ਰੈੱਡ ਕਰਾਸ ਨੇ ਨਵ ਜੰਮੀਆਂ ਬੱਚਿਆਂ ਨੂੰ ਵੰਡੇ ਬੇਬੀ ਕੰਬਲ

ਅੰਮ੍ਰਿਤਸਰ 15 ਜਨਵਰੀ (ਰਾਜੇਸ਼ ਡੈਨੀ) – ਬੀਤੀ ਸ਼ਾਮ ਲੋਹੜੀ ਦੇ ਤਿਉਹਾਰ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਯੋਗ ਅਗਵਾਈ ਹੇਠ ਰੈੱਡ ਕਰਾਸ ਵਲੋਂ ਬੇਬੇ ਨਾਨਕੀ ਹਸਪਤਾਲ ਵਿਖੇ 52 ਬੱਚਿਆਂ ਨੂੰ ਬੇਬੀ ਕੰਬਲ ਵੰਡੇ ਗਏ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੈੱਡ ਕਰਾਸ ਦੇ ਕਾਰਜਕਾਰੀ ਸਕੱਤਰ ਸ: ਅਸੀਸਇੰਦਰ ਸਿੰਘ ਨੇ ਦੱਸਿਆ ਕਿ ਰੈੱਡ ਕਰਾਸ ਵਲੋਂ ਹਰ ਸਾਲ ਲੋਹੜੀ ਦੇ ਤਿਉਹਾਰ ਤੇ ਨਵੰ ਜੰਮੀਆਂ ਬੱਚਿਆਂ ਨੂੰ ਗਿਫਟ ਦਿੱਤੇ ਜਾਂਦੇ ਹਨ। ਇਸ ਮੌਕੇ ਸ੍ਰੀ ਸੁਭਾਸ਼ ਸ਼ਰਮਾ, ਮੈਡੀਕਲ ਸੁਪਰਡੰਟ ਤੋਂ ਇਲਾਵਾ ਹੋਰ ਡਾਕਟਰ ਵੀ ਹਾਜ਼ਰ ਸਨ।

MORE ARTICLS

- Advertisment -spot_img

ਸਿਆਸਤ

ਕਾਰੋਬਾਰ

spot_img