More

    ਲਾਹਨਤ ਏਹੋ ਜਿਹੇ ਕਾਮਰੇਡ ਪ੍ਰੋਫ਼ਸਰ ‘ਤੇ ਜਿੰਨਾ ਸੈਕੜੇ ਬੇਰੁਜਗਾਰਾਂ ਦੀ ਰੋਟੀ ਨੂੰ ਲੱਤ ਮਾਰ ਦਿੱਤੀ

    ਮਹਿਕਮਾ ਪੰਜਾਬੀ
    ਪੰਜਾਬੀ ਯੂਨੀਵਰਸਟੀ ‘ਚ ਪੰਜਾਬੀ ਦੇ ਇਕ ਕਾਮਰੇਡ ਪ੍ਰੋਫੈਸਰ ਵੱਲੋੰ ਕੀਤੇ ਭਰਤੀ ਘੁਟਾਲੇ ਕਾਰਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭਰਤੀ ਪ੍ਰਕਿਰਿਆ ਰੋਕ ਦਿੱਤੀ। ਸਾਲਾਂ ਤੋਂ ਰੁਜ਼ਗਾਰ ਦੀ ਆਸ ਲਾਈ ਬੈਠੇ ਸੈਕੜੇ ਪੜੇ ਲਿਖੇ ਯੋਗ ਉਮੀਦਵਾਰ ਇਕ ਕਾਮਰੇਡ ਪ੍ਰੋਫੈਸਰ ਦੀਆਂ ਨਿੱਜੀ ਗਰਜਾਂ, ਲਾਲਚਾਂ ਤੇ ਜਿਨਸੀ ਖਾਹਿਸ਼ਾਂ ਕਾਰਨ ਖੱਜਲ ਖੁਵਾਰ ਹੋ ਰਹੇ ਹਨ। ਸਿਤਮਜਰੀਫੀ ਇਹ ਹੈ ਕਿ ਨੰਗੇ ਚਿੱਟੇ ਦਿਨ ਹੋਏ ਇਸ ਭਰਤੀ ਘੁਟਾਲੇ ਬਾਰੇ ਕਿਸੇ ਸਿਖਿਆ ਸ਼ਾਸਤਰੀ, ਪ੍ਰੋਫੈਸਰ, ਖਬਰ ਵਿਸ਼ਲੇਸ਼ਕ ਤੇ ਅਪੂ ਬਣੇ ਵੱਡੇ ਪੱਤਰਕਾਰ ਨੇ ਮੂੰਹ ਨਹੀੰ ਖੋਲਿਆ। ਕਾਮਰੇਡ ਪੰਜਾਬ ਦੇ ਸਿਖਿਆ ਤੰਤਰ ਨੂੰ ਤਬਾਹ ਕਰਕੇ ਭਾਰਤੀ ਰਾਸ਼ਟਰ ਦੀ ਸੇਵਾ ਕਰ ਰਹੇ ਹਨ ਤੇ ਪੰਜਾਬੀ ਗਫਲਤ ਦੀ ਨੀੰਦ ਸੁੱਤੇ ਹੋਏ ਹਨ। ਜੇਕਰ ਅੱਗੇ ਤੋਂ ਕੋਈ ਭਰਤੀ ਨਿਕਲੇ ਤਾਂ ਚੰਗਾ ਹੋਊ ਕਿ ਨਿਯੁਕਤੀ ਦੀ ਪ੍ਰਕਿਰਿਆ ਦੌਰਾਨ ਪੰਜਾਬੀ ਯੂਨੀਵਰਸਿਟੀ ਨੂੰ ਬਾਹਰ ਹੀ ਰਖਿਆ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img