More

    ਮੈਂ ਸੁਵਿਧਾ ਕੇਂਦਰ ਸ਼ਾਹਪੁਰ ਕਲਾਂ ਬੋਲਦਾ ਹਾਂ

    ਮੈਂ ਪਿੰਡ ਦੀ ਪੰਚਾਇਤ ਨੂੰ ਖਾਸ ਕਰਕੇ ਸਰਪੰਚ ਮਲਕੀਤ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਇਥੇ ਜਨਮ ਲਿਆ ਸੀ। ਸਾਰੇ ਪਿੰਡ ਨੇ ਬੜੀ ਖੁਸ਼ੀ ਨਾਲ ਮੈਨੂੰ ਅਪਣਾਇਆ। ਚਾਰ ਪੰਜ ਸਾਲ ਤੱਕ ਜਿੰਨਾ ਹੋ ਸਕਿਆ ਮੈਂ ਤੁਹਾਡੇ ਲਈ ਆਪਣੇ ਦਰਵਾਜ਼ੇ ਖੁਲ੍ਹੇ ਰੱਖੇ। ਮੈਂ ਆਪਣੀ ਹੋਂਦ ਤੋਂ ਵੱਧ ਤੁਹਾਡੇ ਲਈ ਕੀਤਾ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਵੇਰ ਤੋਂ ਲੈਕੇ ਸਾਮ ਤੱਕ ਮੇਰੇ ਕੋਲ ਰੌਣਕਾਂ ਲੱਗੀਆਂ ਰਹਿੰਦੀਆਂ। ਫ਼ਿਰ ਮੇਰੇ ਲਈ ਕਾਲਾ ਦੌਰ ਸੁਰੂ ਹੋ ਗਿਆ। ਮੈਨੂੰ ਬੰਦ ਕਰ ਦਿੱਤਾ। ਖੁਸੀਆਂ ਗਮਾਂਵਿੱਚ ਤਬਦੀਲ ਹੋ ਗਈਆਂ। ਮੇਰਾ ਰੋ ਰੋ ਬੁਰਾ ਹਾਲ ਹੋ ਗਿਆ ਹੈ। ਪਿਛਲੇ ਪੰਜ ਸਾਲ ਤੋਂ ਮੇਰੀ ਕਿਸੇ ਨੇ ਵਿਖਿਆ ਨਹੀਂ ਸੁਣੀ। ਕੱਲ ਕੋਈ ਜਾਂਦਾ ਜਾਂਦਾ ਮੇਰੇ ਕੰਨ ਵਿੱਚ ਫੂਕ ਮਾਰ ਗਿਆ। ਕਹਿੰਦਾ ਮਾਨ ਸਰਕਾਰ ਤੁਹਾਡੇ ਵਿੱਚੋਂ500 ਦੇ ਨਾਮ ਬਦਲਕੇ ਮੁਹੱਲਾ ਕਲੀਨਿਕ ਰੱਖ ਕੇ ਮੜ ਜੀਵਤ ਕਰ ਰਹੀ ਹੈ। 27 ਜਨਵਰੀ ਨੂੰ। ਮੈਂ ਹੌਂਸਲਾ ਕਰਕੇ ਉਠਿਆ ਅਤੇ ਸੋਚਿਆ ਕਿਉਂ ਨਾ ਸਰਕਾਰ ਅਤੇ ਸਰਪੰਚ ਨੂੰ ਬੇਨਤੀ ਕਰ ਲਵਾਂ। ਕਿ੍ਪਾ  ਕਰਕੇ ਮੈਨੂੰ ਮੁਹੱਲਾ ਕਲੀਨਿਕ ਦੇ ਤੌਰ ਤੇ ਈਜਾਦ ਕਰ ਦੇਵੋ। ਮੈਂ ਆਪ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਤੁਹਾਨੂੰ ਆਪਣੇ ਵਲੋਂ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗਾ।

    ਮੁਖਤਿਆਰ ਅਲੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img