More

    ਰੂੜੀ ਤੋਂ ਵੀ ਮਾੜੀ ਕਿਸਮਤ ਹੈ, ਪਿੰਡ ਬਾਬੋਵਾਲ ਦੇ ਲਹਿੰਦੀ ਪੱਤੀ ਗੁਰੁਦਆਰਾ ਸਾਹਿਬ ਤੋਂ ਠੱਟੀ ਨੂੰ ਜਾਂਦੀ ਗਲੀ ਦੀ

    ਹਰ ਵਾਰ ਮਿੱਟੀ ਪਾਉਣ ਤੋਂ ਬਾਅਦ ਵੀ ਰੁਕ ਜਾਂਦਾ ਹੈ ਗਲੀ ਨੂੰ ਪੱਕਾ ਕਰਨ ਦਾ ਕੰਮ

    ਅੰਮ੍ਰਿਤਸਰ, 31 ਜਨਵਰੀ (ਹਰਪਾਲ ਸਿੰਘ) – ਕਹਿੰਦੇ ਨੇ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪਰ ਪਿੰਡ ਬਾਬੋਵਾਲ ਦੀ ਇਕ ਗਲੀ ਦੀ ਤਾਂ ਰੂੜੀ ਨਾਲੋਂ ਵੀ ਮਾੜੀ ਕਿਸਮਤ ਜਾਪਦੀ ਹੈ, ਕਿਉਕਿ ਇਸਦੀ ਤਾਂ ਕਈ ਦਹਾਕਿਆਂ ਤੋਂ ਨਹੀਂ ਸੁਣੀ ਜਾ ਰਹੀ। ਅਸੀਂ ਗਲ ਕਰ ਰਹੇ ਹਾਂ ਜਿਲਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਧੀਨ ਅੱਡਾ ਟਾਹਲੀ ਸਾਹਿਬ ਨਜਦੀਕ ਪੈਂਦੇ ਪਿੰਡ ਬਾਬੋਵਾਲ ਦੇ ਲਹਿੰਦੀ ਪੱਤੀ ਗੁਰੁਦਆਰਾ ਸਾਹਿਬ ਤੋਂ ਠੱਟੀ ਨੂੰ ਜਾਂਦੀ ਗਲੀ ਦੀ, ਲਗਭਗ ਹਰ ਸਰਕਾਰ ਦੇ ਰਾਜ ਵਿਚ ਇਸ ਗਲੀ ਨੂੰ ਪੱਕਾ ਕਰਨ ਲਈ ਮਿੱਟੀ ਪਵਾ ਕੇ ਲੈਵਲ ਬਣਾਇਆ ਜਾਂਦਾ ਰਿਹਾ, ਪਰ ਜਿਵੇਂ ਹੀ ਇੱਟਾਂ ਲਗਵਾਉਣ ਦੀ ਵਾਰੀ ਆਉਂਦੀ ਤਾਂ ਇਸ ਗਲੀ ਦੇ ਕੰਮ ਵਿਚ ਕੋਈ ਨਾ ਕੋਈ ਅੜਿੱਕਾ ਖੜਾ ਹੋ ਜਾਂਦਾ। ਹੁਣ ਅਜਿਹਾ ਹੀ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਵੀ ਦੁਹਰਾਇਆ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਇਸ ਗਲੀ ਨੂੰ ਪੱਕਾ ਕਰਨ ਲਈ ਮਿੱਟੀ ਪਵਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਨਾਲ ਹੀ ਲੈਵਲ ਬਰਾਬਰ ਹੋਣ ਤੋਂ ਬਾਅਦ ਪਾਣੀ ਦੀ ਨਿਕਾਸੀ ਲਈ ਨਾਲੀਆਂ ਬਣਾਉਣ ਦਾ ਕੰਮ ਵੀ ਲਗਭਗ ਨੇਪਰੇ ਚੜਨ ਕੰਢੇ ਸੀ ਕਿ ਮੁੜ ਕੰਮ ਰੁਕ ਗਿਆ।

