More

    ਮੌਸਮ ਵਿਭਾਗ ਵੱਲੋਂ ਇਨ੍ਹਾਂ ਰਾਜਾਂ ‘ਚ ਅਗਲੇ ਚਾਰ ਦਿਨਾਂ ਲਈ ਭਾਰੀ ਮੀਂਹ ਦੀ ਭਵਿੱੱਖਬਾਣੀ

    ਭਾਰਤ, 6 ਅਕਤੂਬਰ (ਬੁਲੰਦ ਆਵਾਜ ਬਿਊਰੋ) – ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਅੱਜ ਤੋਂ ਲਗਾਤਾਰ ਚਾਰ ਦਿਨ ਦੱਖਣੀ ਰਾਜਾਂ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਰੈੱਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ ਕੇਰਲਾ ਦੇ ਇਡੁੱਕੀ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਪਠਾਨਾਮਥਿੱਟਾ, ਕੋੱਟਯਾਮ, ਪਲੱਕੜ ਅਤੇ ਮਲੱਪੁਰਮ ਜ਼ਿਿਲ੍ਹਆਂ ਵਿਚ ਲਗਾਤਾਰ ਚਾਰ ਦਿਨ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਲਕਸ਼ਦੀਪ ਦੇ ਜ਼ਿਆਦਾਤਰ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਦਿੱਲੀ, ਉੱਤਰ-ਪੱਛਮੀ ਦਿੱਲੀ, ਪੱਛਮੀ ਦਿੱਲੀ, ਦੱਖਣ-ਪੱਛਮੀ ਦਿੱਲੀ ਸਮੇਤ ਕਾਂਝਵਾਲਾ, ਰੋਹਿਣੀ, ਮੁੰਡਕਾ, ਪਸ਼ਚਿਮ ਵਿਹਾਰ, ਪੰਜਾਬੀ ਬਾਗ, ਰਾਜੌਰੀ ਗਾਰਡਨ, ਪਟੇਲ ਨਗਰ, ਬੁੱਧ ਜਯੰਤੀ ਪਾਰਕ, ਰਾਸ਼ਟਰਪਤੀ ਭਵਨ, ਜਾਫਰਪੁਰ, ਨਜਫਗੜ੍ਹ , ਦਵਾਰਕਾ, ਦਿੱਲੀ ਕੈਂਟ, ਪਾਲਮ, ਆਈਜੀਆਈ ਏਅਰਪੋਰਟ, ਵਸੰਤ ਵਿਹਾਰ, ਆਰਕੇ ਪੁਰਮ, ਮਾਲਵੀਆਨਗਰ ਅਲੱਗ -ਥਲੱਗ ਥਾਵਾਂ ਅਤੇ ਨੇੜਲੇ ਇਲਾਕਿਆਂ ਵਿੱਚ ਬਹੁਤ ਭਾਰੀ ਬਾਰਸ਼ ਦੇ ਨਾਲ। ਇਸ ਦੇ ਨਾਲ ਹੀ, ਮੌਸਮ ਵਿਭਾਗ ਦੇ ਅਨੁਸਾਰ, ਬੁੱਧਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਬਹਜੋਈ, ਸਹਿਸਵਾਨ, ਕਾਸਗੰਜ, ਗੰਜਦੁੰਦਵਾੜਾ, ਏਟਾ, ਖੁਰਜਾ, ਗਾਬਾਨਾ ਸਮੇਤ ਕਈ ਹੋਰ ਥਾਵਾਂ ‘ਤੇ ਬਾਰਿਸ਼ ਹੋਵੇਗੀ।

    ਇਸ ਤੋਂ ਇਲਾਵਾ ਸ਼ਾਮਲੀ, ਕੰਧਲਾ, ਬਦਾਊਨ, ਫ਼ਿਰੋਜ਼ਾਬਾਦ ਅਤੇ ਨੇੜਲੇ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਸ਼ ਹੋ ਸਕਦੀ ਹੈ। ਪਟਨਾ ਸਥਿਤ ਮੌਸਮ ਵਿਭਾਗ ਅਨੁਸਾਰ 5 ਅਕਤੂਬਰ ਨੂੰ ਬਿਹਾਰ ਦੇ ਸਾਰੇ 38 ਜ਼ਿਿਲ੍ਹਆਂ ਵਿਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। 6 ਅਕਤੂਬਰ ਤੋਂ ਸੂਬੇ ਵਿਚ ਬਾਰਿਸ਼ ਦੀ ਸਥਿਤੀ ਵਿਚ ਤਬਦੀਲੀ ਹੋ ਸਕਦੀ ਹੈ। 6 ਅਕਤੂਬਰ ਤੋਂ 9 ਅਕਤੂਬਰ ਤੱਕ ਪੱਛਮੀ ਚੰਪਾਰਨ, ਸੀਵਾਨ, ਸਾਰਨ, ਪੂਰਬੀ ਚੰਪਾਰਨ ਅਤੇ ਗੋਪਾਲਗੰਜ ਵਿਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ) ਦੁਆਰਾ ਅਚਾਨਕ ਪਾਣੀ ਛੱਡਣ ਅਤੇ ਲਗਾਤਾਰ ਮੀਂਹ ਕਾਰਨ ਪੱਛਮੀ ਬੰਗਾਲ ਦੇ ਛੇ ਜ਼ਿਿਲ੍ਹਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਨ੍ਹਾਂ ਜ਼ਿਿਲ੍ਹਆਂ ਵਿਚ ਪੱਛਮੀ ਅਤੇ ਪੂਰਬੀ ਬਰਦਵਾਨ, ਬਾਂਕੁਰਾ, ਬੀਰਭੂਮ, ਹੁਗਲੀ ਅਤੇ ਹਾਵੜਾ ਸ਼ਾਮਲ ਹਨ। ਰਾਜ ਦੀ ਸਥਿਤੀ ਇੰਨੀ ਨਾਜ਼ੁਕ ਹੋ ਗਈ ਕਿ ਫੌਜ ਅਤੇ ਐਨਡੀਆਰਐਫ ਨੂੰ ਮਦਦ ਲਈ ਬੁਲਾਉਣਾ ਪਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img