More

    ਮੈਡੀਟਰੇਨਿਅਨ ਸਮੁੰਦਰ ਵਿਚ ਤੁਰਕ ਅਤੇ ਯੂਰਪੀਨ ਆਹਮੋ-ਸਾਹਮਣੇ ਹੋਏ

    ਜਿੱਥੇ ਇਕ ਪਾਸੇ ਪ੍ਰਸ਼ਾਂਤ ਮਹਾਸਾਗਰ ਦੇ ਦੱਖਣੀ ਚੀਨ ਸਮੁੰਦਰ ਵਿਚ ਵੱਡੀ ਸਿਆਸੀ ਜੱਦੋਜਹਿਦ ਚੱਲ ਰਹੀ ਹੈ ਉੱਥੇ ਹੁਣ ਯੂਰਪ ਦਾ ਮੈਡੀਟਰੇਨਿਅਨ ਸਮੁੰਦਰ ਵਿਚ ਵੀ ਸਿਆਸੀ ਹਿਲਜੁਲ ਸ਼ੁਰੂ ਹੋ ਗਈ ਹੈ। ਤੁਰਕੀ ਵੱਲੋਂ ਮੈਡੀਟਰੇਨੀਅਨ ਸਮੁੰਦਰ ਵਿਚ ਗੈਸ ਕੱਢਣ ਲਈ ਪਟਾਈ ਸ਼ੁਰੂ ਕਰਨ ਤੋਂ ਬਾਅਦ ਯੂਰਪੀ ਮੁਲਕਾਂ ਸਾਈਪਰਸ ਅਤੇ ਗਰੀਸ ਨਾਲ ਤੁਰਕੀ ਦਾ ਵਿਵਾਦ ਭਖ ਗਿਆ ਹੈ। ਇਹ ਦੋਵੇਂ ਮੁਲਕ ਤੁਰਕੀ ਦੀ ਇਸ ਪਟਾਈ ਨੂੰ ਉਹਨਾਂ ਦੇ ਖੁਦਮੁਖਤਿਆਰ ਇਲਾਕੇ ਦੀ ਉਲੰਘਣਾ ਦਸ ਰਹੇ ਹਨ।

    ਦੋਵੇਂ ਧਿਰਾਂ ਦਰਮਿਆਨ ਤਣਾਅ ਇਸ ਹੱਦ ਤਕ ਵਧ ਗਿਆ ਹੈ ਕਿ ਦੋਵਾਂ ਨੇ ਸਬੰਧਿਤ ਇਲਾਕੇ ਵਿਚ ਇਕ ਦੂਜੇ ਸਾਹਮਣੇ ਆਪਣੇ ਜੰਗੀ ਬੇੜੇ ਤੈਨਾਤ ਕਰ ਦਿੱਤੇ ਹਨ। ਇੱਥੇ ਲੱਗੀ ਕੋਈ ਨਿੱਕੀ ਜਿਹੀ ਚੰਗਾਰੀ ਵੱਡੀ ਜੰਗ ਦੇ ਭਾਂਬੜ ਬਾਲ ਸਕਦੀ ਹੈ। ਇਹ ਮੁਲਕ ਉੱਤਰੀ ਅਮਰੀਕਾ ਅਤੇ ਯੂਰਪੀ ਮੁਲਕਾਂ ਦੇ ਸਾਂਝੇ ਫੌਜੀ ਮੰਚ ਨਾਟੋ ਦੇ ਮੈਂਬਰ ਹਨ। ਹੁਣ ਨਾਟੋ ਵੱਲੋਂ ਇਹਨਾਂ ਦਰਮਿਆਨ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਟੋ ਦੇ ਮੁਖੀ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਤੁਰਕੀ ਅਤੇ ਗਰੀਸ ਨਾਟੋ ਦੇ ਮੰਚ ਰਾਹੀਂ ਇਸ ਵਿਵਾਦ ਬਾਰੇ ਗੱਲ ਕਰਨ ਲਈ ਤਿਆਰ ਹੋ ਗਏ ਹਨ। ਪਰ ਗਰੀਸ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਛਪੀਆਂ ਰਿਪੋਰਟਾਂ ਮੁਤਾਬਕ ਗਰੀਸ ਤੁਰਕੀ ਦੀਆਂ ਸਮੁੰਦਰ ਵਿਚਲੀਆਂ ਕਾਰਵਾਈਆਂ ਬੰਦ ਹੋਣ ਤੋਂ ਘੱਟ ਕਿਸੇ ਗੱਲ ‘ਤੇ ਸਹਿਮਤ ਨਹੀਂ ਹੋਵੇਗਾ।

    ਤੁਰਕੀ ਦਾ ਕਹਿਣਾ ਹੈ ਕਿ ਇਸ ਗੱਲਬਾਤ ਦਾ ਅਧਾਰ ਸਿਰਫ ਫੌਜੀ ਟਕਰਾਅ ਨੂੰ ਟਾਲਣਾ ਹੈ ਤੇ ਤੁਰਕੀ ਦੇ ਗੈਸ ਦੀ ਪਟਾਈ ਵਾਲੇ ਕੰਮ ਬਾਰੇ ਕੋਈ ਗੱਲਬਾਤ ਨਹੀਂ ਹੋਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img