More

    ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਚੱਬਾ ਵੱਲੋ ਹੀਰਾ ਸਿੰਘ ਲੇਬਰ ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ

    ਅੰਮ੍ਰਿਤਸਰ, 2 ਜੂਨ (ਬੁਲੰਦ ਅਵਾਜ਼ ਬਿਊਰੋ) – ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜੱਥੇਬੰਦੀ ਦੀ ਹੰਗਾਮੀ ਮੀਟਿੰਗ ਸਵਾਮੀ ਸੈਣੀ ਮੰਡ ਰਾਸ਼ਟਰੀ ਚੇਅਰਮੈਨ ਅਗਵਾਹੀ ਹੇਠ ਪਿੰਡ ਪੰਡੋਰੀ ਗੋਲਾ ਵਿਖੇ ਹੋਈ ਜਿਸ ਵਿੱਚ ਮੁੱਖ ਤੌਰ ਤੇ ਜੱਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਚੱਬਾ ਅਤੇ ਵਿਸ਼ੇਸ਼ ਤੌਰ ਤੇ ਗੁਰਸੇਵਕ ਖੋਖਰ ਰਾਸ਼ਟਰੀ ਚੇਅਰਮੈਨ ਯੂਥ, ਸ਼ਮਸ਼ੇਰ ਸਿੰਘ ਸੰਗਠਨ ਮੰਤਰੀ ਤਰਨ ਤਾਰਨ ਪਉਂਚੇ ਮੀਟਿੰਗ ਵਿੱਚ ਜੱਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਚੱਬਾ ਵੱਲੋ ਹੀਰਾ ਸਿੰਘ ਨੂੰ ਲੇਬਰ ਵਿੰਗ ਦਾ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਇਸ ਮੌਕੇ ਗੁਰਪ੍ਰੀਤ ਚੱਬਾ ਅਤੇ ਸਵਾਮੀ ਸੈਣੀ ਮੰਡ ਨੇ ਪੱਤਰਕਾਰਾਂ ਨਾਲ ਸਾਂਝੀ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਸੂਬੇ ਚ ਹਰ ਪਿੰਡ ਚ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਵਿਰੋਧੀ ਅਵਾਜ ਬੁਲੰਦ ਅਤੇ ਅਪਣੇ ਦਬੇ ਕੁਚਲੇ ਸਮਾਜ ਦੀ ਅਵਾਜ ਨੂੰ ਬੁਲੰਦ ਕਰਨਾ ਹੈ ਅਤੇ ਲੋਕਾ ਨੂੰ ਇਨਸਾਫ ਦਿਵਾਉਣ ਆ ਹੈ ਅਤੇ ਪੂਰੇ ਸੂਬੇ ਵਿਚ ਜੱਥੇਬੰਦੀ ਅਪਣੇ ਪੈਰ ਪਸਾਰ ਰਹੀ ਹੈ ਜਲਦ ਹੀ ਪਿਛੜੇ ਵਰਗ ਦੇ ਲੋਕਾਂ ਦੇ ਕਰਜ਼ੇ ਸੰਬੰਧੀ ਆਂਕੜਾ ਇਕੱਠਾ ਕਰਕੇ ਸਰਕਾਰ ਪਾਸੋਂ ਕਰਜਾ ਮੁਆਫ ਕਰਵਾਉਣ ਲਈ ਸੰਘਰਸ਼ ਕਰੇਗੀ ਅਤੇ ਲੋਕ ਜੱਥੇਬੰਦੀ ਦੇ ਵਧੀਆ ਉਪਰਾਲੇ ਦੇਖ ਕੇ ਲੋਕ ਵੱਡੀ ਗਿਣਤੀ ਚ ਸਹਿਜੋਗ ਕਰ ਰਹੇ ਹਨ ਇਸ ਮੌਕੇ ਪਿੰਡ ਵਾਸੀ ਅਤੇ ਹੋਰ ਮੋਹਤਵਾਰ ਸਾਥੀ ਹਾਜ਼ਿਰ ਹਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img