ਨਵੀ ਦਿੱਲੀ, 28 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਏ। ਹਾਦਸੇ ਦਾ ਸ਼ਿਕਾਰ ਜਹਾਜ਼ਾਂ ਵਿਚੋਂ ਇਕ ਇੱਕ ਸੁਖੋਈ 30 ਐਮਕੇਆਈ ਅਤੇ ਦੂਜਾ ਫਰਾਂਸੀਸੀ ਮਿਰਾਜ 2000 ਹਨ। ਦੋਵਾਂ ਨੇ ਅੱਜ ਸਵੇਰੇ ਗਵਾਲੀਅਰ ਤੋਂ ਉਡਾਣ ਭਰੀ ਤੇ ਨਿਯਮਤ ਅਭਿਆਸ ’ਤੇ ਸਨ। ਏਡੀਜੀਪੀ ਆਦਰਸ਼ ਕਟਿਆਰ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋਇਆ। ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਇੱਕ ਦੂਜੇ ਨਾਲ ਟਕਰਾਏ ਜਾਂ ਨਹੀਂ। ਉਨ੍ਹਾਂ ਕਿਹਾ ਕਿ ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਪਰ ਤੀਜਾ ਲਾਪਤਾ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਨੇ ਗਵਾਲੀਅਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ।