ਤਰਨ ਤਾਰਨ, 19 ਜੁਲਾਈ (ਬੁਲੰਦ ਆਵਾਜ ਬਿਊਰੋ) – ਕੋਵਿਡ 19 ਦੇ ਚੱਲਦਿਆਂ ਸਰਕਾਰੀ ਕਰਮਚਾਰੀਆਂ, ਪੱਤਰਕਾਰਾਂ, ਪੁਲੀਸ ਮੁਲਾਜ਼ਮਾਂ, ਡਾਕਟਰਾਂ, ਸਫ਼ਾਈ ਸੇਵਕਾਂ ਤੇ ਹੋਰ ਸਬੰਧਤ ਪ੍ਰਾਈਵੇਟ ਅਤੇ ਸਰਕਾਰੀ ਕਰਮਚਾਰੀਆਂ ਨੇ ਜਿਥੇ ਕੋਵੋਡ 19 ਦੇ ਖ਼ਿਲਾਫ਼ ਡਟ ਕੇ ਲੜਾਈ ਲੜੀ ਉੱਥੇ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਵੀ ਕੋਵਿਡ 19 ਦੇ ਚਲਦਿਆਂ ਡਟ ਕੇ ਆਪਣੀ ਡਿਊਟੀ ਨਿਭਾਈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਡੇਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਦੇ ਮੁੱਖ ਸੇਵਾਦਾਰ ਬਾਬਾ ਦੀਦਾਰ ਸਿੰਘ ਵਲੋਂ ਤਹਿਸੀਲ ਮਜੀਠਾ ਦੇ ਤਹਿਸੀਲਦਾਰ ਜਸਬੀਰ ਸਿੰਘ ਨੂੰ ਤਹਿਸੀਲ ਵਿਖੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਿਰੋਪਾਓ ਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨਤ ਕਰਨ ਮੌਕੇ ਕੀਤਾ।
ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕਰਦਿਆਂ ਕਿਹਾ ਕਿ ਕੋਵਿਡ 19 ਸਮੇਂ ਤੇ ਪਹਿਲੀ ਕਤਾਰ ਚ ਕੰਮ ਕਰਨ ਵਾਲੇ ਪ੍ਰਾਈਵੇਟ ਤੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੂੰ ਸਰਕਾਰ ਵੱਲੋਂ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਅੱਗਾਹ ਤੋਂ ਵੀ ਉਨ੍ਹਾਂ ਦਾ ਉਤਸ਼ਾਹ ਬਣਿਆ ਰਹੇ। ਇਸ ਮੌਕੇ ਤਹਿਸੀਲਦਾਰ ਦੇ ਰੀਡਰ ਹਰਜਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਸਮੇ ਬਾਬਾ ਦੀਦਾਰ ਸਿੰਘ , ਪੱਤਰਕਾਰ ਜਗਤਾਰ ਸਿੰਘ ਸਹਿਮੀ , ਪੱਤਰਕਾਰ ਸਰਬਜੀਤ ਵਡਾਲਾ, ਪੱਤਰਕਾਰ ਜਰਨੈਲ ਸਿੰਘ ਤੱਗੜ , ਪੱਤਰਕਾਰ ਲਖਨਪਾਲ ਸਿੰਘ ਸਹਿਮੀ , ਨੰਬਰਦਾਰ ਸਵਿੰਦਰ ਸਿੰਘ ਵਡਾਲਾ ਆਦਿ ਮੌਜੂਦ ਵੀ ਸਨ ।