More

    ਰੋਟਰੀ ਇੰਟਰਨੈਸ਼ਨਲ ਦੇ ਪ੍ਰੈਂਜੀਡੈਂਟ ਨੇ ਭੇਜਿਆ ਰੋਟਰੀ ਕਲੱਬ ਫ਼ਰੀਦਕੋਟ ਲਈ ਵਿਸ਼ੇਸ਼ ਸਨਮਾਨ

    105 ਕਲੱਬਾਂ ’ਚੋਂ ਰੋਟਰੀ ਕਲੱਬ ਫ਼ਰੀਦਕੋਟ ਦੂਜੀ ਵਾਰ ਸਭ ਤੋਂ ਵਧੀਆ ਕਲੱਬ ਬਣਿਆ : ਆਰਸ਼ ਸੱਚਰ

    ਫ਼ਰੀਦਕੋਟ, 19 ਮਾਰਚ (ਮਨਜੀਤ ਸਿੰਘ ਢੱਲਾ) – ਰੋਟਰੀ ਇੰਟਰਨੈਸ਼ਨਲ ਦੇ ਜ਼ਿਲਾ 3090 ਦੀ ਕਾਨਫ਼ਰੰਸ ‘ਸੰਗਮ’ ਸਿਰਲੇਖ ਤਹਿਤ ਹੋਟਲ ਲਲਿਤ ਚੰਡੀਗੜ ਵਿਖੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਸ਼ਾਮਲ ਹੋਏ। ਸਤਿਕਾਰਿਤ ਮਹਿਮਾਨ ਵਜੋਂ ਚੌਧਰੀ ਰਣਜੀਤ ਸਿੰਘ ਕੈਬਨਿਟ ਮੰਤਰੀ ਹਰਿਆਣਾ, ਰੋਟਰੀ ਇੰਟਰਨੈਸ਼ਨਲ ਦੇ ਪ੍ਰੈਜੀਡੈਂਟ ਜੈਨੀਫ਼ਰ ਦੇ ਨੁਮਾਇੰਦੇ ਪਾਸਟ ਡਿਸਟਿ੍ਰਕ ਗਵਰਨਰ ਨਰਿੰਦਰ ਜੈਨ ਭੁਪਾਲ ਤੋਂ ਸ਼ਾਮਲ ਹੋਏ। ਇਸ ਰੋਟਰੀ ਕਲੱਬ ਫ਼ਰੀਦਕੋਟ ਨੂੰ ਰੋਟਰੀ ਇੰਟਰਨੈਸ਼ਨਲ ਦੇ ਪ੍ਰੈਂਜੀਡੈਂਟ ਵੱਲੋਂ ਬੈਸਟ ਕਲੱਬ ਦਾ ਐਵਾਰਡ ਭੇਜਿਆ ਗਿਆ ਸੀ। ਇਹ ਐਵਾਰਡ ਪ੍ਰਾਪਤ ਕਰਕੇ ਰੋਟਰੀ ਕਲੱਬ ਫ਼ਰੀਦਕੋਟ ਦੀ ਟੀਮ ਨੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ। ਸਨਮਾਨ ਪ੍ਰਾਪਤ ਕਰਨ ਮੌਕੇ ਜ਼ਿਲਾ 3090 ਵੱਲੋਂ ਰੋਟਰੀ ਕਲੱਬ ਫ਼ਰੀਦਕੋਟ ਨੂੰ ਜ਼ਿਲਾ ਗਵਰਨਰ ਗੁਲਬਹਾਰ ਸਿੰਘ ਰਟੋਲ ਵੱਲੋਂ ਜ਼ਿਲੇ ਅੰਦਰ ਸਭ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਤੇ ਬੈਸਟ ਕਲੱਬ ਦੇ ਐਵਾਰਡ ਨਾਲ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ। ਇਹ ਸਨਮਾਨ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ, ਸਕੱਤਰ ਅਰਵਿੰਦ ਛਾਬੜਾ ਅਤੇ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਪ੍ਰਾਪਤ ਕੀਤਾ।

