More

    ਯੂ.ਏ.ਈ ਨੇ ਭਾਰਤੀ-ਨੇਪਾਲੀ ਕਾਮਿਆਂ ਨੂੰ ਦਿੱਤਾ ਵੱਡਾ ਝਟਕਾ, ਯਾਤਰਾ ’ਤੇ ਲਗਾਇਆ ਬੈਨ

    ਆਬੂਧਾਬੀ, 2 ਜੁਲਾਈ (ਬੁਲੰਦ ਆਵਾਜ ਬਿਊਰੋ) – ਸੰਯੁਕਤ ਅਰਬ ਅਮੀਰਾਤ ਨੇ ਦੇਸ਼ ਵਿਚ ਕੰਮ ਕਰਨ ਵਾਲੇ ਲੱਖਾਂ ਪਰਵਾਸੀ ਕਾਮਿਆਂ ਨੂੰ ਵੱਡਾ ਝਟਕਾ ਦੇ ਦਿੱਤਾ। ਯੂਏਈ ਨੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਵਿਅਤਨਾਮ, ਨਾਮੀਬੀਆ, ਜਾਂਬਿਆ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ’ਤੇ ਤਾਜ਼ਾ ਬੈਨ ਲਗਾ ਦਿੱਤਾ। ਯੂਏਈ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ। ਯੂਏਈ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯਾਤਰਾ ਸੀਜ਼ਨ ਦੀ ਸ਼ੁਰੂਆਤ ਵਿਚ ਕੋਰੋਨਾ ਕਾਰਨ ਬਚਾਅ ਦੇ ਸਾਰੇ ਉਪਾਅ ਅਪਣਾਉਣੇ ਹੋਣਗੇ। ਯੂਏਈ ਨੇ ਪਿਛਲੇ ਮਹੀਨੇ ਹੀ 13 ਦੇਸ਼ਾਂ ’ਤੇ ਯਾਤਰਾ ਪਾਬੰਦੀ ਲਗਾ ਦਿੱਤੀ ਸੀ। ਯੂਏਈ ਦੇ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਅਪਣੇ ਨੋਟਿਸ ਵਿਚ ਕਿਹਾ ਕਿ ਭਾਰਤ, ਪਾਕਿਸਤਾਨ, ਨੇਪਾਲ ਸਣੇ 13 ਦੇਸ਼ਾਂ ਤੋਂ ਯਾਤਰਾ ’ਤੇ ਪਾਬੰਦੀ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਈ ਲਾਈ ਹੈ। ਦੁਬਈ ਨੇ 19 ਜੂਨ ਨੂੰ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਪਿਛਲੇ 14 ਦਿਨਾਂ ਵਿਚ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ’ਤੇ ਲਗਾਏ ਗਏ ਬੈਨ ਵਿਚ ਢਿੱਲ ਦਿੱਤੀ ਜਾਵੇਗੀ।

    ਬਦਲਾਅ ਦੇ ਤਹਿਤ ਭਾਰਤ ਵਿਚ ਰਹਿ ਰਹੇ ਯੂਏਈ ਦੇ ਲੋਕਾਂ ਦੀ ਐਂਟਰੀ ਨੂੰ ਤਾਂ ਹੀ ਆਗਿਆ ਦਿੱਤੀ ਜਾਵੇਗੀ ਜਦ ਉਨ੍ਹਾਂ ਕੋਰੋਨਾ ਵਾਇਰਸ ਦਾ ਟੀਕਾ ਲੱਗ ਜਾਵੇਗਾ। ਅਥਾਰਿਟੀ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਜੋ ਲੋਕ ਭਾਰਤ ਤੋਂ ਯਾਤਰਾ ਕਰ ਰਹੇ ਹਨ, ਉਨ੍ਹਾਂ ਹੁਣ ਵੀ ਯੂਏਈ ਵਿਚ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ ਲੇਕਿਨ ਉਨ੍ਹਾਂ ਨੇ ਦੁਬਈ ਸਰਕਾਰ ਦੇ ਫੈਸਲੇ ’ਤੇ ਕੁਝ ਨਹੀਂ ਕਿਹਾ। ਇਸ ਤੋਂ ਪਹਿਲਾਂ ਦੁਬਈ ਦੀ ਐਮੀਰਾਤ ਏਅਰਲਾਈਨ ਨੇ ਕਿਹਾ ਸੀ ਕਿ 7 ਜੁਲਾਈ ਤੋਂ ਭਾਰਤ ਉਡਾਣਾਂ ਸ਼ੁਰੂ ਹੋ ਜਾਣਗੀਆਂ ਯੂਏਈ ਵਿਚ ਵੱਡੀ ਗਿਣਤੀ ਵਿਚ ਭਾਰਤੀ ਲੋਕ ਰਹਿੰਦੇ ਹਨ। ਇਹੀ ਨਹੀਂ ਸੈਲਾਨੀਆਂ ਦੇ ਲਈ ਵੀ ਇਹ ਇੱਕ ਪਸੰਦੀਦਾ ਟਿਕਾਣਾ ਹੈ। ਦੁਬਈ ਨੇ ਜਿੱਥੇ ਜੁਲਾਈ ਵਿਚ ਵਿਦੇਸ਼ੀਆਂ ਲਈ ਅਪਣੀ ਸਰਹੱਦਾਂ ਨੂੰ ਖੋਲ੍ਹ ਦਿੱਤਾ ਹੈ। ਉਥੇ ਹੀ ਆਬੂਧਾਬੀ ਜਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਵਿਚ ਰਹਿਣਾ ਹੁੰਦਾ ਹੈ। ਅਪ੍ਰੈਲ ਮਹੀਨੇ ਵਿਚ ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਯੂਏਈ ਨੇ ਬੈਨ ਲਾਇਆ ਸੀ , ਹਾਲਾਂਕਿ ਇਸ ਵਿਚ ਕਈ ਸ਼ੇ੍ਰਣੀ ਦੇ ਲੋਕਾਂ ਨੂੰ ਛੋਟ ਦਿੱਤੀ ਗਈ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img