More

    ਮੌਲਿਕ ਅਧਿਕਾਰ ਅਤੇ ਕਰਤੱਵਾਂ, ਬਾਰੇ ਜਾਗਰੂਕ ਕਰਨ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਵੱਖ -ਵੱਖ ਪਿੰਡਾਂ ਵਿੱਚ ਪਿੰਡਾਂ ‘ਚ ਸੈਮੀਨਾਰ

    ਤਰਨਤਾਰਨ 30 ਨਵੰਬਰ (ਗੁਰਪ੍ਰੀਤ ਸਿੰਘ ਕੱਦ ਗਿੱਲ) – ਸ਼੍ਰੀਮਤੀ ਪ੍ਰਿਆ ਸੂਦ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ-ਚੇਅਰਪਰਸਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲਾ ਕਚਿਹਰੀਆਂ, ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਵੱਲੋਂ ਪਿੰਡ ਕਿਰਤੋਵਾਲ, ਸੰਗਵਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾਂ ਜਿਲ੍ਹਾ ਤਰਨ ਤਾਰਨ ਵਿਖੇ ਸ਼੍ਰੀਮਤੀ ਸੁਮੀਤਾ ਵੋਹਰਾ, ਵਕੀਲ ਸਾਹਿਬ ਅਤੇ ਸ਼੍ਰੀ ਕ੍ਰਿਸ਼ਨ ਲਾਲ, ਪੈਰਾ ਲੀਗਰ ਵਲੰਟੀਅਰ ਨੇ ਸੈਮੀਨਾਰ ਲਗਾਏ। ਇਸ ਵਿੱਚ ਸਿੱਖਿਆ ਦੇ ਅਧਿਕਾਰ ਐਕਟ 2009 ਅਤੇ ਮੌਲਿਕ ਅਧਿਕਾਰ, ਮੌਲਿਕ ਕਰਤੱਵ, ਐਸਿਡ ਅਟੈਕ, ਬਲਾਤਕਾਰ ਅਤੇ ਮੋਟਰ ਐਕਸੀਡੈਂਟ ਕਲੇਮ ਮੁਆਵਜਾ ਅਤੇ ਪਿੰਡ ਵਾਸੀਆਂ ਨੂੰ ਨਸ਼ੇਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮੀਡੀਏਸ਼ਨ, ਗੈਰ ਸੰਗਠਿਤ ਖੇਤਰਾਂ ਵਿੱਚ ਮਜ਼ਦੂਰਾ ਦੇ ਅਧਿਕਾਰਾਂ, ਮਨਰੇਗਾ ਸਕੀਮਾਂ ਅਤੇ ਸਮਾਜਿਕ ਸੁਰੱਖਿਆ ਸਕੀਮਾਂ, ਬਾਰੇ , ਲੋਕ ਅਦਾਲਤਾਂ, ਮੀਡੀਏਸ਼ਨ, ਪੋਸਕੋ ਐਕਟ, ਔਰਤਾਂ ਦੇ ਅਧਿਕਾਰਾਂ, ਐਸਿਡ ਅਟੇਕ, ਪੈਰਾ ਲੀਗਲ ਵਲੰਟੀਅਰ ਸਕੀਮਾਂ, ਬੱਚਿਆਂ ਦਾ ਹੈਲਪਲਾਇਨ ਨੰ. 1098, ਪੁਲਿਸ ਹੈਲਪਲਾਈਨ ਨੰ. 112 ਨਾਲਸਾ ਹੈਲਪਲਾਇਨ ਨੰ. 15100, ਘਰੇਲੂ ਹਿੰਸਾ, ਪੀ.ਐਨ.ਡੀ.ਟੀ. ਐਕਟ, ਮਨਰੇਗਾ, ਸਿੱਖਿਆ ਦਾ ਅਧਿਕਾਰ, ਨਸ਼ੀਲੇ ਪਦਾਰਥਾ ਦੀ ਦਰਵਰਤੋਂ ਅਤੇ ਨਸ਼ਾ ਖੋਰੀ ਦੇ ਖਾਤਮੇ ਮਾਪੇ ਅਤੇ ਬਜੂਰਗਾਂ ਦੇ ਅਧਿਕਾਰ, ਬੱਚਿਆਂ ਦੇ ਅਧਿਕਾਰ, ਜੂਵੀਨਾਇਲ ਜ਼ਸਟਿਸ ਐਕਟ 2000, ਪੋਸਕੋਂ ਐਕਟ 2012, ਇੰਸ਼ੀਓਰੈਂਸ ਐਕਟ, ਫੰਡਾਮੈਂਟਲ ਅਧਿਕਾਰ ਅਤੇ ਕਰਤਵ,ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਵਿਕਟਮ ਕੰਮਪਨਸੈਸ਼ਨ ਸਕੀਮਾਂ ਸਮੇਤ ਨਾਲਸਾ ਦੀ ਸਕੀਮ(ਸੀਨੀਅਰ ਸਿਟੀਜਨ ਕਾਨੂੰਨੀ ਸੇਵਾਵਾਂ)2016 ਬਾਰੇ ਦੱਸਿਆ ਗਿਆ। ਪ੍ਰਤਿਮਾ ਅਰੋੜਾ, ਸਿਵਲ ਜੱਜ (ਸੀ.ਡ.)/ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਸਟੇਟ ਲੀਗਲ ਸਰਵਸਿਸ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਮੀਨਰ ਲਗਾ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ ਹੈ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰ. 15100, 1968 ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰ. 01852-223291 ਤੋ ਜਾਣਕਾਰੀ ਲਈ ਜਾ ਸਕਦੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img