More

    ਰਾਜਸਥਾਨ ਵਿੱਚ ਦੁਬਾਰਾ ਲੋਕ ਕਾਂਗਰਸ ਦੀ ਸਰਕਾਰ ਬਣਾਉਣਗੇ : ਰੰਧਾਵਾ

    ਸ੍ਰੀ ਅੰਮ੍ਰਿਤਸਰ ਸਾਹਿਬ, 24 ਮਾਰਚ (ਜਤਿੰਦਰ ਸਿੰਘ ਬੇਦੀ) – ਰਾਜਸਥਾਨ ਵਿੱਚ ਇਸ ਸਾਲ ਦੇ ਅਖੀਰ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਮੁੜ ਵਾਪਸੀ ਲਈ ਦਿੱਲੀ ਦੀ ਕੇਂਦਰੀ ਕਾਂਗਰਸੀ ਹਾਈਕਮਾਂਡ ਪੂਰੀਆਂ ਤਿਆਰੀਆਂ ਵਿੱਚ ਰੁੱਝ ਗਈ ਹੈ ਰਾਜਸਥਾਨ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ੍ਰ ਸੁੱਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਵਿਸ਼ਵਾਸ ਪਾਤਰਾਂ ਦੀ ਟੀਮ ਨੂੰ ਬਤੌਰ ਅਬਜਰਵਰ ਤੇ ਕੋਆਰਡੀਨੇਟਰ ਨਿਯੁਕਤ ਕਰਵਾਕੇ ਵੱਖ ਵੱਖ ਜਿਲਿਆਂ ਤੇ ਵਿਧਾਨ ਸਭਾ ਹਲਕਿਆਂ ਵਿੱਚ ਭੇਜਕੇ ਜ਼ਮੀਨੀ ਪੱਧਰ ਦੀ ਜਾਣਕਾਰੀ ਲੈਣ ਹਿਤ ਡਿਊਟੀਆਂ ਲਗਾਈਆਂ ਸਨ ਜਿਸਦੇ ਤਹਿਤ ਇਸ ਟੀਮ ਵਿੱਚ ਸ੍ਰ ਬਰਿੰਦਰਮੀਤ ਸਿੰਘ ਪਾਹੜਾ, ਸ੍ਰ ਭਗਵੰਤ ਪਾਲ ਸਿੰਘ ਸੱਚਰ ਤੇ ਸ੍ਰ ਦਵਿੰਦਰ ਸਿੰਘ ਘੁਬਾਇਆ ਸ਼ਾਮਲ ਹਨ ਓਹਨਾਂ ਨੇ ਪਿਛਲੀ ਦਿਨੀਂ ਦੋ ਜਿਲਿਆਂ ਗੰਗਾਨਗਰ ਤੇ ਹਨੂੰਮਾਨਗੜ ਵਿੱਚ ਤਿੰਨ ਦਿਨ ਲਗਾਕੇ ਕਾਂਗਰਸੀ ਆਗੂਆਂ , ਵਰਕਰਾਂ ਤੇ ਆਮ ਲੋਕਾਂ ਨਾਲ ਮੀਟਿੰਗਾਂ ਉਪਰੰਤ ਹੋਰਨਾਂ ਗੁਪਤ ਮੁਲਾਕਾਤਾਂ ਰਾਹੀਂ ਲੋਕਾਂ ਨੂੰ ਮਿਲਕੇ ਸਾਰੀ ਜਾਣਕਾਰੀ ਲੈਕੇ ਅੱਜ ਸ੍ਰ ਸੁੱਖਜਿੰਦਰ ਸਿੰਘ ਰੰਧਾਵਾ ਨੂੰ ਦਿੱਤੀ ਤੇ ਬਹੁਤ ਲੰਮੀ ਚੱਲੀ ਮੀਟਿੰਗ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਤੇ ਜਲਦ ਹੀ ਸੰਗਠਨ ਦਾ ਢਾਂਚਾ ਬਨਾਉਣ ਤੇ ਵੀ ਚਰਚਾ ਕੀਤੀ , ਬਾਅਦ ਵਿੱਚ ਗੱਲ-ਬਾਤ ਕਰਦਿਆਂ ਸ੍ਰ ਸੁੱਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਜੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜਸਥਾਨ ਦੇ ਲੋਕਾਂ ਪ੍ਰਤੀ ਲੋਕ-ਹਿਤ ਵਿੱਚ ਕੀਤੇ ਜਾ ਰਹੇ ਕੰਮਾਂ ਕਰਕੇ ਦੁਬਾਰਾ ਵੱਡੇ ਫਰਕ ਨਾਲ ਸੱਤਾ ਵਿੱਚ ਆਵੇਗੀ ਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਮੋਦੀ ਸਰਕਾਰ ਦਾ ਤਖਤਾ ਪਲਟਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ , ਸ੍ਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਇਸ ਦੇ ਲੀਡਰ ਸ੍ਰੀ ਰਾਹਲ ਗਾਂਧੀ ਤੇ ਇਸਦੇ ਸਾਥੀਆਂ ਨੂੰ ਡਰਾ ਧਮਕਾ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ ਚਾਹੇ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ , ਅਸੀਂ ਦੇਸ਼ ਦੇ ਗਰੀਬ ਮਜ਼ਦੂਰ , ਕਿਸਾਨ , ਮੁਲਾਜ਼ਮ ਤੇ ਛੋਟੇ ਵਿਉਪਾਰੀ ਦੀ ਖਾਤਿਰ ਜੇਲਾਂ ਵਿੱਚ ਵੀ ਜਾਣ ਲਈ ਤਿਆਰ ਹਾਂ ਪਰ ਅੰਡਾਨੀਆਂ ਦੀ ਮੋਦੀ ਸਾਹਿਬ ਨਾਲ ਨੇੜਤਾ ਤੇ ਸਵਾਲ ਚੁੱਕਦੇ ਰਹਾਂਗੇ ਇਸ ਮੌਕੇ ਨਾਲ ਵਿਧਾਇਕ ਸ੍ਰ ਬਰਿੰਦਰਮੀਤ ਸਿੰਘ ਪਾਹੜਾ, ਕੋਆਰਡੀਨੇਟਰ ਸ੍ਰ ਭਗਵੰਤ ਪਾਲ ਸਿੰਘ ਸੱਚਰ ਤੇ ਦਵਿੰਦਰ ਸਿੰਘ ਘੁਬਾਇਆ ਵੀ ਨਾਲ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img