    ਇਸ ਮੌਕੇ ਕਲੱਬ ਦੇ ਆਗੂ ਅਸ਼ੋਕ ਸੱਚਰ, ਅਸ਼ੋਕ ਚਾਨਣਾ, ਇੰਦਰਜੀਤ ਬਾਂਸਲ, ਪਵਨ ਵਰਮਾ, ਨਵਦੀਪ ਗਰਗ ਤੇ ਵਿਰਸਾ ਸਿੰਘ ਹਾਜ਼ਰ। ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ ਰੋਟਰੀ ਦੇ ਜ਼ਿਲਾ 3090 ਐਫ਼ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ 105 ਕਲੱਬਾਂ ’ਚ ਰੋਟਰੀ ਕਲੱਬ ਫ਼ਰੀਦਕੋਟ ਨੂੰ ਸਭ ਤੋਂ ਵਧੀਆ ਸੇਵਾਵਾਂ ਬਦਲੇ ਇਹ ਸਨਮਾਨ ਦੂਜੀ ਵਾਰ ਮਿਲਿਆ ਹੈ। ਉਨ੍ਹਾਂ ਇਸ ਇਹ ਐਵਾਰਡ ਮਿਲਣ ਨਾਲ ਰੋਟਰੀ ਕਲੱਬ ਦੀ ਸਮੁੱਚੀ ਟੀਮ ਦੇ ਹੌਂਸਲੇ ਬੁਲੰਦ ਹੋਏ। ਉਨ੍ਹਾਂ ਦੱਸਿਆ ਆਉਣ ਵਾਲੇ ਸਮੇਂ ’ਚ ਮਾਨਵਤਾ ਦੀ ਭਲਾਈ ਵਾਸਤੇ ਕਾਰਜ ਹੋਰ ਤਕੜੇ ਹੋ ਕੇ ਕੀਤੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਰੋਟਰੀ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਨੇ ਹੁਣ ਤੱਕ ਕੁੱਲ 140 ਪ੍ਰੋਜੈਕਟ ਕੀਤੇ ਹਨ। ਜਿਨ੍ਹਾਂ ’ਚ ਮੁੱਖ ਤੇ ਮੁਫ਼ਤ ਅੱਖਾਂ ਦੇ ਚੈਕਅੱਪ ਕੈਂਪ ਲਗਾ ਕੇ 3800 ਮਰੀਜ਼ਾਂ ਦੀ ਜਾਂਚ ਕਰਦਿਆਂ 2800 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਹਨ।

    ਮੁਫ਼ਤ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਚੁਣੇ ਗਏ 495 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਡਾ.ਨਰੇਸ਼ ਕੁਮਾਰ ਬਠਲਾ ਸਿਵਲ ਸਰਜਨ ਫ਼ਰੀਦਕੋਟ ਦੇ ਸਹਿਯੋਗ ਨਾਂਲ ਕਰਨੇ ਸ਼ੁਰੂ ਹੋ ਚੁੱਕੇ ਹਨ। ਇਸ ਤਰ੍ਹਾਂ ਸ਼ਹਿਰ ਫ਼ਰੀਦਕੋਟ ਨੂੰ ਅਵਾਰਾ ਪਸ਼ੂਆਂ ਤੋਂ ਮੁਕਤੀ ਦੇਣ ਵਾਸਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ.ਰੂਹੀ ਦੁੱਗ, ਐਸ.ਐਸ.ਪੀ.ਫ਼ਰੀਦਕੋਟ,ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਆਰੰਭ ਕੀਤੀ ਮੁਹਿੰਮ ਤਹਿਤ 20 ਦਿਨਾਂ ਅੰਦਰ 498 ਅਵਾਰਾ ਪਸ਼ੂ ਕਾਬੂ ਕਰਕੇ ਗਊਸ਼ਾਲਾ ਭੇਜੇ ਗਏ ਸਨ । ਕਲੱਬ ਪ੍ਰਧਾਨ ਅਤੇ ਸਕੱਤਰ ਸ਼ਹਿਰ ਅਤੇ ਸ਼ਹਿਰੀਆਂ ਦੀ ਭਲਾਈ ਵਾਸਤੇ ਰੋਟਰੀ ਨਿਰੰਤਰ ਸੇਵਾ ਕਾਰਜ ਕਰੇਗਾ। ਰੋਟਰੀ ਕਲੱਬ ਨੂੰ ਆਪਣੇ ਜ਼ਿਲੇ 3090 ’ਚ ਸਭ ਤੋਂ ਵਧੀਆ ਕਲੱਬ ਐਲਾਨ ਕੇ ਰੋਟਰੀ ਇੰਟਰਨੈਸ਼ਨਲ ਦੇ ਪ੍ਰੈਜੀਡੈਂਟ ਵੱਲੋਂ ਭੇਜਿਆ ਸਨਮਾਨ ਮਿਲਣ ਤੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਤੇ ਭਵਿੱਖ ਦੇ ਹਰ ਪ੍ਰੋਜੈਕਟ ’ਚ ਹਰ ਸੰਭਵ ਯੋਗਦਾਨ ਦੇਣ ਦਾ ਭਰੋਸਾ ਦਿੱਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img