    ਇਸ ਕੰਮ ਦੇ ਰੁਕਣ ਦਾ ਕਾਰਨ ਜਦੋਂ ਪਿੰਡ ਦੀ ਮਹਿਲਾ ਸਰਪੰਚ ਬਲਜਿੰਦਰ ਕੋਰ ਦੇ ਪਤੀ ਸਰੂਪ ਸਿੰਘ ਤੋਂ ਫੋਨ ‘ਤੇ ਗਲਬਾਤ ਦੌਰਾਨ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਕੁਝ ਘਰ ਇਸ ਗਲੀ ਦਾ ਪਾਣੀ ਨਾਲੀ ਵਿਚ ਜਾਣ ਦੇਣ ਤੋਂ ਸਹਿਮਤ ਨਹੀਂ ਹਨ, ਜਿਸ ਕਰਕੇ ਕੰਮ ਰੋਕਣਾ ਪੈ ਗਿਆ ਹੈ, ਹਾਲਾਂਕਿ ਗਲੀ ਬਣਵਾਉਣ ਲਈ 10000 ਇਟ ਵੀ ਮੰਗਵਾਈ ਗਈ ਹੈ ਤੇ ਤਕਰੀਬਨ 3-4 ਦਿਨਾਂ ਤੋਂ ਹੁਣ ਕੰਮ ਬੰਦ ਪਿਆ ਹੈ। ਜਿਕਰਯੋਗ ਹੈ ਕਿ ਸੋਮਵਾਰ ਨੂੰ ਹੋਈ ਬਾਰਿਸ਼ ਦੇ ਕਰਨ ਸਾਰੀ ਗਲੀ ਵਿਚ ਜਿਥੇ ਚਿੱਕੜ ਹੋ ਗਿਆ ਹੈ, ਉਥੇ ਹੀ ਗਲੀ ਵਿਚ ਤਾਜੀ ਪਾਈ ਮਿੱਟੀ ਵੀ ਰੁੜਦੀ ਜਾ ਰਹੀ ਹੈ ਅਤੇ ਗਲੀ ਦਾ ਲੈਵਲ ਮੁੜ ਖਰਾਬ ਹੋ ਰਿਹਾ ਹੈ। ਗਲੀ ਵਿਚ ਮਿੱਟੀ ਪਾਉਣ ਨਾਲ ਕੁਝ ਘਰ ਵੀ ਨੀਵੇਂ ਹੋ ਗਏ ਹਨ ਅਤੇ ਹੁਣ ਉਨ੍ਹਾਂ ਘਰ ਦੇ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਰਹੀ। ਜਿਸ ਕਰਕੇ ਇਸ ਗਲੀ ਦੇ ਵਸਨੀਕਾਂ ਲਈ ਜਿੱਥੇ ਟਾਇਲਟ ਜਾਂ ਬਾਥਰੂਮ ਵਰਤਣਾ ਮੁਸ਼ਕਲ ਹੋ ਗਿਆ ਹੈ, ਉਥੇ ਹੀ ਮੀਂਹ ਕਰਨ ਚਿੱਕੜ ਹੋਣ ਕਰਕੇ ਘਰਾਂ ਵਿੱਚੋ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਬਾਰੇ ਸੈਕਟਰੀ ਦੇਵ ਮੱਲ੍ਹੀ ਦਾ ਕਿਹਣਾ ਹੈ ਕਿ ਇਸ ਗਲੀ ਨੂੰ ਬਣਾਉਣ ਲਈ 10000 ਇਟ ਮੰਗਵਾਈ ਗਈ ਹੈ, ਕੁਝ ਕਾਰਨ ਕਰਕੇ ਕੰਮ ਰੁਕ ਗਿਆ ਸੀ, ਪਰ ਰੇੜਕਾ ਮੁਕਾ ਕੇ ਕੰਮ ਨੇਪਰੇ ਜਰੂਰ ਚੜ੍ਹਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਮੀਂਹ ਪੈ ਗਿਆ ਸੀ, ਇਸ ਕਰਕੇ ਮਿਸਤਰੀ ਨਹੀਂ ਭੇਜੇ ਨਹੀਂ ਤਾਂ ਅੱਜ ਵੀ ਕੰਮ ਕਰਨਾ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img