More

    ਲਾਰਡ ਬੁੱਧਾ ਟਰੱਸਟ ਦਾ ਕਾਫ਼ਲਾ ਹੋਰ ਵਧਿਆ, ਦੋ ਨਵੇਂ ਮੈਂਬਰ ਸ਼ਾਮਲ

    ਫਰੀਦਕੋਟ, 23 ਜਨਵਰੀ (ਮਿੱਤਲ) – ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੀ ਕਾਰਜਸ਼ੈਲੀ ਤੋਂ ਪ੍ਰਭਾਵਤ ਹੋ ਕੇ ਹਰ ਰੋਜ਼ ਸੂਝਵਾਨ ਵਿਅਕਤੀ ਸੰਸਥਾ ਵਿਚ ਸਾਮਲ ਹੋ ਰਹੇ ਹਨ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਦੇ ਵੀਹ ਕੁ ਦਿਨ ਪਹਿਲਾਂ ਸੇਵਾ ਮੁਕਤ ਹੋਏ ਚੀਫ਼ ਮੈਨੇਜਰ ਜੀ.ਪੀ. ਛਾਬੜਾ ਅਤੇ ਇਲੈਕਟਰੀਕਲ ਮਕੈਨਿਕ ਸੋਨੂੰ ਕੁਮਾਰ ਟਰੱਸਟ ਦੇ ਨਵੇਂ ਮੈਂਬਰ ਬਣ ਗਏ ਹਨ। ਸਥਾਨਕ ਜੈਸਮੀਨ ਹੋਟਲ ਵਿਖੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਉਕਤ ਦੋਵੇਂ ਮੈਂਬਰਾਂ ਨੂੰ ਜੀਅ ਆਇਆ ਕਿਹਾ ਗਿਆ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਤੋਂ ਇਲਾਵਾ ਜਿਲ੍ਹਾ ਚੀਫ ਪੈਟਰਨ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ, ਸ੍ਰੀ ਕ੍ਰਿਸ਼ਨ ਆਰ.ਏ., ਮਨਜੀਤ ਰਾਣੀ, ਗੋਬਿੰਦ ਕੁਮਾਰ ਅਤੇ ਮਨਜੀਤ ਖਿੱਚੀ ਆਦਿ ਸ਼ਾਮਲ ਸਨ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਕਿਹਾ ਕਿ ਉਹ ਟਰੱਸਟ ਦੀ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਤ ਹਨ ਅਤੇ ਆਪਣੇ ਜਿੰਮੇ ਲਗਾਈ ਗਈ ਹਰ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਪ੍ਰਧਾਨ ਭਾਰਤੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹਨਾਂ ਦੀ ਸੰਸਥਾ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇਗੀ। ਆਪਣੇ ਸੰਖੇਪ ਸੰਬੋਧਨ ਵਿਚ ਚੇਅਰਮੈਨ ਢੋਸੀਵਾਲ ਨੇ ਨਵੇਂ ਸਾਲ ਦੀ ਇਸ ਪਲੇਠੀ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਮੀਟਿੰਗ ਦੌਰਾਨ ਮੌਜੂਦ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕਰਕੇ ਚਾਇਨਾ ਡੋਰ ਨੂੰ ਵੇਚਣ, ਸਟੋਰ ਕਰਨ ਜਾਂ ਵਰਤੋਂ ਕਰਨ ਵਾਲਿਆਂ ਉਪਰ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ। ਚੀਫ ਪੈਟਰਨ ਹੀਰਾਵਤੀ ਨੇ ਆਮ ਲੋਕਾਂ ਨੂੰ ਚਾਇਨਾ ਡੋਰ ਨਾ ਵਰਤਣ ਅਤੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img