ਯੂ.ਕੇ. ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ

ਯੂ.ਕੇ. ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ

ਯੂ.ਕੇ ਨਿਊਜ਼, 17 ਸਤੰਬਰ (ਬੁਲੰਦ ਆਵਾਜ਼):- ਬਰਤਾਨੀਆ ਨੇ ਸੋਮਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਇੰਗਲਿਸ਼ ਚੈਨਲ ਰਾਹੀਂ ਅਸੁਰੱਖਿਅਤ ਛੋਟੀਆਂ ਕਿਸ਼ਤੀਆਂ ਰਾਹੀਂ ਇੰਗਲੈਂਡ ਜਾਣ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਅਤੇ ਖਤਰਨਾਕ ਤਸਕਰੀ ਕਰਨ ਵਾਲੇ ਗਰੋਹਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਾਰਤ’ ਵਾਲਾ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ ਕੀਤਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਇਤਾਲਵੀ ਹਮਰੁਤਬਾ ਜੌਰਜੀਆ ਮੇਲੋਨੀ ਨਾਲ ਗੱਲਬਾਤ ਕਰਨ ਲਈ ਰੋਮ ਦੀ ਅਧਿਕਾਰਤ ਫੇਰੀ ਤੋਂ ਠੀਕ ਪਹਿਲਾਂ ਮਾਰਟਿਨ ਹੈਵਿਟ ਨੂੰ ਨਵੇਂ ਸਰਹੱਦੀ ਮੁਖੀ ਵਜੋਂ ਐਲਾਨਿਆ ਹੈ। ਇਹ ਇਕ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਤੋਂ ਇਕ ਦਿਨ ਬਾਅਦ ਆਇਆ ਹੈ ਜਦੋਂ ਫਰਾਂਸ ਤੋਂ ਇੰਗਲੈਂਡ ਨੂੰ ਪਾਰ ਕਰਦੇ ਸਮੇਂ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਚੈਨਲ ਵਿਚ ਪਲਟ ਗਈ ਸੀ । ਸਟਾਰਮਰ ਨੇ ਕਿਹਾ ਕਿ ਸਰਕਾਰ ਤਸਕਰੀ ਕਰਨ ਵਾਲੇ ਗਰੋਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ ਜੋ ਸਰਹੱਦਾਂ ਦੇ ਪਾਰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਜ਼ਿੰਦਗੀ ਦਾ ਵਪਾਰ ਕਰਦੇ ਹਨ । ਮਾਰਟਿਨ ਹੈਵਿਟ ਦੀ ਵਿਲੱਖਣ ਮੁਹਾਰਤ ਇਨ੍ਹਾਂ ਨੈਟਵਰਕਾਂ ਨੂੰ ਖਤਮ ਕਰਨ, ਸਾਡੀਆਂ ਸਰਹੱਦਾਂ ਦੀ ਰੱਖਿਆ ਕਰਨ ਅਤੇ ਸ਼ਰਣ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਵਿਵਸਥਾ ਲਿਆਉਣ ਦੀ ਅਗਵਾਈ ਕਰੇਗੀ। ਡਾਊਨਿੰਗ ਸਟ੍ਰੀਟ ਦੇ ਅਨੁਸਾਰ, ਹੇਵਿਟ ਕੋਲ ਨੈਸ਼ਨਲ ਪੁਲਿਸ ਚੀਫ਼ ਕੌਂਸਲ ਦੇ ਸਾਬਕਾ ਚੇਅਰ ਵਜੋਂ ਗੰਭੀਰ ਅਪਰਾਧ ਨਾਲ ਨਜਿੱਠਣ ਦਾ 30 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ, ਜਿਸਨੇ ਯੂ.ਕੇ. ਦੇ ਸਾਰੇ ਪੁਲਿਸ ਬਲਾਂ ਵਿਚ ਰਣਨੀਤਕ ਤਾਲਮੇਲ ਦੀ ਅਗਵਾਈ ਕੀਤੀ ਹੈ।

Bulandh-Awaaz

Website: