More

    ਰਵਿੰਦਰ ਸਿੰਘ ਨੇ ਏ.ਸੀ.ਪੀ ਦੱਖਣੀ ਵਜੋਂ ਸੰਭਾਲਿਆ ਅਹੁਦਾ 

    ਅੰਮ੍ਰਿਤਸਰ, 10 ਜਨਵਰੀ (ਵਰਪਾਲ) ਰਵਿੰਦਰ ਸਿੰਘ ਵੱਲੋਂ ਏ.ਸੀ.ਪੀ ਦੱਖਣੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਸਬ ਡਿਵੀਜ਼ਨ ਧਾਰ ਕਲਾਂ ਪਠਾਨਕੋਟ ਵਿਖੇ ਤੇ ਤਾਇਨਾਤ ਸਨ ਅਤੇ ਇੱਥੇ ਉਨ੍ਹਾਂ ਦੀ ਤੇ ਏ.ਸੀ.ਪੀ ਮੰਗਲ ਸਿੰਘ ਦੀ ਜਗ੍ਹਾ ਤੇ ਹੋ ਗਈ ਹੈ। ਏ.ਸੀ.ਪੀ ਰਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀਂ ਦਿੱਤੀ ਜਾਵੇਗੀ ਤੇ ਨਸ਼ਾ ਤਸਕਰ ਤੇ ਰੋਕ ਲਗਾਉਣ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਪੁਚਾਉਣਾ ਉਨ੍ਹਾਂ ਦਾ ਮੁੱਖ ਮਕਸਦ ਰਹੇਗਾ। ਏ.ਸੀ.ਪੀ ਰਵਿੰਦਰ ਸਿੰਘ ਨੇ ਆਮ ਜਨਤਾ ਨੂੰ ਪੁਲੀਸ ਦਾ ਸਹਿਯੋਗ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਸੂਹ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੀ ਸੂਹ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img